ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਸਾਲਾਨਾ ਸਮਾਗਮ ਨੇ ਮੋਹ ਲਿਆ ਹਰ ਇੱਕ ਦਾ ਦਿਲ
ਬਰਨਾਲਾ 18 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ) ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਦੇ ਸਲਾਨਾ ਸਮਾਰੋਹ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਰੀਆ ਵਿਦਿਆ ਪਰੀਸ਼ਦ ਪੰਜਾਬ ਦੇ ਰਜਿਸਟਰਾਰ ਐਡਵੋਕੇਟ ਅਸ਼ੋਕ ਪਰੁਥੀ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਹਵਨ ਯੱਗ ਕਰਵਾਉਣ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਹੋਈ। ਸਮਾਗਮ ਵਿੱਚ ਬੱਚਿਆਂ ਨੇ ਬਹੁਤ ਖੂਬਸੂਰਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।
ਜਿਸ ਤੋਂ ਮੁੱਖ ਮਹਿਮਾਨ ਮੰਤਰੀ ਜੀ ਅਤੇ ਪਰੁਥੀ ਜੀ ਬਹੁਤ ਪ੍ਰਭਾਵਿਤ ਹੋਏ । ਮੰਤਰੀ ਜੀ ਨੇ ਆਪਣੇ ਭਾਸ਼ਣ ਵਿਚ ਸਕੂਲ ਵਿੱਚ ਹੋ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਦਿਆ ਦੇ ਨਾਲ-ਨਾਲ ਕੁੜੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਸਿਲਾਈ, ਕੁਕਿੰਗ ਆਦਿ ਕਰਵਾ ਕੇ ਇਕ ਵੱਡਾ ਯੋਗਦਾਨ ਪਾ ਰਿਹਾ ਹੈ । ਉਹਨਾਂ ਨੇ ਆਪਣੇ ਵੱਲੋਂ ਸਕੂਲ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਐਡਵੋਕੇਟ ਅਸ਼ੋਕ ਪਰੁਥੀ ਜੀ ਨੇ ਸਕੂਲ ਪ੍ਰਿੰਸੀਪਲ ,ਸਟਾਫ ਅਤੇ ਬੱਚਿਆਂ ਦੁਆਰਾ ਕੀਤੀ ਗਈ ਮਿਹਨਤ ਦੀ ਖ਼ੂਬ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਆਰੀਆ ਸੰਸਥਾਵਾਂ ਹਮੇਸ਼ਾ ਗਰੀਬ ਬੱਚਿਆਂ ਦੀ ਸਹਾਇਤਾ ਅਤੇ ਨੈਤਿਕ ਸਿੱਖਿਆ ਵਿੱਚ ਵਿਸ਼ੇਸ਼ ਰੂਚੀ ਰੱਖਦੇ ਹਨ । ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਜੀ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸਕੂਲ ਦੇ ਬੱਚਿਆਂ ਨੇ ਖੂਬਸੂਰਤ ਢੰਗ ਨਾਲ ਗਿੱਧਾ, ਭੰਗੜਾ ਅਤੇ ਹੋਰ ਪ੍ਰੋਗਰਾਮ ਪੇਸ਼ ਕੀਤਾ । ਇਸ ਮੌਕੇ ਤੇ ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ ਤਿਲਕ ਰਾਮ ਜੀ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਸੂਰਿਆ ਕਾਂਤ ਸ਼ੋਰੀ, ਉੱਪ ਪ੍ਰਧਾਨ ਸੰਜੀਵ ਸ਼ੋਰੀ, ਮੈਨੇਜਰ ਕੇਵਲ ਜਿੰਦਲ, ਸਚਿਵ ਭਾਰਤ ਮੋਦੀ ਦੇ ਇਲਾਵਾ ਸਾਰੇ ਕਮੇਟੀ ਮੈਂਬਰ ਹਾਜਰ ਸਨ । ਬਾਬੂ ਲਖਪਤ ਰਾਏ, ਪੰਡਤ ਚੁੰਨੀ ਲਾਲ, ਇੰਗਲੈਂਡ ਤੋਂ ਡਾਕਟਰ ਸੰਦੀਪ ਕੁਮਾਰ, ਲੁਧਿਆਣਾ ਤੋਂ ਪ੍ਰਲਾਹਦ ਕੁਮਾਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਲਲਿਤ ਮਹਾਜਨ, ਰਾਜੀਵ ਲੂਬੀ ,ਡਾਕਟਰ ਅਮਨਦੀਪ ਸਿੰਘ, ਰਾਜੇਂਦਰ ਚੌਧਰੀ ਰਕੇਸ਼ ਕੁਮਾਰ, ਅਨਿਲ ਨਾਣਾ ,ਹਜ਼ਾਰੀ ਲਾਲ ,ਰਾਜੇਸ਼ ਕੁਮਾਰ ਮਪਾ, ਕ੍ਰਿਸ਼ਨ ਕੁਮਾਰ ,ਸਤੀਸ਼ ਸਿੱਧਵਾਣੀ, ਰਾਮਸ਼ਰਨ ਦਾਸ ਗੋਇਲ, ਵਿਜੇ ਆਰੀਆ, ਸ੍ਰੀ ਚੰਦ ਦੇ ਅਲਾਵਾ ਸ਼ਹਿਰ ਦੇ ਸੈਂਕੜੇ ਸਤਿਕਾਰ ਯੋਗ ਲੋਕ ਹਾਜ਼ਰ ਸਨ।
0 comments:
एक टिप्पणी भेजें