ਨਹੀਂ ਥਮ ਰਿਹਾ ਚੋਰੀਆਂ ਦਾ ਸਿਲਸਿਲਾ,ਦਿਨ ਦਿਹਾੜੇ ਗੌਰਮਿੰਟ ਸਕੂਲ ਕੋਲੋਂ ਪਲੈਟਿਨਾ ਮੋਟਰਸਾਇਕਲ ਚੋਰੀ
ਬਰਨਾਲਾ, 17 ਦਸੰਬਰ (ਡਾਕਟਰ ਰਾਜੀਵ ਸ਼ਰਮਾ, ਸੁਖਵਿੰਦਰ ਸਿੰਘ ਭੰਡਾਰੀ)-ਸ਼ਹਿਰ ਬਰਨਾਲਾ ਵਿੱਚੋਂ ਮੋਟਰਸਾਇਕਲ ਚੋਰੀ ਹੋਣ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ ਸ਼ਹਿਰ ਵਿੱਚ ਇੰਨ੍ਹਾਂ ਘਟਨਾਵਾਂ ਨੂੰ ਲੈ ਕੇ ਕਾਫ਼ੀ ਡਰ ਅਤੇ ਰੋਸ ਦਾ ਮਾਹੌਲ ਪਾਇਆ ਜਾ ਰਿਹਾ ਹੈ । ਬੀਤੇ ਦਿਨੀਂ ਇੱਕ ਵਪਾਰੀ ਦੀਪਕ ਕੁਮਾਰ ਜਦੋਂ ਗੌਰਮਿੰਟ ਸਕੂਲ ਦੇ ਨਜ਼ਦੀਕ ਡਾਕਟਰ ਪ੍ਰਮੋਦ ਦੇ ਹਸਪਤਾਲ ਨਾਲ ਜਨਤਾ ਮੈਡੀਕਲ ਸਟੋਰ 'ਤੇ ਗਏ ਤਾਂ ਉਨ੍ਹਾਂ ਦਾ ਉਥੋਂ ਮੋਟਰਸਾਇਕਲ ਚੋਰੀ ਹੋ ਗਿਆ , ਜਿਸਦੀ ਉਨ੍ਹਾਂ ਕਾਫ਼ੀ ਤਲਾਸ਼ ਕੀਤੀ, ਲੇਕਿਨ ਉਹ ਨਹੀਂ ਮਿਲਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਚਾਰ ਵਜੇ ਜਨਤਾ ਮੈਡੀਕਲ ਸਟੋਰ 'ਤੇ ਗਏ ਸਨ । ਜਦੋਂ ਉਹ ਪੰਜ ਵਜੇ ਮੈਡੀਕਲ ਦੀ ਦੁਕਾਨ ਤੋਂ ਵਾਪਿਸ ਆਏ ਤਾਂ ਉਨ੍ਹਾਂ ਦਾ ਪਲੈਟਿਨਾ ਮੋਟਰਸਾਇਕਲ ਰੰਗ ਕਾਲਾ ਪੀਬੀ-13 ਏ ਕੇ-5467 ਉਥੋਂ ਗਾਇਬ ਸੀ , ਜਿਸਦੀ ਉਨ੍ਹਾਂ ਨੇ ਆਸ ਪਾਸ ਤਲਾਸ਼ ਕੀਤੀ, ਪਰੰਤੂ ਉਨ੍ਹਾਂ ਨੂੰ ਕਿਤੇ ਨਹੀਂ ਮਿਲਿਆ | ਜਿਸਤੋਂ ਬਾਅਦ ਉਨ੍ਹਾਂ ਨੇ ਉਥੇ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ ਦੇਖੇ ਤਾਂ ਉਸ ਵਿੱਚ ਇੱਕ ਵਿਅਕਤੀ ਜਿਸਦੇ ਮੂੰਹ 'ਤੇ ਰੁਮਾਲ ਬੰਨਿਆ ਹੋਇਆ ਸੀ, ਉਹ ਮੋਟਰਸਾਇਕਲ ਉਪਰ ਕੁਝ ਸਮਾਂ ਬੈਠਦਾ ਹੈ ਅਤੇ ਬਾਅਦ ਵਿੱਚ ਚਲਾ ਜਾਂਦਾ ਹੈ | ਫ਼ਿਰ ਥੋੜੀ ਦੇਰ ਬਾਅਦ ਵਾਪਿਸ ਆਕੇ ਮੋਟਰਸਾਇਕਲ ਚੋਰੀ ਕਰਕੇ ਫ਼ਰਾਰ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤਆਂ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਆਏ ਦਿਨ ਮੋਟਰਸਾਇਕਲ ਚੋਰੀ ਹੋਣ ਦੀਆਂ ਘਟਨਾਵਾਂ ਆਮ ਹੀ ਸੁਣਨ ਨੂੰ ਮਿਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾ ਨੇ ਇਸ ਸਬੰਧ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ |
0 comments:
एक टिप्पणी भेजें