Contact for Advertising

Contact for Advertising

Latest News

सोमवार, 26 दिसंबर 2022

ਵਿਰਸੇ ਨਾਲ ਜੁੜੇ ਬਿਨਾਂ ਸਿਹਤਮੰਦ ਸਮਾਜ ਦੀ ਉਸਾਰੀ ਸੰਭਵ ਨਹੀਂ: ਜੰਗੀਰ ਸਿੰਘ ਰਤਨ

 ਵਿਰਸੇ ਨਾਲ ਜੁੜੇ ਬਿਨਾਂ ਸਿਹਤਮੰਦ ਸਮਾਜ ਦੀ ਉਸਾਰੀ ਸੰਭਵ ਨਹੀਂ: ਜੰਗੀਰ ਸਿੰਘ ਰਤਨ  

  ਸਰਬਸੰਮਤੀ ਨਾਲ ਹੋਈ ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਚੋਣ

       ਕਮਲੇਸ਼ ਗੋਇਲ ਖਨੌਰੀ 


ਸੰਗਰੂਰ, 26 ਦਸੰਬਰ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਰੂਰ ਵਿਖੇ ਹੋਏ ਪੰਜਵੇਂ ਜਨਰਲ ਇਜਲਾਸ ਵਿੱਚ ਆਪਣੇ ਪ੍ਰਾਧਾਨਗੀ ਭਾਸ਼ਣ ਵਿੱਚ ਬੋਲਦਿਆਂ ਉੱਘੇ ਸਾਹਿਤਕਾਰ ਅਤੇ ਸਿੱਖ ਚਿੰਤਕ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਆਪਣੇ ਗੌਰਵਮਈ ਵਿਰਸੇ ਨਾਲ ਜੁੜੇ ਬਿਨਾਂ ਸਿਹਤਮੰਦ ਸਮਾਜ ਦੀ ਉਸਾਰੀ ਸੰਭਵ ਨਹੀਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਚਰਚਾ ਕਰਦਿਆਂ ਸਟੇਟ ਐਵਾਰਡੀ ਅਧਿਆਪਕ ਅਤੇ ਸਭਾ ਦੇ ਸਰਪ੍ਰਸਤ ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਸਿੱਖ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਦੀ ਗੱਲ ਆਪਣੇ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਇਜਲਾਸ ਦੇ ਆਰੰਭ ਵਿੱਚ ਸਮਾਗਮ ਵਿੱਚ ਸ਼ਾਮਲ ਹੋਏ ਸਾਹਿਤਕਾਰਾਂ ਲਈ ਸਵਾਗਤੀ ਸ਼ਬਦਾਂ ਕਹਿੰਦਿਆਂ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਸਮੇਂ ਸਿਰ ਕਰਵਾਈਆਂ ਗਈਆਂ ਚੋਣਾਂ ਸਾਹਿਤ ਸਭਾਵਾਂ ਦੀਆਂ ਸਾਹਿਤਕ ਗਤੀਵਿਧੀਆਂ ਨੂੰ ਸੰਵਾਰਦੀਆਂ, ਨਿਖਾਰਦੀਆਂ ਅਤੇ ਉਤਸ਼ਾਹਿਤ ਕਰਦੀਆਂ ਹਨ। ਉਪਰੰਤ ਰਜਿੰਦਰ ਸਿੰਘ ਰਾਜਨ ਵੱਲੋਂ ਬੀਤੇ ਦੋ ਸਾਲਾਂ ਵਿੱਚ ਹੋਈ ਕੁੱਲ ਆਮਦਨ ਅਤੇ ਖਰਚਿਆਂ ਦੀ ਵਿਸਥਾਰ ਸਹਿਤ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬੀਤੇ ਦੋ ਸਾਲਾਂ ਵਿੱਚ ਹੋਣ ਵਾਲੀਆਂ ਸਾਹਿਤਕ ਸਰਗਰਮੀਆਂ ਦੀ ਚਰਚਾ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਸਾਹਿਤਕ ਕਾਰਜਾਂ ਸਬੰਧੀ ਵੀ ਵਿਉਂਤਬੰਦੀ ਕੀਤੀ ਗਈ। ਸਰਬਸੰਮਤੀ ਨਾਲ ਪਾਸ ਕੀਤੇ ਗਏ ਕੁੱਝ ਮਤਿਆਂ ਵਿੱਚ ਫ਼ੈਸਲਾ ਕੀਤਾ ਗਿਆ ਕਿ ਸਭਾ ਵੱਲੋਂ ਸਾਲਾਨਾ ਸਮਾਗਮ ਕਰਵਾਉਣ ਦੀ ਬਜਾਇ ਹਰ ਸਾਲ ਜਨਵਰੀ ਮਹੀਨੇ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ, ਜੂਨ ਵਿੱਚ ਮੇਘ ਗੋਇਲ ਗਲਪ ਪੁਰਸਕਾਰ, ਸਤੰਬਰ ਵਿੱਚ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਅਤੇ ਦਸੰਬਰ ਵਿੱਚ ਕਵੀ ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ ਦਿੱਤਾ ਜਾਵੇਗਾ। ਸਭਾ ਦੇ ਵਧੀਆ ਲਿਖਣ ਵਾਲੇ ਲੋੜਵੰਦ ਮੈਂਬਰਾਂ ਦੀ ਪੁਸਤਕ ਪ੍ਰਕਾਸ਼ਿਤ ਕਰਵਾਉਣ ਲਈ ਆਰਥਿਕ ਸਹਾਇਤਾ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਹਿਤਾਕਾਰਾਂ ਹਰਬੀਰ ਸਿੰਘ ਭੰਵਰ, ਸੁਖਦੇਵ ਸਿੰਘ ਮਾਨ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਦੀ ਸੁਪਤਨੀ ਸ੍ਰੀਮਤੀ ਬਲਦੇਵ ਕੌਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਅਗਲੇ ਦੋ ਸਾਲਾਂ 2022-2024 ਲਈ ਸਭਾ ਦੀ ਕਾਰਜਕਾਰਨੀ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਡਾ. ਮੀਤ ਖਟੜਾ, ਡਾ. ਇਕਬਾਲ ਸਿੰਘ ਸਕਰੌਦੀ ਅਤੇ ਦਲਬਾਰ ਸਿੰਘ ਚੱਠੇ ਸੇਖਵਾਂ ਨੂੰ ਸਰਪ੍ਰਸਤ, ਕਰਮ ਸਿੰਘ ਜ਼ਖ਼ਮੀ ਨੂੰ ਪ੍ਰਧਾਨ, ਸੁਖਵਿੰਦਰ ਸਿੰਘ ਲੋਟੇ, ਕੁਲਵੰਤ ਖਨੌਰੀ ਅਤੇ ਪਰਮਜੀਤ ਕੌਰ ਸੰਗਰੂਰ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਲੱਡਾ ਨੂੰ ਜਨਰਲ ਸਕੱਤਰ, ਸਤਪਾਲ ਸਿੰਘ ਲੌਂਗੋਵਾਲ, ਗੁਰਮੀਤ ਸਿੰਘ ਸੋਹੀ, ਪਰਮਜੀਤ ਕੌਰ ਸੇਖੂਪੁਰ ਅਤੇ ਗਗਨਪ੍ਰੀਤ ਕੌਰ ਸੱਪਲ ਨੂੰ ਸਕੱਤਰ, ਰਜਿੰਦਰ ਸਿੰਘ ਰਾਜਨ ਨੂੰ ਖਜ਼ਾਨਚੀ, ਅਮਨ ਜੱਖਲਾਂ ਨੂੰ ਪ੍ਰੈੱਸ ਸਕੱਤਰ, ਜਸਪਾਲ ਸਿੰਘ ਸੰਧੂ ਨੂੰ ਜੁਆਇੰਟ ਸਕੱਤਰ, ਸੁਰਜੀਤ ਸਿੰਘ ਮੌਜੀ, ਗੁਰਪ੍ਰੀਤ ਸਿੰਘ ਸਹੋਤਾ, ਭੁਪਿੰਦਰ ਨਾਗਪਾਲ, ਧਰਮਵੀਰ ਸਿੰਘ, ਲਵਲੀ ਬਡਰੁੱਖਾਂ ਅਤੇ ਜਗਜੀਤ ਸਿੰਘ ਤਾਜ ਨੂੰ ਕਾਰਜਕਾਰਨੀ ਮੈਂਬਰ ਚੁਣ ਲਿਆ ਗਿਆ। 

