Contact for Advertising

Contact for Advertising

Latest News

शुक्रवार, 23 दिसंबर 2022

ਹਮੀਰਪੁਰ : ਪੈਂਸਿਲ ਦੇ ਛਿਲਕੇ ਨੇ ਲਈ 6 ਸਾਲਾ ਬੱਚੇ ਦੀ ਜਾਨ, ਸਦਮੇ ਵਿਚ ਹੈ ਪਰਿਵਾਰ

 ਹਮੀਰਪੁਰ : ਪੈਂਸਿਲ ਦੇ ਛਿਲਕੇ ਨੇ ਲਈ 6 ਸਾਲਾ ਬੱਚੇ ਦੀ ਜਾਨ, ਸਦਮੇ ਵਿਚ ਹੈ ਪਰਿਵਾਰ


www. bbcindianews.com

Dr Rakesh Punj 

ਕਈ ਵਾਰ ਛੋਟੀ ਜਿਹੀ ਚੀਜ਼ ਜਾਨਲੇਵਾ ਸਾਬਤ ਹੋ ਸਕਦੀ ਹੈ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿਚ ਦੇਖਣ ਨੂੰ ਮਿਲਿਆ ਜਿਥੇ ਪੈਂਸਿਲ ਦੇ ਛਿਲਕੇ ਨੇ 6 ਸਾਲਾ ਬੱਚੀ ਦੀ ਜਾਨ ਲੈ ਲਈ। ਛਿਲਕਾ ਬੱਚੀ ਦੇ ਗਲੇ ਵਿਚ ਚਲਾ ਗਿਆ ਤੇ ਸਾਹ ਦੀ ਨਲੀ ਵਿਚ ਫਸ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੀ ਦਾ ਨਾਂ ਅਰਤਿਕਾ ਦੱਸਿਆ ਜਾ ਰਿਹਾ ਤੇ ਉਹ ਪਹਿਲੀ ਕਲਾਸ ਵਿਚ ਪੜ੍ਹਦੀ ਸੀ। ਬੱਚੀ ਆਪਣੇ ਭਰਾ ਨਾਲ ਛੱਤ ‘ਤੇ ਪੜ੍ਹ ਰਹੀ ਸੀ। ਹੋਮਵਰਕ ਕਰਨ ਤੋਂ ਪਹਿਲਾਂ ਉਹ ਪੈਂਸਿਲ ਨੂੰ ਮੂੰਹ ਵਿਚ ਦਬਾ ਕੇ ਸ਼ਾਰਪਨਰ ਨਾਲ ਛਿੱਲ ਰਹੀ ਸੀ। ਉਦੋਂ ਹੀ ਪੈਂਸਿਲ ਦਾ ਛਿਲਕਾ ਉਸ ਦੇ ਗਲੇ ਵਿਚ ਚਲਾ ਗਿਆ ਤੇ ਸਾਹ ਨਾ ਆਉਣ ਕਾਰਨ ਬੱਚੀ ਡਿੱਗ ਗਈ।

ਮਾਪੇ ਬੱਚੀ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਉਸ ਨੂੰ ਸੀਐੱਚਸੀ ਹਮੀਰਪੁਰ ਵਿਚ ਭਰਤੀ ਕਰਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਨਾਲ ਬੱਚੀ ਦਾ ਪਰਿਵਾਰ ਸਦਮੇ ਵਿਚ ਹੈ।

ਹਮੀਰਪੁਰ : ਪੈਂਸਿਲ ਦੇ ਛਿਲਕੇ ਨੇ ਲਈ 6 ਸਾਲਾ ਬੱਚੇ ਦੀ ਜਾਨ, ਸਦਮੇ ਵਿਚ ਹੈ ਪਰਿਵਾਰ
  • Title : ਹਮੀਰਪੁਰ : ਪੈਂਸਿਲ ਦੇ ਛਿਲਕੇ ਨੇ ਲਈ 6 ਸਾਲਾ ਬੱਚੇ ਦੀ ਜਾਨ, ਸਦਮੇ ਵਿਚ ਹੈ ਪਰਿਵਾਰ
  • Posted by :
  • Date : दिसंबर 23, 2022
  • Labels :
  • Blogger Comments
  • Facebook Comments

0 comments:

एक टिप्पणी भेजें

Top