ਬਦਫੈਲੀ ਦੇ ਦੋਸ਼ ਵਿੱਚੋਂ ਦੇਸ਼ੀ ਬਾਇੱਜਤ ਬਰੀ
www. bbcindianews.com
Dr Rakesh Punj
Keshav vardaan Punj
Barnala
ਮਾਨਯੋਗ ਅਦਾਲਤ ਸ਼੍ਰੀ ਬੀ.ਬੀ.ਐਸ. ਤੇਜ਼ੀ, ਜੱਜ ਸਪੈਸ਼ਲ ਕੋਰਟ, ਬਰਨਾਲਾ ਵੱਲੋਂ ਅੱਜ ਇੱਕ ਫੌਜਦਾਰੀ ਕੇਸ ਦਾ ਫੈਸਲਾ ਸੁਣਾਉਂਦਿਆਂ, ਮੁਕੱਦਮੇ ਦੇ ਦੋਸ਼ੀ ਮਨਪ੍ਰੀਤ ਸਿੰਘ ਉਰਫ ਸਾਧ ਪੁੱਤਰ ਸਤਪਾਲ ਸਿੰਘ ਵਾਸੀ ਨਵੀਂ ਬਸਤੀ, ਧਨੌਲਾ (ਬਰਨਾਲਾ) ਨੂੰ ਬਦਫੈਲੀ ਕਰਨ ਦੇ ਦੋਸ਼ ਵਿੱਚੋਂ ਐਡਵੋਕੇਟ ਚੰਦਰ ਬਾਂਸਲ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਾਇੱਜਤ ਬਰੀ ਕਰਨ ਦਾ ਹੁਕਮ ਕੀਤਾ। ਵਰਣਨਯੋਗ ਹੈ ਕਿ ਨਛੱਤਰ ਸਿੰਘ (ਕਾਲਪਨਿਕ ਨਾਮ) ਵਾਸੀ ਧਨੌਲਾ (ਬਰਨਾਲਾ) ਨੇ ਮਿਤੀ 27.03.2022 ਨੂੰ ਸਬੰਧਤ ਪੁਲਿਸ ਪਾਸ ਆਪਣਾ ਬਿਆਨ ਲਿਖਵਾਇਆ ਜਿਸਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾਂ ਨੰ 36 ਮਿਤੀ 27.03.2022 ਨੂੰ ਜੇਹੇ ਦਵਾ 377, 506 ਜਾਬਤਾ ਫੌਜਦਾਰੀ ਅਤੇ ਧਾਰਾ 4 ਪੈਕਸ ਐਕਟ (2012) ਅਧੀਨ ਥਾਣਾ ਧਨੌਲਾ (ਬਰਨਾਲਾ) ਵਿਖੇ ਦਰਜ ਹੋਇਆ ਸੀ। ਮੁਦਈ ਮੁਕੱਦਮਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੇ ਦੋ ਲੜਕੇ ਹਨ, ਜੋ ਉਸਦਾ ਲੜਕਾ ਦੀਪਕ ਕੁਮਾਰ (14) (ਕਾਲਪਨਿਕ ਨਾਮ) ਘਰ ਪਰ ਇਕੱਲਾ ਸੀ ਤਾਂ ਦੋਸ਼ੀ ਮਨਪ੍ਰੀਤ ਸਿੰਘ ਉਰਫ ਸਾਧ ਪੀੜ੍ਹਤ ਨੂੰ ਚੱਕੀ ਤੋਂ ਆਟਾ ਚੁੱਕ ਕੇ ਲਿਆਉਣ ਦੇ ਬਹਾਣੇ ਕਿਤੇ ਲੈ ਗਿਆ, ਜਿੱਥੇ ਦੋਸ਼ੀ ਮਨਪ੍ਰੀਤ ਸਿੰਘ ਉਰਫ ਸਾਧ ਨੇ ਉਸ ਨਾਲ ਬਦਫੈਲੀ ਕੀਤੀ, ਜੋ ਮੁਦਈ ਮੁਕੱਦਮਾਂ ਨੇ ਦੋਸ਼ੀ ਮਨਪ੍ਰੀਤ ਸਿੰਘ ਦੇ ਖਿਲਾਫ ਸਰੇਆਮ ਇਹ ਇਲਜ਼ਾਮ ਲਗਾਇਆ ਕਿ ਉਸਨੇ ਬਦਫੈਲੀ ਦੇ ਜੁਰਮ ਨੂੰ ਅੰਜਾਮ ਦਿੱਤਾ ਹੈ ਅਤੇ ਮੁਕੱਦਮਾਂ ਉਕਤ ਦਰਜ ਹੋਣ ਤੋਂ ਬਾਅਦ ਐਡੀਸ਼ਨਲ ਸ਼ੈਸ਼ਨ ਜੱਜ ਸਾਹਿਬ, ਬਰਨਾਲਾ ਜੀ ਦੀ ਅਦਾਲਤ ਵਿੱਚ ਸਮਾਇਤ ਲਈ ਆਇਆ ਅਤੇ ਮੁਕੱਦਮਾਂ ਉਕਤ ਵਿੱਚ ਸਬੰਧਤ ਪੁਲਿਸ ਵਿੱਚ ਚਲਾਣ ਪੇਸ਼ ਕੀਤਾ ਗਿਆ। ਦੋਸ਼ੀ ਮਨਪ੍ਰੀਤ ਸਿੰਘ ਉਕਤ ਦੇ ਖਿਲਾਫ ਮੁਦਈ ਮੁਕੱਦਮਾਂ ਤੋਂ ਇਲਾਵਾ ਕੁਲ 17 ਗਵਾਹਾਨ ਦੀ ਲਿਸ਼ਟ ਪੇਸ਼ ਅਦਾਲਤ ਕੀਤੀ ਗਈ, ਜਿਸ ਵਿੱਚ ਪੀੜਤ ਦਾ ਮੈਡੀਕਲ ਕਰਨ ਵਾਲੇ ਡਾਕਟਰ ਵੀ ਸ਼ਾਮਲ ਸਨ ਅਤੇ ਦੋਸ਼ੀ ਮਨਪ੍ਰੀਤ ਸਿੰਘ ਦੀ ਪੈਰਵਾਈ ਲਈ ਐਡਵੋਕੇਟ ਚੰਦਰ ਬਾਂਸਲ ਧਨੌਲਾ ਪੇਸ਼ ਅਦਾਲਤ ਹੋਏ, ਜਿਹਨਾ ਨੇ ਆਪਣੀ ਬਹਿਸ ਵਿੱਚ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਨੂੰ ਬਿਨਾ ਕਿਸੇ ਠੋਸ ਸਬੂਤ ਅਤੇ ਗਵਾਹੀ ਦੇ ਮੁਕੱਦਮਾਂ ਉਕਤ ਵਿਚ ਝੂਠਾ ਫਸਾਇਆ ਗਿਆ ਹੈ। ਐਡਵੋਕੇਟ ਚੰਦਰ ਬਾਂਸਲ ਧਨੌਲਾ ਵੱਲੋਂ ਦਲੀਲ ਦਿੱਤੀ ਗਈ ਕਿ ਦੋਸ਼ੀ ਮਨਪ੍ਰੀਤ ਸਿੰਘ ਨੇ ਕੋਈ ਬਦਫੈਲੀ ਨੂੰ ਅੰਜਾਮ ਨਹੀਂ ਦਿੱਤਾ, ਬਲਕਿ ਉਕਤ ਮੁਕੱਦਮਾਂ ਸਰਾਸਰ ਰੰਜਿਸ਼ ਤੇ ਤਹਿਤ ਰਾਜਨੀਤਿਕ ਦਬਾਓ ਹੇਠ ਦੋਸ਼ੀ ਮਨਪ੍ਰੀਤ ਸਿੰਘ ਦੇ ਖਿਲਾਫ ਦਰਜ ਕਰਵਾਇਆ ਗਿਆ। ਐਡਵੋਕੇਟ ਚੰਦਰ ਬਾਂਸਲ ਧਨੌਲਾ ਵੱਲੋ ਆਪਣੀ ਬਹਿਸ ਵਿੱਚ ਇਹ ਸਾਬਤ ਕੀਤਾ ਕਿ ਸਬੰਧਤ ਪੁਲਿਸ ਵੱਲੋਂ ਕੇਸ ਦੇ ਅਸਲ ਤੱਥਾਂ ਨੂੰ ਉਲਝਾਉਣ ਦੀ ਨੀਅਤ ਨਾਲ ਅਤੇ ਜਾਣਬੁਝ ਕੇ ਮੁਦਈ ਮੁਕੱਦਮਾਂ ਨਾਲ ਸਾਜਸ਼ ਰਚਕੇ ਦੋਸ਼ੀ ਮਨਪ੍ਰੀਤ ਸਿੰਘ ਦੇ ਖਿਲਾਫ ਉਕਤ ਮੁਕੱਦਮਾ ਦਰਜ ਕੀਤਾ ਗਿਆ ਹੈ, ਜਦਕਿ ਦੋਸ਼ੀ ਮਨਪ੍ਰੀਤ ਸਿੰਘ ਦਾ ਮੌਜੂਦਾ ਕੇਸ ਦੇ ਤੱਥਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਿਸਤੋਂ ਦੋਸ਼ੀ ਮਨਪ੍ਰੀਤ ਸਿੰਘ ਪਰ ਲੱਗਾ ਬਦਫੈਲੀ ਦਾ ਜ਼ੁਰਮ ਝੂਠਾ ਸਾਬਤ ਹੋਇਆ ਅਤੇ ਐਡਵੋਕੇਟ ਚੰਦਰ ਬਾਂਸਲ ਧਨੌਲਾ ਦੀਆਂ ਉਕਤ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਮਨਪ੍ਰੀਤ ਸਿੰਘ ਨੂੰ ਬਾਇਜ਼ਤ ਬਰੀ ਕਰਨ ਦਾ ਹੁਕਮ ਸਾਦਰ ਫਰਮਾਇਆ।
0 comments:
एक टिप्पणी भेजें