ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਸਨਮਾਨ ਸਮਾਰੋਹ ਦਾ ਅਯੋਜਨ
ਗੋਲਡ ਮੈਡਲ ਜਿੱਤਣ ਤੇ ਛੋਟੇ ਬੱਚੇ ਧਰਮਿੰਦਰ ਸਹਿਗਲ ਦਾ ਕੀਤਾ ਸਨਮਾਨ
ਬੱਚੇ ਸਾਡੇ ਦੇਸ਼ ਦਾ ਉੱਜਵਲ ਭਵਿੱਖ - ਦਰਸ਼ਨ ਸਿੰਘ ਕਾਂਗੜਾ
ਸੰਗਰੂਰ 29 ਦਸੰਬਰ ( ਸੁਖਵਿੰਦਰ ਸਿੰਘ ਭੰਡਾਰੀ) ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਮਿਸ਼ਨ ਸਥਾਨਕ ਸੁੰਦਰ ਬਸਤੀ ਵਿਖੇ ਕੌਮੀ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੇ ਚਲਦਿਆਂ ਸੰਗਰੂਰ ਦੇ ਵਾਰ ਹਿਰੋਜ ਸਟੇਡੀਅਮ ਦੇ ਇੰਨਡੋਰ ਵਿਖੇ ਕਰਵਾਏ ਰਾਜ ਪੱਧਰੀ 66ਵਾ ਖੇਡਾਂ ਦੋਰਾਨ ਕਿੱਕ ਬੋਕਸਿੰਗ ਵਿੱਚ ਐਸ ਐਸ ਪਬਲਿਕ ਸਕੂਲ ਵਿੱਚ ਪੜ੍ਹਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਧਰਮਿੰਦਰ ਕੁਮਾਰ ਸਹਿਗਲ ਨੂੰ ਗੋਲਡ ਮੈਡਲ ਹਾਸਲ ਕਰਨ ਤੇ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਉੱਜਵਲ ਭਵਿੱਖ ਹਨ ਜਿਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਉਨ੍ਹਾਂ ਧਰਮਿੰਦਰ ਸਹਿਗਲ ਦੀ ਇਸ ਉਪਲੱਬਧੀ ਲਈ ਧਰਮਿੰਦਰ ਦੇ ਪਿਤਾ ਸ਼੍ਰੀ ਭੁਪਿੰਦਰ ਕੁਮਾਰ ਸਹਿਗਲ, ਮਾਤਾ ਸ੍ਰੀਮਤੀ ਗੁਰਪ੍ਰੀਤ ਕੌਰ ਸਣੇ ਕੋਚ ਅਰਸ਼ਦੀਪ ਮਰਵਾਹਾ ਅਤੇ ਐਸ ਐਸ ਪਬਲਿਕ ਸਕੂਲ ਦੇ ਸਮੁੱਚੇ ਅਧਿਆਪਕਾ ਦੀ ਵੀ ਸ਼ਲਾਘਾ ਕੀਤੀ ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਪਾਲ ਸਿੰਘ ਭੰਮਾਬੱਦੀ, ਬਲਵੀਰ ਸਿੰਘ, ਮੈਡਮ ਸੁਰਿੰਦਰ ਕੌਰ ਬੁੱਗਰਾ, ਸਾਜਨ ਕਾਂਗੜਾ, ਰਣਜੀਤ ਸਿੰਘ ਹੈਪੀ, ਅਮਨ ਸ਼ਿਕਨ, ਰਾਣਾ ਬਾਲੂ, ਜਗਸੀਰ ਸਿੰਘ ਜੱਗਾ, ਜਰਨੈਲ ਸਿੰਘ, ਕਰਮ ਸਿੰਘ, ਸ਼ਸ਼ੀ ਚਾਵਰੀਆ, ਰਾਜੇਸ਼ ਲੋਟ ਆਦਿ ਹਾਜ਼ਰ ਸਨ।
0 comments:
एक टिप्पणी भेजें