ਜ਼ਹਿਰ ਦੇ ਕੇ ਮਾਰਨ ’ਤੇ ਪਤਨੀ, ਚਚੇਰੇ ਭਰਾ ਅਤੇ ਚਾਚੇ ਖ਼ਿਲਾਫ਼ ਕੇਸ਼ ਦਰਜ
ਨਜਾਇਜ਼ ਸਬੰਧ ਅਤੇ ਪੁਸ਼ਤੈਨੀ ਜਾਇਦਾਦ ਬਣੀ ਮੌਤ ਦਾ ਕਾਰਨ
ਕਮਲੇਸ਼ ਗੋਇਲ
ਖਨੌਰੀ, 17 ਦਸੰਬਰ - ਜ਼ਹਿਰ ਦੇ ਕੇ ਮਾਰਨ ਨਾਲ ਪਤਨੀ ਚਚੇਰਾ ਭਰਾ ਅਤੇ ਚਾਚੇ ਖਿਲਾਫ ਕਤਲ ਦਾ ਮਾਮਲਾ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਖਨੌਰੀ ਵਿਖੇ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਖਨੌਰੀ ਸੌਰਭ ਸਭਰਵਾਲ ਨੇ ਦੱਸਿਆ ਕਿ ਮਾਂਗੇ ਰਾਮ ਪੁੱਤਰ ਬੁੱਧ ਸਿੰਘ ਵਾਸੀ ਰੱਤੀਆਂ ਜ਼ਿਲ੍ਹਾ ਫ਼ਤਿਹਾਬਾਦ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਲੜਕੇ ਸੁਖਪਾਲ ਸਿੰਘ ਉਮਰ 29 ਸਾਲ ਦੀ ਮਿਤੀ 28.8.2020 ਨੂੰ ਰਾਤ ਸਮੇਂ ਤਬੀਅਤ ਖ਼ਰਾਬ ਹੋਣ ਕਰਕੇ ਮਿਤੀ 29.8.2020 ਨੂੰ ਸਵੇਰੇ ਸਰਕਾਰੀ ਹਸਪਤਾਲ ਫ਼ਤਿਆਬਾਦ ਵਿਖੇ ਮੌਤ ਹੋ ਗਈ ਸੀ ਅਤੇ ਉਸ ਦੇ ਬੇਟੇ ਦੀ ਮੌਤ ਸਬੰਧੀ ਉਸ ਸਮੇਂ ਉਸ ਦੇ ਬਿਆਨ ਪਰ ਥਾਣਾ ਖਨੌਰੀ ਦੇ ਸ: ਥ ਤਰਸੇਮ ਲਾਲ ਵੱਲੋਂ ਧਾਰਾ 174 ਜ਼ਾਬਤਾ ਫ਼ੌਜਦਾਰੀ ਤਹਿਤ ਕਾਰਵਾਈ ਕੀਤੀ ਗਈ ਸੀ ਅਤੇ ਉਸ ਦੇ ਬੇਟੇ ਸੁਖਪਾਲ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਸਰਕਾਰੀ ਹਸਪਤਾਲ ਫ਼ਤਿਆਬਾਦ ਵਿਖੇ ਕੀਤਾ ਗਿਆ ਸੀ ਲਾਸ਼ ਵਿੱਚੋਂ ਬਿਸਰਾ ਕੱਢ ਕੇ ਨਿਰੀਖਣ ਲਈ ਕੈਮੀਕਲ ਐਗਜਾਮੀਨਰ ਖਰੜ ਜਿੱਲ੍ਹਾ ਮੋਹਾਲੀ ਪੰਜਾਬ ਵਿਖੇ ਭੇਜਿਆ ਗਿਆ ਸੀ। ਮਾਂਗੇ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਸਮੇਂ ਉਸ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਸ ਦੇ ਬੇਟੇ ਸੁਖਪਾਲ ਸਿੰਘ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਖ਼ਤਮ ਕੀਤਾ ਗਿਆ ਹੈ।। ਮਾਂਗੇ ਰਾਮ ਅਨੁਸਾਰ ਆਪਣੇ ਪੱਧਰ ਤੇ ਕੀਤੀ ਪੜਤਾਲ ਅਨੁਸਾਰ ਉਸ ਨੂੰ ਯਕੀਨ ਹੈ ਕਿ ਉਸ ਦੇ ਬੇਟੇ ਸੁਖਪਾਲ ਸਿੰਘ ਉਸ ਦੀ ਨੰਹੂ ਮੀਕੂ ਪੁੱਤਰੀ ਕ੍ਰਿਸ਼ਨ ਕੁਮਾਰ ਵਾਸੀ ਬਦਰਾਨਾ ਜਿੱਲ੍ਹਾ ਕੈਥਲ, ਉਸ ਦੇ ਭਤੀਜੇ ਬਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਠਸਕਾ ਅਤੇ ਉਸ ਦੇ ਭਰਾ ਰਾਮ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਠਸਕਾ ਨੇ ਆਪਸ ਵਿੱਚ ਸਾਂਝ ਬਾਝ ਹੋ ਕੇ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਹੈ । ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਮਾਂਗੇ ਰਾਮ ਨੇ ਸੁਖਪਾਲ ਸਿੰਘ ਨੂੰ ਮਾਰਨ ਦੀ ਵਜ੍ਹਾ ਉਸ ਦੀ ਨੂੰਹ ਮੀਕੂ ਦੇ ਉਸ ਦੇ ਭਤੀਜੇ ਬਿੰਦਰ ਸਿੰਘ ਦੇ ਨਾਲ ਸਬੰਧ ਸਨ ਅਤੇ ਉਸ ਦਾ ਭਰਾ ਰਾਮ ਸਿੰਘ ਉਕਤ ਅਤੇ ਭਤੀਜਾ ਬਿੰਦਰ ਸਿੰਘ ਪਿੰਡ ਠਸਕਾ ਵਿੱਚ ਪਏ ਉਨ੍ਹਾਂ ਦੇ ਭਾਈ ਵੰਡ ਵਿੱਚ ਆਏ ਜੱਦੀ ਘਰ ਪਰ ਕਬਜ਼ਾ ਕਰਨਾ ਚਾਹੁੰਦੇ ਸਨ ਜਿਸ ਕਰਕੇ ਤਿਨਾਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਉਸ ਦੇ ਬੇਟੇ ਸੁਖਪਾਲ ਸਿੰਘ ਉਕਤ ਦਾ ਕਤਲ ਕੀਤਾ ਹੈ। ਥਾਣਾ ਮੁਖੀ ਸੌਰਭ ਸਭਰਵਾਲ ਨੇ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਨੂੰ ਵਾਚਣ ਤੋ ਪਾਇਆ ਗਿਆ ਕਿ ਡਾਕਟਰਾਂ ਨੇ ਰਿਪੋਰਟ ਵਿੱਚ ਸੁਖਪਾਲ ਸਿੰਘ ਨੂੰ ਜ਼ਹਿਰ ਦੇ ਮਾਰਨ ਦੀ ਪੁਸ਼ਟੀ ਕੀਤੀ ਹੈ ਅਤੇ ਮ੍ਰਿਤਕ ਦੇ ਪਿਤਾ ਮਾਂਗੇ ਰਾਮ ਦੇ ਬਿਆਨ ਪਰ ਉਸ ਦੀ ਨੰਹੂ ਮੀਕੂ ਪੁੱਤਰੀ ਕ੍ਰਿਸ਼ਨ ਕੁਮਾਰ , ਭਤੀਜੇ ਬਿੰਦਰ ਸਿੰਘ ਪੁੱਤਰ ਰਾਮ ਸਿੰਘ ਅਤੇ ਭਰਾ ਰਾਮ ਸਿੰਘ ਪੁੱਤਰ ਬੁੱਧ ਸਿੰਘ ਖ਼ਿਲਾਫ਼ ਧਾਰਾ 302, 34 ਆਈਪੀਸੀ ਦੇ ਤਹਿਤ ਮੁਕੱਦਮਾ ਨੰਬਰ 96 ਦਰਜ ਰਜਿਸਟਰਡ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀ.ਐਸ.ਪੀ. ਮੂਨਕ ਮਨੋਜ ਗੋਰਸੀ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ ਕੇਸ ਦਰਜ ਕੀਤਾ ਗਿਆ ਹੈ ਅਤੇ ਕੇਸ ਦੀ ਬਰੀਕੀ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ।
0 comments:
एक टिप्पणी भेजें