ਮਾਨਯੋਗ ਅਦਾਲਤ ਨੇ ਡਾਕਟਰ ਪ੍ਰਮੋਦ ਜੈਨ ਨੂੰ ਸੈਕਸ਼ਨ 336 ਤਹਿਤ ਦੋਸ਼ੀ ਕਰਾਰ ਦੇ ਕੇ ਕੀਤੀ ਇੱਕ ਮਹੀਨੇ ਦੀ ਸਜ਼ਾ।
ਬਰਨਾਲਾ 21 ਦਸੰਬਰ (ਹੇਮ ਰਾਜ ਵਰਮਾ, ਰਾਜੀਵ ਸ਼ਰਮਾ) ਮਾਨਯੋਗ ਜੱਜ ਸੁਚੇਤਾ ਅਸ਼ੀਸ਼ ਦੇਵ ਚੀਫ਼ ਜੁਡੀਸ਼ਲ ਮੈਜਿਸਟਰੇਟ ਬਰਨਾਲਾ ਦੀ ਅਦਾਲਤ ਵੱਲੋਂ ਡਾਕਟਰ ਪ੍ਰਮੋਦ ਜੈਨ ਨੂੰ ਇੰਡੀਅਨ ਪੀਨਲ ਕੋਡ ਦੀ ਸੈਕਸ਼ਨ 336 ਤਹਿਤ ਮਿਤੀ 17 ਦਸੰਬਰ 2022 ਨੂੰ ਦੋਸ਼ੀ ਕਰਾਰ ਦੇ ਕੇ ਇੱਕ ਮਹੀਨੇ ਦੀ ਸਜ਼ਾ ਅਤੇ 250/-ਰੁਪਏ ਜੁਰਮਾਨਾ ਕੀਤਾ ਹੈ।
ਡਾਕਟਰ ਪ੍ਰਮੋਦ ਜੈਨ ਖ਼ਿਲਾਫ਼ ਨੇ ਚਾਰ ਮਹੀਨਿਆਂ ਦੇ ਬੱਚੇ ਨੂੰ ਮਿਆਦ ਲੰਘੀ ਵਾਲੀ ਡਾਇਰੀਆ ਦੀ ਰੋਟਾਰਿਕਸ ਵੈਕਸੀਨ ਦਵਾਈ ਪਿਲਾ ਦਿੱਤੀ ਸੀ। ਡਾਕਟਰ ਪ੍ਰਮੋਦ ਜੈਨ ਖ਼ਿਲਾਫ਼ ਪੁਲੀਸ ਸਟੇਸ਼ਨ ਸਿਟੀ ਬਰਨਾਲਾ ਵਿਖੇ ਸੈਕਸ਼ਨ 336 ਤਹਿਤ ਐੱਫ ਆਈ ਆਰ ਨੰਬਰ 113 ਮਿਤੀ 5 ਅਪ੍ਰੈਲ 2016 ਨੂੰ ਦਰਜ ਕੀਤੀ ਗਈ ਸੀ। ਮਾਨਯੋਗ ਅਦਾਲਤ ਨੇ ਦਿਲਪ੍ਰੀਤ ਸਿੰਘ ਸੰਧੂ ਏ ਪੀ ਪੀ ਸਟੇਟ ਅਤੇ ਐਡਵੋਕੇਟ ਦੀਪਕ ਰਾਏ ਜਿੰਦਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਫੈਸਲਾ ਸੁਣਾਇਆ।
0 comments:
एक टिप्पणी भेजें