ਕਲਦੀਪ ਸਿੰਘ ਕਾਲਾ ਢਿੱਲੋਂ ਦੀ ਤਾਜ਼ਪੋਸ਼ੀ ਸਮੇਂ ਹਜ਼ਾਰਾਂ ਦੀ ਗਿਣਤੀ ਚ ਪੁੱਜੇ ਆਗੂ ਵਰਕਰਾਂ ਦੇ ਇੱਕਠ ਨੇ ਰੈਲੀ ਦਾ ਰੂਪ ਧਾਰਿਆ
ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਤਾਜ਼ਪੋਸ਼ੀ ਸਮੇਂ ਹਜ਼ਾਰਾਂ ਦੀ ਗਿਣਤੀ ਚ ਪੁੱਜੇ ਆਗੂ ਵਰਕਰਾਂ ਦੇ ਇੱਕਠ ਨੇ ਰੈਲੀ ਦਾ ਰੂਪ ਧਾਰਿਆ
ਕਾਂਗਰਸ ਪਾਰਟੀ ਵਿੱਚ ਕਾਰੋਬਾਰੀਆਂ ਅਤੇ ਪੈਸਿਆਂ ਵਾਲਿਆਂ ਕਾਰਣ ,ਪੰਜਾਬ ਚ ਬਣਿਆ ਕਾਂਗਰਸ ਦੀ ਹਾਰ ਦਾ ਕਾਰਨ,-ਅਮਰਿੰਦਰ ਸਿੰਘ ਰਾਜਾ ਵੜਿੰਗ
www. bbcindianews.com
Barnala
Dr Rakesh Punj
Keshav vardaan Punj
ਡਾ ਰਾਕੇਸ਼ ਪੁੰਜ
ਕੇਸ਼ਵ ਵਰਦਾਨ ਪੁੰਜ
ਬਰਨਾਲਾ,20 ,ਦਸੰਬਰ/-ਕਾਂਗਰਸ ਪਾਰਟੀ ਦੇ ਤਾਜ਼ਾ ਬਣੇ ਬਰਨਾਲਾ ਦੇ ਜ਼ਿਲਾ ਪ੍ਰਧਾਨ ਟਕਸਾਲੀ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਤਾਜ਼ਪੋਸ਼ੀ ਨੂੰ ਲੈ ਕੇ ਸਥਾਨਕ ਕਪਿਲ ਪੈਲਸ ਵਿਖੇ ਤਾਜਪੋਸ਼ੀ ਸਮਾਗਮ ਰੱਖਿਆ ਗਿਆ। ਇਸ ਤਾਜਪੋਸ਼ੀ ਸਮਾਗਮ ਦੇ ਵਿਚ ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ, ਜਿਨ੍ਹਾਂ ਵੱਲੋਂ ਕਾਲਾ ਢਿੱਲੋਂ ਦੀ ਤਾਜਪੋਸ਼ੀ ਕੀਤੀ ਗਈ। ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਤਾਜ਼ਪੋਸ਼ੀ ਸਮੇਂ ਹਜ਼ਾਰਾਂ ਦੀ ਗਿਣਤੀ ਚ ਪੁੱਜੇ ਆਗੂ ਵਰਕਰਾਂ ਦੇ ਇੱਕਠ ਨੇ ਰੈਲੀ ਦਾ ਰੂਪ ਧਾਰਿਆ ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਛੱਡ ਗਏ ਆਗੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਅਤੇ ਗਾਰਜਦੀਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕਾਰੋਬਾਰੀਆਂ ਅਤੇ ਪੈਸਿਆਂ ਵਾਲਿਆਂ ਨੂੰ ਤਰਜੀਹ ਦੇਣ ਦੇ ਕਾਰਨ ਪੰਜਾਬ ਚ ਕਾਂਗਰਸ ਦੀ ਹਾਰ ਦਾ ਕਾਰਨ ਬਣਿਆ ।
ਪਿਛਲੇ ਸਮਿਆਂ ਵਿਚ ਪੰਜਾਬ ਵਿੱਚ ਕਾਂਗਰਸ ਲਈ ਦਿਨ ਰਾਤ ਇਕ ਕਰਨ ਵਾਲੇ ਟਕਸਾਲੀ ਵਰਕਰਾਂ ਦੀ ਘਟੀ ਕਦਰ-ਕੀਮਤ ਦੇ ਕਾਰਣ ਪੰਜਾਬ ਵਿੱਚ ਕਾਂਗਰਸ ਪਾਰਟੀ ਕਮਜ਼ੋਰ ਹੋਈ ਹੈ। ਤੇ ਕਾਂਗਰਸ ਪਾਰਟੀ ਵਿੱਚ ਕਾਰੋਬਾਰੀ ਲੋਕਾਂ ਦੀ ਘੁਸਪੈਠ ਦੇ ਕਾਰਨ ਕਾਂਗਰਸ ਪਾਰਟੀ ਦੀ ਪੰਜਾਬ ਚ ਹਾਰ ਹੋਈ ਹੈ।
