ਬਾਰ ਐਸੋਸੀਏਸ਼ਨ ਚੋਣ ’ਚ ਤਪਾ ਵਾਲਿਆਂ ਦੀ ਰਹੀ ਚੜ੍ਹਾਈ, ਨੀਤਿਨ ਬਾਂਸਲ ਪ੍ਰਧਾਨ ਤੇ ਨਿਰਭੈ ਸਿੰਘ ਸਿੱਧੂ ਬਣੇ ਮੀਤ ਪ੍ਰਧਾਨ
ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ 513 ਵਕੀਲਾਂ ਦੀ ਅਹੁਦੇਦਾਰਾਂ ਦੀ ਚੋਣ ’ਚ ਸ਼ੁੱਕਰਵਾਰ ਦੇਰ ਸ਼ਾਮ ਨੀਤਿਨ ਬਾਂਸਲ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਿਆ,ਅਤੇ ਮੀਤ ਪ੍ਰਧਾਨ ਬਣੇ ਨਿਰਭੈ ਸਿੰਘ ਸਿੱਧੂ
ਬਰਨਾਲਾ: ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ 513 ਵਕੀਲਾਂ ਦੀ ਅਹੁਦੇਦਾਰਾਂ ਦੀ ਚੋਣ ’ਚ ਸ਼ੁੱਕਰਵਾਰ ਦੇਰ ਸ਼ਾਮ ਨੀਤਿਨ ਬਾਂਸਲ ਦੇ ਸਿਰ ਜਿੱਥੇ ਪ੍ਰਧਾਨਗੀ ਦਾ ਤਾਜ ਸਜਿਆ, ਉੱਥੇ ਹੀ ਉਨ੍ਹਾਂ ਦੇ ਧੜੇ ਦੇ ਮੀਤ ਪ੍ਰਧਾਨ ਨਿਰਭੈ ਸਿੰਘ ਸਿੱਧੂ ਤੇ ਸੈਕਟਰੀ ਨਵੀਨ ਕੁਮਾਰ ਸਣੇ ਜਰਨਲ ਸੈਕਟਰੀ ਸਰਬਜੀਤ ਸਿੰਘ ਚੁਣੇ ਗਏ। ਪ੍ਰਧਾਨ, ਮੀਤ ਪ੍ਰਧਾਨ ਤੇ ਸੈਕਟਰੀ ਤਿੰਨੋ ਹੀ ਅਹੁਦੇਦਾਰ ਜ਼ਿਲ੍ਹੇ ਦੀ ਸਬ ਡਿਵੀਜਨ ਤਪਾ ਮੰਡੀ ਦੇ ਬਸਿੰਦੇ ਹਨ।
ਚੋਣ ਕਰਵਾ ਰਹੀ ਕਮੇਟੀ ’ਚ ਐਡਵੋਕੇਟ ਰਾਮੇਸ਼ ਕੁਮਾਰ ਗਰਗ, ਐਡਵੋਕੇਟ ਜਗਦੀਪ ਸਿੰਘ ਸੰਧੂ, ਐਡਵੋਕੇਟ ਰਣਜੀਤ ਸਿੰਘ, ਐਡਵੋਕੇਟ ਚੰਦਰ ਬਾਂਸਲ, ਐਡਵੋਕੇਟ ਸੁਖ਼ਰਾਜ ਸਿੰਘ ਸਿੱਧੂ, ਐਡਵੋਕੇਟ ਕੁਲਵਿਜੈ ਤੇ ਐਡਵੋਕੇਟ ਸਰਬਜੀਤ ਕੌਰ ਨੇ ਸੁਚੱਜੇ ਢੰਗ ਨਾਲ ਚੋਣ ਪ੍ਰੀਕਿਆ ਨੂੰ ਨੇਪਰੇ ਚਾੜਿਆ।
ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 513 ਐਡਵੋਕੇਟਾਂ ਨੇ ਵੋਟਾ ਪਾਈਆਂ। ਜਿੰਨ੍ਹਾਂ ’ਚ ਪ੍ਰਧਾਨ ਨੀਤਿਨ ਬਾਂਸਲ ਨੂੰ ਸਭ ਤੋਂ ਵੱਧ 278 ਵੋਟਾਂ ਪਈਆਂ ਤੇ ਐਡਵੋਕੇਟ ਮਨਜੀਤ ਕੌਰ ਜੋ ਪ੍ਰਧਾਨਗੀ ਦੀ ਚੋਣ ਲੜ ਰਹੇ ਸਨ ਉਨ੍ਹਾਂ ਨੂੰ 152 ਵੋਟਾਂ ਪਈਆਂ ਤੇ ਬਾਰ ਐਸੋਸੀਏਸ਼ਨ ਦੇ ਕਈ ਵਾਰ ਪ੍ਰਧਾਨ ਰਹੇ ਪੰਕਜ ਬਾਂਸਲ ਨੂੰ ਸਿਰਫ਼ 80 ਵੋਟਾਂ ਹੀ ਪਈਆਂ। ਇਸੇ ਤਰ੍ਹਾਂ ਮੀਤ ਪ੍ਰਧਾਨ ਨਿਰਭੈ ਸਿੰਘ ਸਿੱਧੂ 292 ਵੋਟਾਂ ਲੈ ਕੇ ਚੁਣੇ ਗਏ ਤੇ ਪੰਕਜ ਕੁਮਾਰ ਜੋ ਮੀਤ ਪਧਾਨ ਲਈ ਚੋਣ ਲੜ ਰਹੇ ਸਨ, ਉਨ੍ਹਾਂ ਨੂੰ 130 ਵੋਟਾਂ ਤੇ ਸਾਹਿਲ ਰਹੀਜਾ ਨੂੰ ਸਿਰਫ਼ 83 ਵੋਟਾਂ ਹੀ ਪਈਆਂ।
ਸੈਕਟਰੀ ਦੀ ਚੋਣ 276 ਵੋਟਾਂ ਨਾਲ ਨਵੀਨ ਕੁਮਾਰ ਨੇ ਜਿੱਤੀ ਤੇ ਸੁਮਿੱਤ ਗੋਇਲ ਨੂੰ ਸਿਰਫ਼ 235 ਵੋਟਾਂ ਹੀ ਪਈਆਂ। ਜੁਆਇੰਟ ਸੈਕਟਰੀ ਦੀ ਚੋਣ ਸਰਬਜੀਤ ਸਿੰਘ ਨੇ ਸਾਰੇ ਹਾਊਸ ’ਚੋਂ ਵੱਧ ਵੋਟਾ 301 ਨਾਲ ਜਿੱਤੀ ਤੇ ਤਲਵਿੰਦਰ ਸਿੰਘ ਮਸੌਣ ਨੂੰ ਸਿਰਫ਼ 211 ਵੋਟਾ ਪਈਆਂ। ਨਵੀਂ ਚੁਣੀ ਗਈ ਕਮੇਟੀ ਨੂੰ ਪ੍ਰਧਾਨ ਨੀਤਿਨ ਬਾਂਸਲ ਦੇ ਪਿੰਡੋਂ ਉਚੇਚੇ ਤੌਰ ’ਤੇ ਪੁੱਜੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਮਦਨ ਲਾਲ ਗਰਗ ਅਤੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਗਲ ਵਿੱਚ ਹਾਰ ਪਾ ਕੇ ਸਵਾਗਤ ਕਰਦਿਆਂ ਮਠਿਆਈ ਵੰਡੀ। ਜੇਤੂ ਅਹੁਦੇਦਾਰਾਂ ਦੇ ਸਮਰਥਕਾਂ ਨੇ ਜਿੱਤ ਦਾ ਜਸ਼ਨ ਮਨਾਇਆ।
0 comments:
एक टिप्पणी भेजें