ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲ਼ਾ ਨੇ ਪੰਡਤ ਮਦਨ ਮੋਹਨ ਮਾਲਵੀਆ ਅਤੇ ਸਾਹਿਬਜਾਦਿਆਂ ਨੂੰ ਯਾਦ ਕੀਤਾ
ਭਾਰਤ ਮੋਦੀ ਨੂੰ ਅਗਲੇ ਤਿੰਨ ਸਾਲ ਸਰਬਸੰਮਤੀ ਨਾਲ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਬਰਨਾਲਾ ਦਾ ਪ੍ਰਧਾਨ ਚੁਣਿਆ
ਬਰਨਾਲ਼ਾ, 26 ਦਸੰਬਰ ( ਕੇਸ਼ਵ ਵਰਦਾਨ ਪੁੰਜ ) : ਪ੍ਰਸਿੱਧ ਸਮਾਜ ਸੇਵੀ ਸੰਸਥਾ 'ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲ਼ਾ ਵੱਲੋਂ ਸੇਵਾ ਸੰਮਤੀ ਸੰਸਥਾਵਾਂ ਦੇ ਸੰਸਥਾਪਕ ਪੰਡਤ ਮਦਨ ਮੋਹਨ ਦਾ ਜਨਮ ਦਿਨ ਮਨਾਇਆ ਗਿਆ। ਸਥਾਨਿਕ ਰਾਮਬਾਗ ਵਾਟਿਕਾ ਵਿਖੇ ਝੰਡਾ ਝੁਲਾਉਣ ਤੋਂ ਪਹਿਲਾਂ ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦਿਆਂ ਦੀ ਸ਼ਹੀਦੀ ਬਾਰੇ ਚਾਨਣਾ ਪਾਇਆ ਅਤੇ ਹਾਜਰ ਮੈਂਬਰਾਨ ਵੱਲੋਂ ਸਾਹਿਬਜਾਦਿਆਂ ਨੂੰ ਸਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੇਵਾ ਸੰਮਤੀ ਦੇ ਸੰਸਥਾਪਕ ਅਤੇ ਆਜ਼ਾਦੀ ਘੁਲਾਟੀਏ ਪੰਡਤ ਮਦਨ ਮੋਹਨ ਮਾਲਵੀਆ ਦੇ ਜਨਮ ਦਿਨ 'ਤੇ ਸੇਵਾ ਸੰਮਤੀ ਦਾ ਝੰਡਾ ਲਹਿਰਾਇਆ ਗਿਆ ਅਤੇ ਮਾਲਵੀਆ ਦੇ ਜੀਵਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲ਼ਾ ਅਤੇ ਰਾਮਬਾਗ ਕਮੇਟੀ ਬਰਨਾਲਾ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ, ਜਿਸ ਵਿੱਚ ਸੇਵਾ ਸੰਮਤੀ ਬਰਨਾਲਾ ਦੇ ਪ੍ਰਧਾਨ ਵੱਲੋਂ ਭਾਰਤ ਮੋਦੀ ਦੀ ਪਿਛਲੀ ਕਾਰਗੁਜਾਰੀ 'ਤੇ ਤਸੱਲੀ ਪ੍ਰਗਟ ਕੀਤੀ ਗਈ ਅਤੇ ਸਰਬ ਸੰਮਤੀ ਨਾਲ ਭਾਰਤ ਮੋਦੀ ਨੂੰ ਅਗਲੇ ਤਿੰਨ ਸਾਲਾਂ ਲਈ 'ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲ਼ਾ' ਅਤੇ ਰਾਮਬਾਗ ਕਮੇਟੀ ਬਰਨਾਲਾ ਦਾ ਦੁਬਾਰਾ ਪ੍ਰਧਾਨ ਚੁਣ ਲਿਆ ਅਤੇ ਬਾਕੀ 11 ਮੈਂਬਰੀ ਕਾਰਜਕਾਰਨੀ ਚੁਣਨ ਦੇ ਅਧਿਕਾਰ ਦਿੱਤੇ ਗਏ ਹਨ।
ਇਸ ਮੌਕੇ ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਸਮੇਤ ਕਮਲ ਜਿੰਦਲ, ਠੇਕੇਦਾਰ ਬੀਰਬਲ ਦਾਸ, ਲਾਜਪਤ ਰਾਏ ਚੋਪੜਾ, ਵੇਦ ਪ੍ਰਕਾਸ਼, ਦੀਪਕ ਸੋਨੀ ਆਸਥਾ ਕਾਲੋਨੀ, ਵਿਨੋਦ ਕਾਂਸਲ, ਜਗਸੀਰ ਸਿੰਘ ਸੰਧੂ, ਰਵਿੰਦਰ, ਐਬੂਲੈਂਸ ਇੰਚਾਰਜ ਨਰਿੰਦਰ ਚੋਪੜਾ, ਅਸੋਕ ਕੁਮਾਰ ਲੱਖੀ ਕਾਲੋਨੀ, ਰਵਿੰਦਰ ਰਵੀ, ਗੋਪਾਲ ਸ਼ਰਮਾ, ਜੀਵਨ ਕੁਮਾਰ ਹੈਪੀ, ਵਿਪਨ ਧਰਨੀ, ਬਬਲੂ ਜਿਊਲਰ, ਪ੍ਰਦੀਪ ਕੁਮਾਰ, ਮੰਗਤ ਰਾਏ, ਬੰਟੀ ਸ਼ੋਰੀ, ਰਾਕੇਸ ਜਿੰਦਲ, ਹੇਮੰਤ ਰਾਜੂ, ਪ੍ਰਦੀਪ ਕੁਮਾਰ ਸਬਜੀ ਮੰਡੀ, ਜੀਵਨ ਕੁਮਾਰ ਡੱਡੀ, ਸਤਪਾਲ ਅਤੇ ਸੰਦੀਪ ਗਰਗ ਸਮੇਤ ਬਾਕੀ ਸੇਵਾ ਸੰਮਤੀ ਬਰਨਾਲਾ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ।
0 comments:
एक टिप्पणी भेजें