Contact for Advertising

Contact for Advertising

Latest News

बुधवार, 21 दिसंबर 2022

ਕਾਲਾ ਢਿੱਲੋਂ ਦੀ ਤਾਜ਼ਪੋਸ਼ੀ ਸਮੇਂ ਹਜ਼ਾਰਾਂ ਦੀ ਗਿਣਤੀ ਚ ਪੁੱਜੇ ਆਗੂਆਂ ਅਤੇ ਵਰਕਰਾਂ ਦੇ ਇੱਕਠ ਨੇ ਧਾਰਿਆ ਰੈਲੀ ਦਾ ਰੂਪ ।

 ਕਾਲਾ ਢਿੱਲੋਂ ਦੀ ਤਾਜ਼ਪੋਸ਼ੀ  ਸਮੇਂ ਹਜ਼ਾਰਾਂ ਦੀ ਗਿਣਤੀ ਚ ਪੁੱਜੇ ਆਗੂਆਂ ਅਤੇ ਵਰਕਰਾਂ ਦੇ ਇੱਕਠ ਨੇ ਧਾਰਿਆ ਰੈਲੀ ਦਾ ਰੂਪ ।



ਕਾਂਗਰਸ ਪਾਰਟੀ ਵਿੱਚ ਕਾਰੋਬਾਰੀਆਂ ਅਤੇ ਪੈਸੇ ਵਾਲਿਆਂ ਕਾਰਨ ,ਪੰਜਾਬ ਚ  ਕਾਂਗਰਸ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ -ਅਮਰਿੰਦਰ ਸਿੰਘ ਰਾਜਾ ਵੜਿੰਗ




ਬਰਨਾਲਾ,21,ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ) ਕਾਂਗਰਸ ਪਾਰਟੀ ਦੇ ਨਵ ਨਿਯੁਕਤ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਟਕਸਾਲੀ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਤਾਜ਼ਪੋਸ਼ੀ ਨੂੰ ਲੈ ਕੇ  ਕਪਿਲ ਪੈਲਸ ਵਿਖੇ ਤਾਜਪੋਸ਼ੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਤਾਜਪੋਸ਼ੀ ਸਮਾਗਮ ਦੇ ਵਿਚ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਹੁੰਚ ਕੇ ਕਾਲਾ ਢਿੱਲੋਂ ਦੀ ਤਾਜਪੋਸ਼ੀ ਕੀਤੀ । ਸਮਾਜ ਸੇਵੀ ਅਤੇ ਟਕਸਾਲੀ ਕਾਂਗਰਸੀ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਤਾਜ਼ਪੋਸ਼ੀ  ਸਮੇਂ ਭਾਰੀ  ਗਿਣਤੀ ਚ ਪੁੱਜੇ ਆਗੂਆਂ ਅਤੇ ਵਰਕਰਾਂ ਦੇ ਇੱਕਠ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ।

ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਆਗੂਆਂ ਨੂੰ ਨਿਸ਼ਾਨਾ ਬਣਾਉਂਦਿਆਂ  ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕਾਰੋਬਾਰੀਆਂ ਅਤੇ ਪੈਸਿਆਂ ਵਾਲਿਆਂ ਨੂੰ ਤਰਜੀਹ ਦੇਣ ਦੇ ਕਾਰਨ ਪੰਜਾਬ ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਬੀਤੇ ਸਮੇਂ ਦੌਰਾਨ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਨ ਵਾਲੇ ਟਕਸਾਲੀ ਵਰਕਰਾਂ ਦੀ ਕਦਰ ਨਾ ਹੋਣ ਅਤੇ ਉਨ੍ਹਾਂ ਨੂੰ ਅਣਗੌਲਿਆ ਕਰਨ ਦੇ  ਕਾਰਣ ਪੰਜਾਬ ਵਿੱਚ ਕਾਂਗਰਸ ਪਾਰਟੀ ਕਮਜ਼ੋਰ ਹੋਈ ਹੈ। ਕਾਂਗਰਸ ਪਾਰਟੀ ਵਿੱਚ ਕਾਰੋਬਾਰੀ ਲੋਕਾਂ ਦੀ ਘੁਸਪੈਠ ਦੇ ਕਾਰਨ ਕਾਂਗਰਸ ਪਾਰਟੀ  ਪੰਜਾਬ ਚ ਹਾਰ ਗਈ । ਉਨ੍ਹਾਂ ਕਿਹਾ ਕਿ ਇਕ ਦਰਸ਼ਨ ਅਹੁਦੇਦਾਰੀਆਂ ਚੋਂ ਭਾਜਪਾ ਨੇ ਕਾਂਗਰਸ ਨੂੰ ਛੱਡ ਕੇ ਜਾਣ ਵਾਲੇ ਨੇਤਾਵਾਂ ਨੂੰ ਅਹੁਦਿਆਂ ਦਾ ਲਾਲਚ  ਦਿੱਤਾ  ਅਤੇ ਮਹਿਲ ਕਲਾਂ ਤੋਂ  ਹਰਚੰਦ ਕੌਰ ਨੂੰ ਤਾਂ ਗੰਨਮੈਨ ਵੀ ਮੁਹੱਈਆ ਕਰਵਾ ਦਿੱਤੇ । ਉਨ੍ਹਾਂ ਕੇਵਲ ਸਿੰਘ ਢਿੱਲੋਂ ਨੂੰ ਆੜੇ ਹੱਥੀਂ ਲੈਂਦਿਆਂ  ਕਿਹਾ ਕਿ ਕੇਵਲ ਢਿੱਲੋਂ ਵਰਗੇ ਕਾਰੋਬਾਰੀਆਂ ਕਾਰਣ ਬਰਨਾਲਾ ਵਿੱਚ ਕਾਂਗਰਸ ਪੱਛੜ ਗਈ ਅਤੇ ਇਹਨਾਂ ਕਾਰੋਬਾਰੀਆਂ ਨੇ ਪੈਸਿਆਂ ਦੇ ਨਾਲ ਅਹੁਦੇਦਾਰੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਕਚਹਿਰੀ ਚੋਂ ਗਾਇਬ ਰਹੇ ਅਤੇ  ਕਾਂਗਰਸ ਰਾਜ ਸਮੇਂ ਸੱਤਾ ਦਾ ਸੁੱਖ ਮਾਨਣ ਅਤੇ ਸਹੂਲਤਾਂ ਲੈਣ ਵਾਲੇ ਅਤੇ ਹੁਣ ਵੱਡੀਆਂ ਕੋਠੀਆਂ, ਵੱਡੀਆਂ ਕਾਰਾਂ ਅਤੇ ਵੱਡੇ ਕਾਰੋਬਾਰੀ ਨਜ਼ਰ ਨਹੀਂ ਆ ਰਹੇ। ਆਪ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ। ਬਦਲਾਅ ਦਾ ਪੰਜਾਬ ਦੇ ਲੋਕ ਖਮਿਆਜ਼ਾ ਭੁਗਤ ਰਹੇ ਹਨ । ਅੱਜ ਦਾ ਇਹ ਇੱਕਠ ਤਾਂ ਸਿਰਫ ਟ੍ਰੇਲਰ ਹੈ ਫਿਲਮ ਤਾਂ ਚੱਲਣੀ ਅਜੇ ਬਾਕੀ ਹੈ ! ਉਨ੍ਹਾਂ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕਰਦਿਆਂ ਕਿਹਾ ਕਿ ਜੋ ਵੀ ਕਾਂਗਰਸ ਦੀ ਮਜਬੂਤੀ ਦੀ ਗੱਲ ਕਰੇਗਾ ਉਸ ਦਾ ਸਵਾਗਤ ਕੀਤਾ ਜਾਵੇਗਾ।  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿਲੋਂ, ਹਲਕਾ ਇੰਚਾਰਜ ਮੁਨੀਸ਼ ਬਾਂਸਲ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਬਲਾਕ ਪ੍ਰਧਾਨ ਮਹੇਸ਼ ਲੋਟਾ, ,ਫਰੀਦਕੋਟ ਤੋਂ ਕਾਂਗਰਸੀ ਸਾਂਸਦ ਮੁਹੰਮਦ ਸਦੀਕ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਨਗਰ ਕੌਂਸਲ  ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ,ਐਮ.ਸੀ ਅਜੇ ਕੁਮਾਰ, ਜਸਵਿੰਦਰ ਸਿੰਘ ਟਿੱਲੂ ਸਾਬਕਾ ਐਮ ਸੀ ,  ਬਾਜ਼ ਸਿੰਘ ਰਟੌਲ,,ਪਰਮਜੀਤ ਪੰਮਾ ਟਰਾਂਸਪੋਰਟਰ,ਸੁਰਿੰਦਰ ਕੌਰ ਵਾਲੀਆਂ ਭਦੌੜ  ਸਮੇਤ ਹਜ਼ਾਰਾਂ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ।

 ਕਾਲਾ ਢਿੱਲੋਂ ਦੀ ਤਾਜ਼ਪੋਸ਼ੀ  ਸਮੇਂ ਹਜ਼ਾਰਾਂ ਦੀ ਗਿਣਤੀ ਚ ਪੁੱਜੇ ਆਗੂਆਂ ਅਤੇ ਵਰਕਰਾਂ ਦੇ ਇੱਕਠ ਨੇ ਧਾਰਿਆ ਰੈਲੀ ਦਾ ਰੂਪ ।
  • Title : ਕਾਲਾ ਢਿੱਲੋਂ ਦੀ ਤਾਜ਼ਪੋਸ਼ੀ ਸਮੇਂ ਹਜ਼ਾਰਾਂ ਦੀ ਗਿਣਤੀ ਚ ਪੁੱਜੇ ਆਗੂਆਂ ਅਤੇ ਵਰਕਰਾਂ ਦੇ ਇੱਕਠ ਨੇ ਧਾਰਿਆ ਰੈਲੀ ਦਾ ਰੂਪ ।
  • Posted by :
  • Date : दिसंबर 21, 2022
  • Labels :
  • Blogger Comments
  • Facebook Comments

0 comments:

एक टिप्पणी भेजें

Top