ਭਾਜਪਾ ਆਗੂਆਂ ਨੇ ਸ਼ਹਿਰ ਦੀ ਨਵੀਂ ਵਾਰਡਬੰਦੀ ਤੇ ਇਤਰਾਜ਼ ਕਰਦਿਆਂ ਕੀਤਾ ਰੋਸ ਪ੍ਰਦਰਸ਼ਨ
* ਹਰ ਵਾਰ ਚੋਣਾਂ ਮੌਕੇ ਸੱਤਾਧਾਰੀ ਪਾਰਟੀ ਵਲੋਂ ਸ਼ਹਿਰ ਦੇ ਵਾਰਡਾਂ ਨਾਲ ਕੀਤੀ ਜਾਂਦੀ ਹੈ ਛੇੜਛਾੜ - ਡਾ ਪ੍ਰੇਮ ਬਾਂਸਲ
ਕਮਲੇਸ਼ ਗੋਇਲ
ਖਨੌਰੀ, 30 ਦਸੰਬਰ -ਸਥਾਨਕ ਭਾਜਪਾ ਆਗੂਆਂ ਨੇ ਮੰਡਲ ਪ੍ਰਧਾਨ ਡਾਕਟਰ ਪ੍ਰੇਮ ਪਾਲ ਦੀ ਅਗਵਾਈ ਹੇਠ ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੇ ਲਈ ਸੱਤਾਧਾਰੀ ਪਾਰਟੀ ਵਲੋਂ ਕੀਤੀ ਗਈ ਨਵੀਂ ਵਾਰਡਬੰਦੀ ਤੇ ਇਤਰਾਜ਼ ਕਰਦਿਆਂ ਹੋਇਆਂ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਮੰਡਲ ਪ੍ਰਧਾਨ ਡਾਕਟਰ ਪ੍ਰੇਮ ਬਾਂਸਲ, ਚੌਧਰੀ ਦਵਿੰਦਰ ਸਿੰਘ, ਹਰਬੰਸ ਲਾਲ ਸੈਕਟਰੀ, ਨੌਜਵਾਨ ਸਮਾਜ ਸੇਵਕ ਮੋਹਨ ਸਿੰਗਲਾ ਕ੍ਰਿਸ਼ਨ ਗੋਇਲ ਸਾਬਕਾ ਮੰਡਲ ਪ੍ਰਧਾਨ, ਅਸ਼ੋਕ ਗਰਗ ਜ਼ਿਲਾ ਮੀਤ ਪ੍ਰਧਾਨ ਭਾਜਪਾ, ਲਖਵਿੰਦਰ ਸਿੰਘ , ਨੈਣੂ ਰਾਮ ਗਰਗ ਆਦਿ ਨੇ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੇ ਲਈ ਸ਼ਹਿਰ ਦੀ ਕੀਤੀ ਗਈ ਨਵੀਂ ਵਾਰਡਬੰਦੀ ਤੇ ਇਤਰਾਜ਼ ਲਗਾਉਂਦਿਆਂ ਹੋਇਆਂ ਕਿਹਾ ਕਿ ਸੱਤਾਧਾਰੀ ਪਾਰਟੀ ਵਲੋਂ ਗਲਤ ਹੱਥਕੰਡੇ ਅਪਨਾਉਦਿਆਂ ਚੋਣਾਂ ਜਿੱਤਣ ਦੇ ਮਨਸੂਬੇ ਨਾਲ ਸਾਰੇ ਸ਼ਹਿਰ ਨੂੰ ਟੁਕੜੇ ਟੁਕੜੇ ਕਰਦਿਆਂ ਹੋਇਆਂ ਸ਼ਹਿਰ ਦੀ ਗਲਤ ਤਰੀਕੇ ਨਾਲ ਨਵੀਂ ਵਾਰਡਬੰਦੀ ਕੀਤੀ ਗਈ ਹੈ। ਜਿਸ ਵਿੱਚ ਸ਼ਹਿਰ ਦੇ ਕਿਸੇ ਮੁਹੱਲੇ ਨੂੰ ਕਿਸੇ ਵਾਰਡ ਦੇ ਕਿਸੇ ਮੁਹੱਲੇ ਨੂੰ ਕਿਸੇ ਵਾਰਡ ਨਾਲ ਨਾਲ ਜੋੜਿਆ ਗਿਆ ਹੈ। ਜਿਸ ਕਾਰਨ ਸ਼ਹਿਰ ਟੁਕੜੇ-ਟੁਕੜੇ ਹੋ ਕੇ ਰਹਿ ਗਿਆ ਹੈ। ਜਿਸ ਦੇ ਖਿਲਾਫ ਉਨ੍ਹਾਂ ਆਪਣੀ ਪਾਰਟੀ ਦੀ ਤਰਫੋਂ ਸਥਾਨਕ ਨਗਰ ਪੰਚਾਇਤ ਦਫ਼ਤਰ ਵਿਖੇ ਪਹੁੰਚ ਕੇ ਸਖ਼ਤ ਇਤਰਾਜ ਦਰਜ ਕਰਵਾਇਆ ਗਿਆ।
0 comments:
एक टिप्पणी भेजें