ਮਨਸੂਰਵਾਲ (ਜੀਰਾ) ਸ਼ਰਾਬ ਅਤੇ ਕੈਮੀਕਲ ਫੈਕਟਰੀ ਬੰਦ ਕਰਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਲਈ ਲਾਮਬੰਦੀ ਤੇਜ:
ਮਨਜੀਤ ਧਨੇਰ, ਉੱਪਲੀ
www. bbcindianews.com
ਕੇਸ਼ਵ ਵਰਦਾਨ ਪੁੰਜ
Handiaya
ਹੰਡਿਆਇਆ ਵਿਖੇ ਬੀਕੇਯੂ ਏਕਤਾ ਡਕੌਂਦਾ ਵੱਲੋਂ ਰੱਖੀ ਵੱਡੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਹੰਡਿਆਇਆ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਵੱਲੋਂ ਕਸਬਾ ਹੰਡਿਆਇਆ ਵਿਖੇ ਮਨਸੂਰਵਾਲ ( ਜੀਰਾ) ਵਿਖੇ ਸ਼ਰਾਬ ਅਤੇ ਕੈਮੀਕਲ ਫੈਕਟਰੀ ਖਿਲਾਫ਼ ਚੱਲ ਰਹੇ ਸਾਂਝੇ ਸੰਘਰਸ਼ ਵਿੱਚ ਸ਼ਮੂਲੀਅਤ ਕਰਵਾਉਣ ਲਈ ਵੱਡੀ ਮੀਟਿੰਗ ਕੀਤੀ ਗਈ। ਇਹ ਵੱਡੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ।
ਇਸ ਰੈਲੀ ਵਿੱਚ ਵਿਸ਼ੇਸ਼ ਤੌਰ 'ਤੇ ਸੂਬਾਈ ਆਗੂਆਂ ਸੂਬਾ ਸੀਨੀਅਰ ਮੀਤ ਪੑਧਾਨ ਮਨਜੀਤ ਧਨੇਰ, ਸੂਬਾ ਪੑੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਜਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਲਾਕ ਜਨਰਲ ਸਕੱਤਰ ਬਾਬੂ ਸਿੰਘ ਖੁੱਡੀਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ 9 ਜ
ਦਸੰਬਰ 2021 ਦੀ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਦੂਜੇ ਪੜਾਅ ਦਾ ਸੰਘਰਸ਼ 26 ਨਵੰਬਰ ਨੂੰ ਰਾਜ ਭਵਨ ਵੱਲ ਐਸਕੇਐੱਮ ਦੀ ਅਗਵਾਈ'ਚ ਕੀਤੇ ਗਏ ਲਾਮਿਸਾਲ ਮਾਰਚ ਨਾਲ ਸ਼ੁਰੂ ਹੋ ਚੁੱਕਾ ਹੈ। ਸੰਘਰਸ਼ ਦੀਆਂ ਮੰਗਾਂ ਬਾਰੇ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਐਸਕੇਐੱਮ ਦੀ ਅਗਵਾਈ ਹੇਠ 9 ਦਸੰਬਰ 2021 ਨੂੰ ਕੇਂਦਰੀ ਹਕੂਮਤ ਵੱਲੋਂ ਐਮਐਸਪੀ ਨੂੰ ਸਾਰੀਆਂ ਫ਼ਸਲਾਂ ਤੇ ਲਾਗੂ ਕਰਨ, ਲਖੀਮਪੁਰ ਖੀਰੀ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ, ਗੑਿਫਤਾਰ ਕੀਤੇ ਚਾਰ ਕਿਸਾਨਾਂ ਨੂੰ ਰਿਹਾਅ ਕਰਵਾਉਣ, ਪੁਲਿਸ ਕੇਸ ਵਾਪਸ ਕਰਵਾਉਣ, ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿਵਾਉਣ ਲਈ ਕੀਤੇ ਲਿਖਤੀ ਸਮਝੌਤੇ ਅਨੁਸਾਰ ਮੰਗਾਂ ਦੀ ਪ੍ਰਾਪਤੀ ਲਈ ਮੋਦੀ ਸਰਕਾਰ ਖਿਲਾਫ਼ ਸੰਘਰਸ਼ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮਨਸੂਰਵਾਲ (ਜੀਰਾ) ਵਿਖੇ ਸ਼ਰਾਬ ਅਤੇ ਕੈਮੀਕਲ ਦੀ ਫੈਕਟਰੀ ਧਰਤੀ ਹੇਠਲੇ ਪਾਣੀ, ਹਵਾ ਅਤੇ ਮਿੱਟੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਹੀ ਸ਼ਰਾਬ ਫੈਕਟਰੀ ਬੰਦ ਕਰਾਉਣ ਲਈ ਇਲਾਕੇ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਪੰਜ ਮਹੀਨਿਆਂ ਤੋਂ ਲਾਏ ਪੱਕੇ ਮੋਰਚੇ ਨੂੰ ਪੁਲਿਸ ਜਬਰ ਰਾਹੀਂ ਉਠਾਉਣ ਅਤੇ ਪੁਲਿਸ ਵੱਲੋਂ ਛਾਪੇ ਮਾਰੀ ਕਰਕੇ ਦਹਿਸ਼ਤਜਦਾ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਸੀ ਪਰ ਸਬਰ, ਸਿਦਕ, ਸੰਤੋਖ ਅਤੇ ਦਰਿਆ ਇਰਾਦਿਆਂ ਨਾਲ ਸੰਘਰਸ ਕਰ ਰਹੇ ਜੁਝਾਰੂ ਕਾਫਲਿਆਂ ਨੇ ਪੰਜਾਬ ਸਰਕਾਰ ਦੀਆਂ ਗਿਣਤੀਆਂ ਮਿਣਤੀਆਂ ਪੁੱਠੀਆਂ ਪਾ ਦਿੱਤੀਆਂ ਹਨ। ਆਗੂਆਂ ਨੇ ਸੰਘਰਸ਼ ਕਰ ਰਹੇ ਲੋਕਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਦੇ ਹੋਇਆਂ ਮਲਬਰੋਸ ਫੈਕਟਰੀ ਤੁਰੰਤ ਬੰਦ ਕਰਨ ਦੀ ਜੋਰਦਾਰ ਮੰਗ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਾਣੀ, ਮਿੱਟੀ ਅਤੇ ਹਵਾ ਨੂੰ ਪਲੀਤ ਕਰ ਰਹੀ ਅਕਾਲੀ ਆਗੂ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੀ ਮਲਬਰੋਸ ਇੰਟਰਨੈਸ਼ਨਲ ਨਾਂ ਦੀ ਇਸ ਫੈਕਟਰੀ ਨੂੰ ਬਿਨਾਂ ਕਿਸੇ ਦੇਰੀ ਬੰਦ ਕਰੇ ਅਤੇ ਲਤੀਫਪੁਰਾ ਦੇ ਲੋਕਾਂ ਲਈ ਤੁਰੰਤ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਇਸ ਸਮੇਂ ਕਿਸਾਨ ਆਗੂਆਂ ਨੇ ਹੰਡਿਆਇਆ ਦੇ ਕਿਸਾਨ ਮਰਦ-ਔਰਤਾਂ ਅਤੇ ਨੌਜਵਾਨ ਕਿਸਾਨਾਂ ਵੱਲੋਂ ਸ਼ਾਨਾਮੱਤਾ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ। ਅੱਜ ਦੀ ਇਸ ਰੈਲੀ ਵਿੱਚ ਇਕਾਈ ਪ੍ਰਧਾਨ ਜਸਵੰਤ ਸਿੰਘ, ਜਰਨਲ ਸਕੱਤਰ ਕੁਲਵੰਤ ਸਿੰਘ, ਭਗਵੰਤ ਸਿੰਘ ਖਜਾਨਚੀ, ਹਰਮੇਲ ਸਿੰਘ, ਛਪਿੰਦਰ ਸਿੰਘ, ਮੇਜਰ ਸਿੰਘ, ਬਲਰਾਜ ਸਿੰਘ, ਕਰਮ ਸਿੰਘ, ਹਰਕੀਰਤ ਸਿੰਘ, ਬਲਵਿੰਦਰ ਸਿੰਘ, ਹਰਪਾਲ ਸਿੰਘ ਪਾਲੀ ਅਤੇ ਕਾਲਾ ਸਿੰਘ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ। ਆਗੂਆਂ ਨੇ ਮਲਬਰੋਸ ਫੈਕਟਰੀ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ
0 comments:
एक टिप्पणी भेजें