ਮਾਲੇਰਕੋਟਲਾ ਦੇ ਪਿੰਡ ਸਰਵਰਪੁਰ ਪਹੁੰਚੇ ਮੈਡਮ ਪੂਨਮ ਕਾਂਗੜਾ ਮੈਂਬਰ ਐਸਸੀ ਕਮਿਸ਼ਨ ਪੰਜਾਬ
ਵੱਖ-ਵੱਖ ਜੱਥੇਬੰਦੀਆਂ ਨੇ ਕੀਤਾ ਵਿਸ਼ੇਸ਼ ਸਨਮਾਨ
ਮੈਡਮ ਪੂਨਮ ਕਾਂਗੜਾ ਐਸ ਸੀ ਵਰਗ ਦੀ ਬੁਲੰਦ ਆਵਾਜ਼: ਕੇਵਲ ਬਾਠਾਂ,ਸਰੌਦ, ਸਤਨਾਮ
ਐਸ ਸੀ ਵਰਗ ਨੂੰ ਇਨਸਾਫ਼ ਦਿਵਾਉਣਾ ਮੇਰੀ ਨੈਤਿਕ ਜ਼ਿੰਮੇਵਾਰੀ: ਪੂਨਮ ਕਾਂਗੜਾ
ਸੰਗਰੂਰ 26 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਰਗਰਮ ਮੈਂਬਰ ਮੈਡਮ ਪੂਨਮ ਕਾਂਗੜਾ ਅੱਜ ਮਾਲੇਰਕੋਟਲਾ ਦੇ ਨੇੜਲੇ ਪਿੰਡ ਸਰਵਰਪੁਰ ਪਹੁੰਚੇ ਜਿੱਥੇ ਭਾਰਤੀਯ ਅੰਬੇਡਕਰ ਮਿਸ਼ਨ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਕੇਵਲ ਸਿੰਘ ਬਾਠਾਂ ਦੀ ਅਗਵਾਈ ਹੇਠ ਐਸ ਸੀ ਵਰਗ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਚਲਦਿਆਂ ਵੱਖ ਵੱਖ ਜੱਥੇਬੰਦੀਆਂ, ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਮੈਡਮ ਪੂਨਮ ਕਾਂਗੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਬਾਠਾਂ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਐਸ ਸੀ ਵਰਗ ਦੀ ਬੁਲੰਦ ਆਵਾਜ਼ ਹਨ ਜਿਨ੍ਹਾਂ ਐਸ ਸੀ ਵਰਗ ਦੀ ਭਲਾਈ ਅਨੇਕਾਂ ਦਲੇਰਾਨਾ ਕੰਮ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਜਿਨ੍ਹਾਂ ਤੇ ਪੁਰੇ ਐਸ ਸੀ ਭਾਈਚਾਰੇ ਨੂੰ ਮਾਣ ਹੈ। ਸਤਨਾਮ ਸਿੰਘ ਜਮਾਲਪੁਰਾ ਸੀਨੀਅਰ ਯੂਥ ਆਗੂ ਤੇ ਗੁਰਪ੍ਰੀਤ ਸਿੰਘ ਚੌਪੜਾ, ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਆਪਣੀ ਜ਼ਿਮੇਵਾਰੀ ਨੂੰ ਬਾਖ਼ੂਬੀ ਨਿਭਾਅ ਰਹੇ ਹਨ ਪਰਮਿੰਦਰ ਸਿੰਘ ਸਰਵਰਪੁਰ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਐਸ ਸੀ ਵਰਗ ਲਈ ਇੱਕ ਇਨਸਾਫ਼ ਦੀ ਕਿਰਨ ਹਨ ਜਿਨ੍ਹਾਂ ਕੋਲ ਪੰਜਾਬ ਭਰ ਅਨੇਕਾਂ ਲੋਕ ਆਪਣੀਆਂ ਤਕਲੀਫਾਂ ਲੈਕੇ ਆਉਂਦੇ ਹਨ ਅਤੇ ਮੈਡਮ ਪੂਨਮ ਕਾਂਗੜਾ ਵੱਲੋਂ ਉਨ੍ਹਾਂ ਦਾ ਸਥਾਈ ਹੱਲ ਕੀਤਾ ਜਾਂਦਾ ਹੈ ਸਮਾਜ ਸੇਵੀ ਕੇਸਰ ਸਿੰਘ ਭੁੱਲਰ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਇੱਕ ਉਘੇ ਸਮਾਜ ਸੇਵਿਕਾ ਵੀ ਹਨ ਜਿਨ੍ਹਾਂ ਕੋਰੋਨਾ ਮਹਾਂਮਾਰੀ ਸਮੇਂ ਲਾਕਡਾਉਨ ਦੌਰਾਨ ਆਪਣੀ ਤਰਫੋਂ ਪੰਜਾਬ ਭਰ ਹਜ਼ਾਰਾਂ ਜ਼ਰੂਰਤਮੰਦ ਲੋਕਾਂ ਨੂੰ ਲੱਖਾਂ ਰੁਪਏ ਦਾ ਰਾਸ਼ਨ ਵੰਡ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹਰਜੀਤ ਸਿੰਘ ਕੁੱਪ ਕਲਾਂ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਐਸ ਸੀ ਵਰਗ ਦੀ ਭਲਾਈ ਲਈ ਕੀਤੇ ਜਾ ਰਹੇ ਅਨੇਕਾਂ ਕੰਮ ਆਪਣੇ ਆਪ ਵਿੱਚ ਇੱਕ ਮਿਸਾਲ ਹਨ । ਮਹਿਲਾ ਆਗੂ ਹਰਦੀਪ ਕੌਰ ਭੁਰਥਲਾ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਨੇ ਇੱਕ ਔਰਤ ਹੁੰਦਿਆਂ ਅਨੇਕਾਂ ਅਜਿਹੇ ਕੰਮ ਕੀਤੇ ਹਨ ਜਿਸ ਨਾਲ ਲੜਕਾ ਲੜਕੀ ਦੇ ਵਿੱਚ ਅੰਤਰ ਸਮਝਣ ਵਾਲਿਆਂ ਦੇ ਮੂੰਹ ਤੇ ਇੱਕ ਜ਼ੋਰਦਾਰ ਤਮਾਚਾ ਵੱਜਿਆ ਹੈ ਮੈਡਮ ਪੂਨਮ ਕਾਂਗੜਾ ਤੇ ਪੰਜਾਬ ਭਰ ਦੀਆਂ ਮਹਿਲਾਵਾਂ ਗਰਵ ਮਹਿਸੂਸ ਕਰਦੀਆਂ ਹਨ ਮਾਸਟਰ ਹਰਬੰਸ ਸਿੰਘ ਦੌਦ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਮਿਲੀ ਐਸ ਸੀ ਕਮਿਸ਼ਨ ਦੀ ਜ਼ਿਮੇਵਾਰੀ ਨੂੰ ਸਹੀ ਢੰਗ ਨਾਲ ਪੁਰੀ ਕਰ ਰਹੇ ਹਨ ਜਿਨ੍ਹਾਂ ਐਸ ਸੀ ਵਰਗ ਦੇ ਲੋਕਾਂ ਦੀਆਂ ਸ਼ਿਕਾਇਤਾ ਵੱਲ ਧਿਆਨ ਨਾ ਦੇਣ ਵਾਲੇ ਕਈ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਕੇ ਨਾਰੀ ਸ਼ਕਤੀ ਦੇ ਨਾਅਰੇ ਨੂੰ ਬੁਲੰਦ ਕੀਤਾ ਹੈ ਮੈਡਮ ਪੂਨਮ ਕਾਂਗੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਅੱਜ ਜਿਸ ਮੁਕਾਮ ਤੇ ਹਨ ਇਹ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਬਦੌਲਤ ਹਨ ਜਿਨ੍ਹਾਂ ਮਹਿਲਾਵਾਂ ਨੂੰ ਬਰਾਬਰਤਾ ਦੇ ਹੱਕ ਲੈਕੇ ਦਿੱਤੇ ਅੱਜ ਜ਼ੋ ਵੀ ਕੰਮ ਉਹ ਬਤੌਰ ਮੈਂਬਰ ਐਸ ਸੀ ਕਮਿਸ਼ਨ ਕਰ ਰਹੇ ਹਨ ਇਹ ਉਨ੍ਹਾਂ ਦੀ ਨੈਤਿਕ ਜ਼ਿਮੇਵਾਰੀ ਬਣਦੀ ਹੈ । ਉਹ ਆਪਣਾਂ ਬਣਦਾ ਫਰਜ਼ ਨਿਭਾਅ ਰਹੇ ਹਨ। ਮੈਡਮ ਪੂਨਮ ਕਾਂਗੜਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਐਸ ਸੀ ਵਰਗ ਤੇ ਤਸ਼ੱਦਦ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਵੱਖ ਵੱਖ ਜੱਥੇਬੰਦੀਆਂ ਅਤੇ ਸਮੂਹ ਪੰਚਾਇਤ ਵੱਲੋਂ ਮੈਡਮ ਪੂਨਮ ਕਾਂਗੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਨਿਰਮਲ ਸਿੰਘ, ਹਰਫੂਲ ਸਿੰਘ ਸਰੋਦ, ਸਰਬਜੀਤ ਸਿੰਘ,ਹਰਮੇਲ ਸਿੰਘ, ਮੇਜ਼ਰ ਸਿੰਘ ਸਾਬਕਾ ਸਰਪੰਚ, ਰਾਜ ਸਿੰਘ, ਜਗਜੀਤ ਸਿੰਘ, ਬੁੱਧ ਸਿੰਘ, ਚਰਨਜੀਤ ਸਿੰਘ, ਹਾਕਮ ਸਿੰਘ, ਚਿਰਾਗ ਦੀਨ, ਸਰਦਾਰ ਮੁਹੰਮਦ, ਬਹਾਦਰ ਸਿੰਘ, ਸੁਖਵਿੰਦਰ ਸਿੰਘ,ਲਾਭਦੀਨ, ਅਲੀ ਮੁਹੰਮਦ, ਹਰਪਾਲ ਸਿੰਘ,ਲਭਪਰੀਤ ਸਿੰਘ,ਲਿਆਕਤ ਸਿੰਘ ਆਦਿ ਹਾਜ਼ਰ ਸਨ
0 comments:
एक टिप्पणी भेजें