ਉਹਨਾਂ ਕਿਹਾ ਕਿ ਇਕ ਦਰਜਨ ਅਹੁਦੇਦਾਰੀਆਂ ਚੋਂ ਭਾਜਪਾ ਨੇ ਕਾਂਗਰਸ ਛੱਡ ਕੇ ਭੱਜਣ ਵਾਲੇ ਆਗੂਆਂ ਨੂੰ ਅਹੁਦੇ ਦਿੱਤੇ ਹਨ ਅਤੇ ਮਹਿਲ ਕਲਾਂ ਤੋਂ ਬੀਬੀ ਹਰਚੰਦ ਕੌਰ ਨੂੰ ਤਾਂ ਗੰਨ ਮੈਨ ਵੀ ਦਿੱਤੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕੇਵਲ ਸਿੰਘ ਢਿੱਲੋਂ ਤੇ ਮੁੱਖ ਨਿਸ਼ਾਨਾ ਸਾਧਿਆ ਕਿਹਾ ਕਿ ਕੇਵਲ ਢਿੱਲੋਂ ਵਰਗੇ ਕਰੋਵਾਰੀਆਂ ਕਾਰਣ ਬਰਨਾਲਾ ਵਿੱਚ ਕਾਂਗਰਸ ਪਿਛੜੀ ਹੈ ਅਤੇ ਇਹਨਾਂ ਕਾਰੋਬਾਰੀਆਂ ਨੇ ਪੈਸਿਆਂ ਦੇ ਨਾਲ ਅਹੁਦੇਦਾਰੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਸੀ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਕਚਹਿਰੀ ਚੋਂ ਗਾਇਬ ਰਹੇ ਅਤੇ ਹੁਣ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਅਤੇ ਵੱਡੇ ਕਾਰੋਬਾਰੀ ਨਜ਼ਰ ਨਹੀਂ ਆ ਰਹੇ ਹਨ। ਆਪ ਦਾ ਗਰਾਫ ਹੇਠਾਂ ਜਾ ਰਿਹਾ ਹੈ ਬਦਲਾਓ ਦਾ ਸੂਬੇ ਦੇ ਲੋਕ ਖਮਿਆਜ਼ਾ ਭੁਗਤ ਰਹੇ ਹਨ ਅੱਜ ਦਾ ਇਹ ਇੱਕਠ ਤਾਂ ਸਿਰਫ ਟ੍ਰੇਲਰ ਹੈ ਪਿਕਚਰ ਤਾਂ ਬਾਕੀ ਹੈ ! ਸਾਬਕਾ ਮੁੱਖਮੰਤਰੀ ਚਰਨਜੀਤ ਚੰਨੀ ਦਾ ਸਵਾਗਤ ਕਰਦੇ ਹਾਂ ਤੇ ਹੋਰ ਵੀ ਜੋ ਕਾਂਗਰਸ ਦੀ ਮਜਬੂਤੀ ਦੀ ਗੱਲ ਕਰੇਗਾ ਸਵਾਗਤ ਕਰਨਗੇ! ਅੱਗੇ ਕਾਂਗਰਸ ਦਾ ਭਵਿੱਖ ਚਮਕੇਗਾ !
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿਲੋਂ, ਹਲਕਾ ਇੰਚਾਰਜ ਮੁਨੀਸ਼ ਬਾਂਸਲ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਬਲਾਕ ਪ੍ਰਧਾਨ ਮਹੇਸ਼ ਲੋਟਾ,ਸਾਬਕਾ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ,ਫਰੀਦਕੋਟ ਤੋਂ ਕਾਂਗਰਸੀ ਸਾਂਸਦ ਮੁਹੰਮਦ ਸਦੀਕ,ਨਗਰ ਕੌਂਸਲ ਪ੍ਰਧਾਨ ਪ੍ਰਧਾਨ ਗੁਰਜੀਤ ਸਿੰਘ ਔਲਖ ਰਾਮਨਵਾਸੀਆ,ਐਮ.ਸੀ ਅਜੇ ਕੁਮਾਰ,ਸਾਬਕਾ ਐਮ ਸੀ ਜਸਵਿੰਦਰ ਸਿੰਘ ਟੀਲੂ ,ਬਾਜ਼ ਰਟੋਲ,ਢਿੱਲੋਂ ਟ੍ਰਾੰਸਪੋਰਟ ਮੈਨੇਜਰ ਜੰਗੀਅਣਿਆ,ਪਰਮਜੀਤ ਪੰਮਾ ਟਰਾਂਸਪੋਰਟਰ ਅਤੇ ਬੀਬੀ ਸੁਰਿੰਦਰ ਕੌਰ ਬਾਲੀਆਂ ਭਦੌੜ, ਸਮੇਤ ਹਜ਼ਾਰਾਂ ਆਗੂ ਵਰਕਰ ਹਾਜਿਰ ਸਨ !
0 comments:
एक टिप्पणी भेजें