ਸੁਹਾਗਣਾਂ ਨੇ ਸਿਰ ਤੇ ਕਲਸ਼ ਰੱਖਕੇ ਸ਼ਹਿਰ ਦੇ ਬਜ਼ਾਰਾਂ ਅਤੇ ਗਲੀਆਂ ਵਿਚੋਂ ਦੀ ਕੱਢੀ ਕਲਸ਼ ਯਾਤਰਾ
ਸ਼੍ਰੀਮਦ ਭਾਗਵਤ ਕਥਾ ਸ਼ੁਰੂ
ਬਰਨਾਲਾ 25 ਦਸੰਬਰ-( ਸੁਖਵਿੰਦਰ ਸਿੰਘ ਭੰਡਾਰੀ ) ਸਥਾਨਕ ਗੀਤਾਂ ਭਵਨ ਵਿਖੇ ਸ੍ਰੀਮਦ ਭਾਗਵਤ ਕਥਾ ਸੰਮਤੀ ਤਪਾ ਵੱਲੋਂ ਕਰਵਾਏ ਜਾ ਰਹੇ ਸ੍ਰੀਮਦ ਭਾਗਵਤ ਸਪਤਾਹ ਗਿਆਨ ਦੇ ਪਹਿਲੇ ਦਿਨ ਦੀ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਸਵੇਰੇ ਕਥਾਵਾਚਕ ਆਚਾਰੀਆ ਅਸ਼ਵਨੀ ਭਾਸਕਰ ਸ਼ਾਸਤਰੀ ਜੀ (ਪਟਿਆਲੇ ਵਾਲੇ)ਦੀ ਅਗਵਾਈ ਵਿਚ 181 ਸੁਹਾਗਣਾਂ ਵੱਲੋਂ ਆਪਣੇ ਸਿਰਾਂ ਤੇ ਕਲਸ਼ ਰੱਖਕੇ ਸ਼ਹਿਰ ਦੇ ਬਜ਼ਾਰਾਂ ਅਤੇ ਗਲੀਆਂ ਵਿਚੋਂ ਦੀ ਯਾਤਰਾ ਧੂਮਧਾਮ ਨਾਲ ਕੱਢੀ ਗਈ।
ਇਸ ਮੌਕੇ ਪਾਲਕੀ 'ਚ ਸਸ਼ੋਭਿਤ ਸ੍ਰੀ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਸ਼ਹਿਰ ਵਾਸੀਆਂ ਨੇ ਮੱਥਾ ਟੇਕਿਆ ਤੇ ਕਲਸ਼ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਇਸ ਕਲਸ਼ ਯਾਤਰਾ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਸੰਮਤੀ ਦੇ ਆਗੂ ਕੇਵਲ ਕ੍ਰਿਸ਼ਨ ਮਿੱਤਲ, ਟਿੰਕੂ ਮਿੱਤਲ, ਮਾਸਟਰ ਪਵਨ ਕੁਮਾਰ ਬਾਂਸਲ, ਸੁਰਿੰਦਰ ਕੁਮਾਰ ਐਲ ਆਈ ਸੀ ਵਾਲਾ, ਰੋਬਿਨ ਕੁਮਾਰ ਰੂਬੀ, ਭੂਸ਼ਨ ਕੁਮਾਰ ਮੌੜ, ਵਿਜੇ ਕੁਮਾਰ ਕਾਲਾ, ਅਸ਼ੋਕ ਕੁਮਾਰ ਪੱਖੋਂ,ਓਮ ਪ੍ਰਕਾਸ਼ ਓਮੀ , ਮਾਸਟਰ ਪਵਨ ਕੁਮਾਰ ਭੈਣੀ, ਮੋਹਿਤ ਕੁਮਾਰ ਮਿੱਤਲ,ਪਿੰਟਾ ਸਬਜ਼ੀ ਵਾਲਾ, ਵਿਜੇ ਕੁਮਾਰ ਧੂਰਕੋਟੀਆ, ਸੁਰਿੰਦਰ ਕੁਮਾਰ ਗਾਗੜ, ਧਰਮਪਾਲ ਬਾਂਸਲ, ਡਾਕਟਰ ਭਾਰਤ ਭੂਸ਼ਨ, ਰਮੇਸ਼ ਕੁਮਾਰ ਭੈਣੀ, ਵਿਜੇ ਕੁਮਾਰ ਸੁਨਾਮੀਆਂ, ਕਰਨ ਗਰਗ, ਮਾਸਟਰ ਬਲਵਿੰਦਰ ਸਿੰਘ, ਮੋਹਿਤ ਸਿੰਗਲਾ, ਰਜੇਸ਼ ਕੁਮਾਰ ਕਿੱਡੋ,ਹੇਮ ਰਾਜ ਸ਼ੰਟੀ ਮੌੜ,ਦੀਪਕ ਕੁਮਾਰ, ਰਾਕੇਸ਼ ਕੁਮਾਰ ਬਾਂਸਲ, ਭਗਵਾਨ ਦਾਸ ਭੋਲਾ, ਯੋਗੇਸ਼ ਕੁਮਾਰ ਬਾਂਸਲ, ਤਰਸੇਮ ਲਾਲ ਸੁਨਾਮੀਆਂ, ਰਾਧਾ ਕ੍ਰਿਸ਼ਨ ਮਿੱਤਲ, ਅਗਰਵਾਲ ਸੰਮੇਲਨ ਦੇ ਦੀਪਕ ਕੁਮਾਰ ਦੀਪਾ, ਪ੍ਰਦੀਪ ਕੁਮਾਰ ਤੀਲੀ, ਅਸ਼ੋਕ ਕੁਮਾਰ ਗੋਇਲ, ਰਿੰਕੂ ਮੌੜ, ਭੂਸ਼ਨ ਘੜੈਲਾ, ਸ਼ੁਭਾਸ਼ ਕਾਸਲ, ਦੀਪਕ ਕੁਮਾਰ ਦੀਪੂ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਅਤੇ ਔਰਤਾਂ ਹਾਜ਼ਰ ਸਨ।
0 comments:
एक टिप्पणी भेजें