ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ (ਰਜਿ:) ਬਰਨਾਲਾ ਵੱਲੋਂ ਭੰਡਾਰੇ ਲਈ ਟਰੱਕ ਰਵਾਨਾ
www. bbcindianews.com ਬਰਨਾਲਾ, 30 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ) ਨਵੇਂ ਸਾਲ ਦੀ ਆਮਦ ਮੌਕੇ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ ਪ੍ਰਧਾਨ ਰਾਜਿੰਦਰ ਦੱਧਾਹੂਰ ਦੀ ਅਗਵਾਈ ਚ ਮਾਤਾ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਵਿਖੇ ਸ਼ਰਧਾਲੂਆਂ ਲਈ ਭੰਡਾਰੇ ਵਾਸਤੇ ਟਰੱਕ ਰਵਾਨਾ ਕੀਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਰੋਮੀ ਗੋਇਲ ਨੇ ਦੱਸਿਆ ਕਿ ਪ੍ਰਧਾਨ ਰਾਜਿੰਦਰ ਦੱਧਾਹੂਰ ਨੇ ਝੰਡੀ ਦੇ ਕੇ ਟਰੱਕ ਨੂੰ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ 31 ਦਸੰਬਰ ਅਤੇ 1 ਜਨਵਰੀ ਨੂੰ ਕੌਲਾਂ ਵਾਲੇ ਟੋਭੇ ਤੇ ਸਥਿਤ ਬਰਨਾਲੇ ਵਾਲਿਆ ਦੀ ਧਰਮਸ਼ਾਲਾ ਵਿਖੇ ਮਾਤਾ ਦੇ ਭਗਤਾਂ ਲਈ ਭੰਡਾਰਾ ਅਤੁੱਟ ਵਰਤੇਗਾ। ਰਾਤ ਸਮੇਂ ਮਹਾਮਾਈ ਦਾ ਵਿਸ਼ਾਲ ਜਾਗਰਣ ਹੋਵੇਗਾ।
ਇਹ ਵਰਨਣਯੋਗ ਹੈ ਕਿ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ ਬਹੁਤ ਲੰਬੇ ਸਮੇਂ ਤੋਂ ਹਰ ਸਾਲ ਨਵੇਂ ਸਾਲ ਦੀ ਆਮਦ ਮੌਕੇ ਲੰਗਰ ਲਗਾਇਆ ਜਾਂਦਾ ਹੈ। ਇਸ ਮੌਕੇ ਪ੍ਰਸਿੱਧ ਸਮਾਜਸੇਵੀ ਨਰਿੰਦਰ ਚੋਪੜਾ, ਟੋਨੀ ਖਾਲਸਾ, ਸੱਤ ਪਾਲ ਸੱਤਾ, ਪਵਨ ਕੁਮਾਰ, ਅਸ਼ੋਕ ਕੁਮਾਰ ਸ਼ਹਿਣੇ ਵਾਲੇ,ਜਿੰਦਰ ਪਾਲ ਕਾਕਾ, ਬੱਬੂ ਬਿਜਲੀ ਵਾਲਾ, ਤੇਜ਼ ਪਾਲ ਟੋਨੀ ਆਦਿ ਹਾਜ਼ਰ ਸਨ|
0 comments:
एक टिप्पणी भेजें