ਸਮਾਗਮ ਦੇ ਅੰਤ ਵਿੱਚ ਕੁਲਵੰਤ ਖਨੌਰੀ ਦੀ ਬੁਲੰਦ ਆਵਾਜ਼ ਵਿੱਚ ਗਾਏ ਬੇਹੱਦ ਖ਼ੂਬਸੂਰਤ ਗੀਤ ਨਾਲ ਸ਼ੁਰੂ ਹੋਏ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਭੋਲਾ ਸਿੰਘ ਸੰਗਰਾਮੀ, ਹਨੀ ਸੰਗਰਾਮੀ, ਸਤਪਾਲ ਸਿੰਘ ਲੌਂਗੋਵਾਲ, ਸੁਖਵਿੰਦਰ ਸਿੰਘ ਲੋਟੇ, ਚਮਕੌਰ ਸਿੰਘ, ਬਲੀ ਬਲਜਿੰਦਰ, ਚਰਨਜੀਤ ਸਿੰਘ ਮੀਮਸਾ, ਮੀਤ ਸਕਰੌਦੀ, ਪਰਮਜੀਤ ਕੌਰ ਸੇਖੂਪੁਰ, ਸੁਰਜੀਤ ਸਿੰਘ ਮੌਜੀ, ਗੁਰਮੀਤ ਸਿੰਘ ਸੋਹੀ, ਮਹਿੰਦਰਜੀਤ ਸਿੰਘ ਧੂਰੀ, ਗੁਰਪ੍ਰੀਤ ਸਿੰਘ ਸਹੋਤਾ, ਰਜਿੰਦਰ ਸਿੰਘ ਰਾਜਨ, ਜਗਜੀਤ ਸਿੰਘ ਲੱਡਾ, ਕਰਮ ਸਿੰਘ ਜ਼ਖ਼ਮੀ, ਧਰਮਵੀਰ ਸਿੰਘ, ਗਗਨਪ੍ਰੀਤ ਕੌਰ ਸੱਪਲ, ਜਸਪਾਲ ਸਿੰਘ ਸੰਧੂ, ਪਰਮਜੀਤ ਸਿੰਘ ਦਰਦੀ, ਸੁਖਵਿੰਦਰ ਸਿੰਘ ਫੁੱਲ, ਸ਼ਿਵ ਕੁਮਾਰ ਅੰਬਾਲਵੀ, ਵੇਦਿਤਾ ਜੈਨ ਅਤੇ ਗੁਰਦੀਪ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ। ਡਾ. ਇਕਬਾਲ ਸਿੰਘ ਸਕਰੌਦੀ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਨਿਭਾਈ।

ਵਿਰਸੇ ਨਾਲ ਜੁੜੇ ਬਿਨਾਂ ਸਿਹਤਮੰਦ ਸਮਾਜ ਦੀ ਉਸਾਰੀ ਸੰਭਵ ਨਹੀਂ: ਜੰਗੀਰ ਸਿੰਘ ਰਤਨ
  • Title : ਵਿਰਸੇ ਨਾਲ ਜੁੜੇ ਬਿਨਾਂ ਸਿਹਤਮੰਦ ਸਮਾਜ ਦੀ ਉਸਾਰੀ ਸੰਭਵ ਨਹੀਂ: ਜੰਗੀਰ ਸਿੰਘ ਰਤਨ
  • Posted by :
  • Date : दिसंबर 26, 2022
  • Labels :
  • Blogger Comments
  • Facebook Comments

0 comments:

एक टिप्पणी भेजें

Top