Contact for Advertising

Contact for Advertising

Latest News

रविवार, 18 दिसंबर 2022

ਜੈ ਜਵਾਲਾ ਭਜਨ ਮੰਡਲੀ ਵੱਲੋਂ ਕਰਵਾਇਆ ਗਿਆ ਵਿਸ਼ਾਲ ਜਾਗਰਣ

 ਜੈ ਜਵਾਲਾ ਭਜਨ ਮੰਡਲੀ ਵੱਲੋਂ ਕਰਵਾਇਆ ਗਿਆ ਵਿਸ਼ਾਲ ਜਾਗਰਣ

                                      

   ਬਰਨਾਲਾ/ਤਪਾ ਮੰਡੀ 18 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ, ਹੇਮ ਰਾਜ ਵਰਮਾ )-  ਸਥਾਨਕ ਜੈ ਜਵਾਲਾ ਭਜਨ ਮੰਡਲੀ ਵੱਲੋਂ ਬਾਬਾ ਮੱਠ ਵਿਖੇ ਸੱਤਵਾਂ ਵਿਸ਼ਾਲ ਜਾਗਰਣ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆਂ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਾਧੂ ਮਹਾਤਮਾ ਤੋਂ ਇਲਾਵਾ ਸੈਂਕੜਿਆਂ ਦੀ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਨੇ ਮਾਂ ਭਗਵਤੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਇਲਾਕੇ ਅਤੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ, ਜਾਗਰਣ 'ਚ ਮੁੱਖ ਮਹਿਮਾਨ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਅਮਰਜੀਤ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤਪਾ ਨੇ ਅਪਣੀ ਹਾਜ਼ਰੀ ਲਗਵਾਈ। ਜਾਗਰਣ ਮੌਕੇ ਪੂਜਾ ਜਗਨ ਨਾਥ ਸ਼ਰਮਾ ਮੈਨੇਜਰ ਮਾਰਕਫੈਡ ,ਜੋਤੀ ਪ੍ਰਚੰਡ ਸੰਜੇ ਕੁਮਾਰ , ਝੰਡੇ ਦੀ ਰਸਮ ਤਰਲੋਚਨ ਬਾਂਸਲ 

  ਸੂਬਾ ਪ੍ਰਧਾਨ ਮਹਾਕਾਵੜ ਸੰਘ ਅਤੇ ਉਘੇ ਸਨਅਤਕਾਰ ਸੁਸ਼ੀਲ ਕੁਮਾਰ ਸੰਤਾਂ ਢਿਲਵਾਂ, ਚੁੰਨੀ ਦੀ ਰਸਮ ਡਾਕਟਰ ਨਰੇਸ਼ ਬਾਂਸਲ ਤੇ ਉਨ੍ਹਾਂ ਦੀ ਪਤਨੀ ਡਾਕਟਰ ਮੁਕਤਾ ਬਾਂਸਲ, ਕੰਜਕਾਂ ਦੀ ਪੂਜਾ ਸਤਪਾਲ ਮੌੜ ਮੀਤ ਪ੍ਰਧਾਨ ਐਸ ਐਨ ਆਰੀਆ ਹਾਈ ਸਕੂਲ ਅਤੇ ਸਨਮਾਨ ਚਿੰਨ੍ਹ ਦੀ ਵੰਡ ਡਾ ਵਿਜੇ ਕੁਮਾਰ ਤੇ ਡਾ ਮਨਪ੍ਰੀਤ ਵੱਲੋਂ ਕੀਤੀ ਗਈ। ਮਹਾਮਾਈ ਦਾ ਗੁਣਗਾਨ ਮਨੀਸੀ ਦੱਤ ਸ਼ਰਮਾ ਬਰਨਾਲਾ ਵਾਲੇ ਅਤੇ ਭਜਨ ਗਾਇਕ ਹਰਜੋਤ ਬਾਵਾ ਵੱਲੋਂ ਸੁੰਦਰ ਸੁੰਦਰ ਝਾਕੀਆ ਨਾਲ ਕੀਤਾ ਗਿਆ। ਜਾਗਰਣ ਵਿਚ ਸੰਤ ਭਗਵਾਨ ਦਾਸ,ਸੰਤ ਰਾਜਗਿਰ,ਸੰਤ ਦਰਸ਼ਨ ਮੁਨੀ,ਸੰਤ ਵਿਵੇਕ ਮੁਨੀ, ਮਹੰਤ ਰਘਵੀਰ ਦਾਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਜਾਗਰਣ ਸਮੇ  ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਅਤੇ ਸਹਿਯੋਗ ਦੇਣ ਵਾਲੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਸਮਾਗਮ ਦੇ ਅੰਤ ਵਿੱਚ ਕਲੱਬ ਦੇ ਹਰਜੋਤ ਬਾਵਾ ਤੇ ਜਸਪਾਲ ਸ਼ਰਮਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਥਾਣਾ ਇੰਚਾਰਜ ਇੰਸਪੈਕਟਰ ਨਿਰਮਲਜੀਤ ਸਿੰਘ ਸੰਧੂ ਅਤੇ ਰੂੜੇਕੇ ਕਲਾ ਥਾਣਾ ਦੇ ਇੰਚਾਰਜ ਜਗਜੀਤ ਸਿੰਘ ਘੁਮਾਣ  ਪੁਲਿਸ ਪਾਰਟੀ ਸਮੇਤ ਨਜ਼ਰ ਰੱਖ

  ਰਹੇ ਸਨ। ਇਸ ਮੌਕੇ ਰਿਟਾਇਰਡ ਵਧੀਕ ਡਿਪਟੀ ਕਮਿਸ਼ਨਰ ਪਰਵੀਨ ਕੁਮਾਰ ,ਅਸ਼ਵਨੀ ਬਹਾਵਲਪੁਰੀ, ਧਰਮਪਾਲ ਬਾਂਸਲ, ਰਾਜਿੰਦਰ ਸ਼ਰਮਾ,ਮਦਨ ਲਾਲ ਗਰਗ, ਭੂਸ਼ਨ ਘੜੈਲਾ,ਬਾਲੀ ਮੌੜ, ਪਵਨ ਕੁਮਾਰ ਬਤਾਰਾ,ਮਾਂ ਯਸ਼ਪਾਲ ਸ਼ਰਮਾ,ਗਗਨ ਸ਼ਰਮਾ, ਵਿਪੁਲ ਸ਼ਰਮਾ,ਲਾਲ ਚੰਦ ਆਲੀਕੇ, ਰਾਜੀਵ ਗੋਲਾ,ਪ੍ਰਵੀਨ ਜੇਠੂਕੇ , ਸੋਨਾ ਮਹੰਤ ਕੇਸ਼ਵ ਸ਼ਰਮਾ,ਅਜੈ ਕੁਮਾਰ,ਮਾਧੋ ਸ਼ਰਮਾ ਆਦਿ ਹਾਜ਼ਰ ਸਨ।

ਜੈ ਜਵਾਲਾ ਭਜਨ ਮੰਡਲੀ ਵੱਲੋਂ ਕਰਵਾਇਆ ਗਿਆ ਵਿਸ਼ਾਲ ਜਾਗਰਣ
  • Title : ਜੈ ਜਵਾਲਾ ਭਜਨ ਮੰਡਲੀ ਵੱਲੋਂ ਕਰਵਾਇਆ ਗਿਆ ਵਿਸ਼ਾਲ ਜਾਗਰਣ
  • Posted by :
  • Date : दिसंबर 18, 2022
  • Labels :
  • Blogger Comments
  • Facebook Comments

0 comments:

एक टिप्पणी भेजें

Top