Contact for Advertising

Contact for Advertising

Latest News

शुक्रवार, 30 दिसंबर 2022

ਜ਼ਿਲ੍ਹਾ ਸੰਗਰੂਰ ਦੇ ਦੋ ਸਣੇ 4 ਸਰਕਾਰੀ ਸਕੂਲਾਂ ਦਾ ਨਾਂ ਬਦਲ ਕੇ ਬਾਬਾ ਸਾਹਿਬ ਦੇ ਨਾਂ ਤੇ ਰੱਖਿਆ

 ਜ਼ਿਲ੍ਹਾ ਸੰਗਰੂਰ ਦੇ ਦੋ ਸਣੇ 4 ਸਰਕਾਰੀ ਸਕੂਲਾਂ ਦਾ ਨਾਂ ਬਦਲ ਕੇ ਬਾਬਾ ਸਾਹਿਬ ਦੇ ਨਾਂ ਤੇ ਰੱਖਿਆ


ਭਾਰਤੀਯ ਅੰਬੇਡਕਰ ਮਿਸ਼ਨ ਨੇ ਕੀਤਾ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਸਵਾਗਤ


ਜਾਤੀ ਦੇ ਨਾਂ ਤੇ ਰੱਖੇ ਪਿੰਡਾਂ ਦੇ ਨਾਮ ਵੀ ਬਦਲੇ ਪੰਜਾਬ ਸਰਕਾਰ: ਦਰਸ਼ਨ ਸਿੰਘ ਕਾਂਗੜਾ


ਸੰਗਰੂਰ 30 ਦਸੰਬਰ ( ਸੁਖਵਿੰਦਰ ਸਿੰਘ ਭੰਡਾਰੀ) ਕਈ ਪਿੰਡਾਂ ਵਿੱਚ ਵੱਖ ਵੱਖ ਜਾਤੀਆਂ ਦੇ ਨਾਮ ਤੇ ਸਰਕਾਰੀ ਸਕੂਲਾਂ ਦੇ ਨਾਮ ਰੱਖੇ ਹੋਏ ਹਨ ਜਿਨ੍ਹਾਂ ਤੇ ਸਬੰਧਤ ਭਾਈਚਾਰੇ ਦੇ ਲੋਕਾਂ ਵੱਲੋਂ ਭਾਰੀ ਇਤਰਾਜ਼ ਜਤਾਉਂਦਿਆਂ ਉਨ੍ਹਾਂ ਸਕੁਲਾਂ ਦੇ ਨਾਮ ਬਦਲਣ ਦੀ ਮੰਗ ਕੀਤੀ ਗਈ ਸੀ ਜਿਸ ਤੇ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਅਜਿਹੇ ਜਾਤੀ ਦੇ ਨਾਂ ਤੇ ਚੱਲ ਰਹੇ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਲਈ ਆਦੇਸ਼ ਜਾਰੀ ਕੀਤੇ ਗਏ ਸਨ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਡਾਇਰੈਕਟਰ ਸਿਖਿਆ ਵਿਭਾਗ ਐਸ ਏ ਐਸ ਨਗਰ ਮੁਹਾਲੀ ਦਫ਼ਤਰ ਦੇ ਪੱਤਰ ਨੰਬਰ 3111-3119 ਮਿਤੀ 26/12/2022 ਜਾਰੀ ਕਰਕੇ ਪੰਜਾਬ ਦੇ ਲੱਗਪਗ 56 ਅਪੱਤੀਜਨਕ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਲਈ ਹੁਕਮ ਦਿੱਤੇ ਗਏ ਹਨ ਜਿਸ ਦੇ ਤਹਿਤ ਜ਼ਿਲ੍ਹਾ ਸੰਗਰੂਰ ਦੇ ਦੋ ਸਣੇ 4 ਸਕੂਲਾਂ ਦਾ ਨਾਮ ਬਦਲ ਕੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਨਾਮ ਤੇ ਰੱਖਿਆ ਗਿਆ ਹੈ ਜਿਸ ਦਾ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਪੱਤਰ ਅਨੁਸਾਰ ਜ਼ਿਲਾ ਸੰਗਰੂਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਸ਼ੇਰਪੁਰ ਦਾ ਨਾਂ ਬਦਲ ਕੇ ਡਾ ਭੀਮ ਰਾਓ ਅੰਬੇਡਕਰ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਜਨ ਬਸਤੀ ਘਨੌਰੀ ਕਲਾਂ ਦਾ ਨਾਮ ਬਦਲ ਕੇ ਡਾ ਭੀਮ ਰਾਓ ਅੰਬੇਡਕਰ ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਰੱਖਿਆ ਗਿਆ ਹੈ ਇਸੇ ਤਰ੍ਹਾਂ ਹੀ ਜ਼ਿਲ੍ਹਾ ਪਟਿਆਲਾ ਦੇ ਸ.ਪ੍ਰ.ਸ ਬਾਲਮੀਕ ਮੁਹੱਲਾ ਸਮਾਣਾ ਤੋਂ ਸ.ਪ੍ਰ.ਸ ਡਾ ਭੀਮ ਰਾਓ ਅੰਬੇਡਕਰ ਮਿਸ਼ਨ ਸਮਾਣਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ.ਪ੍ਰ.ਸ ਸੰਧਵਾਂ (ਹਰੀਜਨ ਬਸਤੀ) ਬਲਾਕ ਬੰਗਾ ਤੋਂ ਬਦਲ ਕੇ ਡਾ ਬੀ. ਆਰ. ਅੰਬੇਡਕਰ ਸ.ਪ੍ਰ.ਸ ਸੰਧਵਾਂ ਬਲਾਕ ਬੰਗਾ ਰੱਖਿਆ ਗਿਆ ਹੈ ਇਸ ਸਬੰਧੀ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਇਹ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ ਹੈ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਰਹਿੰਦੇ ਅਜਿਹੇ ਸਕੂਲਾਂ ਦੇ ਨਾਮਾਂ ਤੋਂ ਇਲਾਵਾ ਕੁੱਝ ਪਿੰਡਾਂ ਦੇ ਨਾਮ ਵੀ ਵੱਖ ਵੱਖ ਜਾਤੀਆਂ ਦੇ ਨਾਮ ਤੇ ਰੱਖੇ ਹੋਏ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਮਾਰਹੈੜੀ, ਚੁਹੜਪੁਰ ਕਲਾਂ ਅਤੇ ਚੁਹੜਪੁਰ ਖ਼ੁਰਦ ਆਦਿ ਸ਼ਾਮਿਲ ਹਨ ਜਿਨ੍ਹਾਂ ਦੇ ਨਾਂਅ ਇਤਰਾਜ਼ਯੋਗ ਨਾਮਾਂ ਤੇ ਰੱਖੇ ਹੋਏ ਹਨ ਜਿਸ ਨਾਲ ਸਬੰਧਤ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ ਉਨ੍ਹਾਂ ਪਿੰਡਾਂ ਦੇ ਨਾਮਾਂ ਨੂੰ ਵੀ ਤੁਰੰਤ ਬਦਲਿਆ ਜਾਵੇ ।

 ਜ਼ਿਲ੍ਹਾ ਸੰਗਰੂਰ ਦੇ ਦੋ ਸਣੇ 4 ਸਰਕਾਰੀ ਸਕੂਲਾਂ ਦਾ ਨਾਂ ਬਦਲ ਕੇ ਬਾਬਾ ਸਾਹਿਬ ਦੇ ਨਾਂ ਤੇ ਰੱਖਿਆ
  • Title : ਜ਼ਿਲ੍ਹਾ ਸੰਗਰੂਰ ਦੇ ਦੋ ਸਣੇ 4 ਸਰਕਾਰੀ ਸਕੂਲਾਂ ਦਾ ਨਾਂ ਬਦਲ ਕੇ ਬਾਬਾ ਸਾਹਿਬ ਦੇ ਨਾਂ ਤੇ ਰੱਖਿਆ
  • Posted by :
  • Date : दिसंबर 30, 2022
  • Labels :
  • Blogger Comments
  • Facebook Comments

0 comments:

एक टिप्पणी भेजें

Top