ਸਰਕਾਰੀ ਮਿਡਲ ਸਕੂਲ ਧਾਂਦਰਾ (ਧੂਰੀ ) ਵਿੱਚ ਮਨਾਇਆ ਗਿਆ ਗਣਿਤ ਦਿਵਸ
ਧੂਰੀ 22 ਦਸੰਬਰ : ਸਰਕਾਰੀ ਮਿਡਲ ਸਕੂਲ ਧਾਂਦਰਾ (ਧੂਰੀ) ਵਿੱਚ ਮਹਾਨ ਗਣਿਤਕ ਪ੍ਰਤੀਭਾ ਵਾਲੇ ਸ਼੍ਰੀਨਿਵਾਸ ਰਾਮਾਨੁਜਨ ਦੀ 126ਵੀਂ ਜਨਮ ਵਰੇਗੰਡ ਨੂੰ ਰਾਸ਼ਟਰੀ ਗਣਿਤ ਦਿਵਸ ਵੱਜੋਂ ਮਨਾਇਆ ਗਿਆ। ਸਾਇੰਸ ਮਾਸਟਰ ਸ਼੍ਰੀ ਦੀਪਕ ਕੁਮਾਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸ਼੍ਰੀ ਨਿਵਾਸ ਰਾਮਾਨੁਜਨ ਅਪਣੇ ਸਮੇਂ ਵਿੱਚ ਗਣਿਤ ਦੇ ਖੇਤਰ ਵਿੱਚ ਅਨੇਕਾਂ ਨੂੰ ਪਿੱਛੇ ਛੱਡ ਕੇ ਕੇਵਲ 32 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਗਣਿਤ ਦੇ ਕਈ ਸੂਤਰ ਅਤੇ ਸਿਧਾਂਤ ਦਿੱਤੇ । ਰਾਮਾਨੁਜਨ ਦੁਆਰਾ ਸਾਲ 1919 ਵਿੱਚ ਮਾਕ ਥਿਟਾ ਫੰਕਸਨ ਬਾਰੇ ਕੀਤੀ ਖੋਜ ਦਾ ਸਾਲ 2002 ਵਿੱਚ ਬਲੈਕ ਹੋਲ ਨੂੰ ਸਮਝਣ ਲਈ ਕੀਤਾ ਗਿਆ। ਜਿਸ ਤੋਂ ਪਤਾ ਲੱਗਿਆ ਕਿ ਰਾਮਾਨੁਜਨ ਅਪਣੀ ਉਮਰ ਤੋਂ 83 ਸਾਲ ਅੱਗੇ ਸੋਚਦੇ ਸਨ । ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਵਿਦਿਆਰਥੀਆਂ ਨੇ ਹਰ ਰੋਜ਼ ਘੱਟੋ-ਘਟ 2 ਘੰਟੇ ਘਰ ਪੜ੍ਹਨ ਲਈ ਕਸਮ ਵੀ ਖਾਧੀ । ਸਕੂਲ ਵਿੱਚ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਇੱਕ ਟੈਲੀ ਫਿਲਮ ਵੀ ਵਿਖਾਈ ਗਈ । ਇਸ ਮੌਕੇ ਤੇ ਪੰਜਾਬੀ ਅਧਿਆਪਕਾ ਸ਼੍ਰੀਮਤੀ ਸਰਬਜੀਤ ਕੌਰ, ਹਿੰਦੀ ਮਾਸਟਰ ਸ਼੍ਰੀ ਸੱਤਪਾਲ ਸਿੰਘ ਅਤੇ ਸ. ਸ. ਮਾਸਟਰ ਸ਼੍ਰੀ ਹਰਜੀਤ ਸਿੰਘ ਨੇ ਵੀ ਰਾਮਾਨੁਜਨ ਜੀ ਦੇ ਜੀਵਨ ਤੋਂ ਸਿੱਖਣ ਸਬੰਧੀ ਅਪਣੇ ਵਿਚਾਰ ਸਾਂਝੇ ਕੀਤੇ।
0 comments:
एक टिप्पणी भेजें