ਐਲ ਬੀ ਐੱਸ ਕਾਲਜ ਬਰਨਾਲਾ ਵੱਲੋਂ ਕਰਮਗੜ੍ਹ ਦੇ ਸਕੂਲ ਵਿੱਚ ਪ੍ਰਦਰਸ਼ਨੀ ਅਤੇ ਲੈਕਚਰ ਦਾ ਕੀਤਾ ਆਯੋਜਨ
।
ਬਰਨਾਲਾ, 17 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ ) ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵੱਲੋਂ ਪ੍ਰਿੰਸੀਪਲ ਡਾ ਨੀਲਮ ਸ਼ਰਮਾ ਦੀ ਅਗਵਾਈ ਚ ਐਸ ਈ ਐੱਸ ਆਰ ਈ ਸੀ ਸੈੱਲ ਦੁਆਰਾ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਸਕੀਮ ਅਧੀਨ ਅਪਣਾਏ ਗਏ ਪਿੰਡ ਕਰਮਗੜ੍ਹ ਦੇ ਸਕੂਲ ਵਿੱਚ ਪ੍ਰਦਰਸ਼ਨੀ ਅਤੇ ਲੈਕਚਰ ਦਾ ਆਯੋਜਨ ਕੀਤਾ ਗਿਆ । ਇਹ ਲੈਕਚਰ ਵੱਖ ਵੱਖ ਵਿਸ਼ਿਆਂ ਤੇ ਸਵੱਛਤਾ ਐਕਸ਼ਨ ਪਲੈਨ ਅਧੀਨ ਕਰਵਾਏ ਗਏ। ਮੈਡਮ ਮੋਨਿਕਾ ਬਾਂਸਲ ਅਸਿਸਟੈਂਟ ਪ੍ਰੋਫ਼ੈਸਰ ਪ੍ਰੋਫੈਸਰ ਪੀ ਪੀ ਆਈ ਵੱਲੋਂ ਐਂਟਰਪ੍ਰੀਨਿਓਰਸਿੱਪ ਵਿਸ਼ੇ ਤੇ, ਮੈਡਮ ਨੀਰੂ ਜੇਠੀ ਅਸਿਸਟੈਂਟ ਪ੍ਰੋਫ਼ੈਸਰ ਕੰਪਿਊਟਰ ਵਿਭਾਗ ਵੱਲੋਂ ਐਨਰਜੀ ਵੇਸਟ ਮੈਨੇਜਮੈਂਟ ਅਤੇ ਡਾਕਟਰ ਜਸਵੀਰ ਕੌਰ ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਵਿਭਾਗ ਵੱਲੋਂ ਵਾਟਰ ਵੇਸਟ ਮੈਨੇਜਮੈਂਟ ਵਿਸੇ ਤੇ ਲੈਕਚਰ ਦਿੱਤੇ ਗਏ। ਇਹਨਾਂ ਲੈਕਚਰਾਂ ਦਾ ਮਕਸਦ ਪਿੰਡ ਦੇ ਵਿਦਿਆਰਥੀਆਂ ਅਤੇ ਨਰੇਗਾ ਕਰਮਚਾਰੀਆਂ ਨੂੰ ਉੱਦਮੀ ਦੇ ਕੰਮਾਂ, ਊਰਜਾ ਸ਼ਕਤੀ ਅਤੇ ਪਾਣੀ ਦੀ ਸਾਂਭ ਸੰਭਾਲ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਸਕੂਲ ਦੇ ਅਧਿਆਪਕ, ਨਰੇਗਾ ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ। ਕਾਲਜ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਅਤੇ ਫਾਈਨ ਆਰਟਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਮੈਡਮ ਹਰਜਿੰਦਰ ਕੌਰ ਅਤੇ ਮੈਡਮ ਨਰਿੰਦਰ ਕੌਰ ਦੀ ਅਗਵਾਈ ਵਿਚ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਹ ਪ੍ਰਦਰਸ਼ਨੀ ਐਂਟਰਪ੍ਰੀਨਿਓਰਸਿਪ ਦੀ ਇਕ ਸਫ਼ਲ ਉਦਾਹਰਨ ਸੀ। ਇਸ ਵਿੱਚ ਪ੍ਰਦਰਸ਼ਿਤ ਕੀਤੀਆਂ ਵਸਤਾਂ ਵਿਦਿਆਰਥੀਆਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਗਈਆਂ ਸਨ।
0 comments:
एक टिप्पणी भेजें