ਚੈਕ ਦੇ ਕੇਸ ਵਿੱਚੋ ਮਾਨਯੋਗ ਅਦਾਲਤ ਵੱਲੋ ਦੋਸ਼ੀ ਨੂੰ ਦੋ ਸਾਲ ਦੀ ਸਜਾ
Barnala
ਮਾਨਯੋਗ ਅਦਾਲਤ ਸ਼੍ਰੀ ਚੇਤਨ ਸ਼ਰਮਾਂ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ ਵੱਲੋਂ ਇੱਕ ਫੌਜਦਾਰੀ ਕੇਸ ਦਾ ਫੈਸਲਾ ਸੁਣਾਉਂਦਿਆਂ, ਮੈਸ: ਗੋਇਲ ਪੇਂਟ ਸਟੋਰ ਦੇ ਮਾਲਕ ਧਰਮਪਾਲ ਗੋਇਲ ਵੱਲੋ ਦਾਇਰ ਇਸਤਗਾਸੋ ਦੇ ਦੋਸ਼ੀ ਮੈਸ: ਮੇਹਰ ਐਗਰੀਕਲਚਰ ਵਰਕਸ ਵਜੀਦਕੇ ਕਲਾਂ (ਬਰਨਾਲਾ) ਦੇ ਮਾਲਕ ਜਗਮੋਹਨ ਸਿੰਘ ਨੂੰ ਮੁ:5 ਲੱਖ ਰੁਪਏ ਦਾ ਚੈਕ ਬਾਂਉਸ ਦੇ ਕੇਸ ਵਿੱਚ ਐਡਵੋਕੇਟ ਚੰਦਰ ਬਾਂਸਲ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋ ਸਾਲ ਦੀ ਸਜਾ ਦਾ ਹੁਕਮ ਕੀਤਾ।
ਵਰਣਨਯੋਗ ਹੈ ਕਿ ਇੱਕ ਫੌਜਦਾਰੀ ਇਸਤਗਾਸਾ ਜੇਰ ਧਾਰਾ 138 ਐਨ.ਆਈ. ਐਕਟ ਦੇ ਤਹਿਤ ਮੈਸ: ਗੋਇਲ ਪੇਂਟ ਸਟੋਰ ਦੇ ਮਾਲਕ ਧਰਮਪਾਲ ਗੋਇਲ ਵੱਲੋ ਦੋਸ਼ੀ ਮੈਸ: ਮੇਹਰ ਐਗਰੀਕਲਚਰ ਵਰਕਸ ਵਜੀਦਕੇ ਕਲਾਂ (ਬਰਨਾਲਾ) ਦੇ ਮਾਲਕ ਜਗਮੋਹਨ ਸਿੰਘ ਦੇ ਖਿਲਾਫ ਮਾਨਯੋਗ ਅਦਾਲਤ ਬਰਨਾਲਾ ਵਿਖੇ ਦਾਇਰ ਕੀਤਾ ਸੀ ਅਤੇ ਇਹ ਦੋਸ਼ ਲਗਾਇਆ ਸੀ ਕਿ ਦੋਸ਼ੀ ਮੈਸ: ਮੋਹਰ ਐਗਰੀਕਲਚਰ ਵਰਕਸ ਵਜੀਦਕੇ ਕਲਾਂ (ਬਰਨਾਲਾ) ਦੇ ਮਾਲਕ ਜਗਮੋਹਨ ਸਿੰਘ ਨੇ ਉਹਨਾਂ ਪਾਸੋਂ ਮੁ:5,18,610/- ਰੁ: ਦਾ ਪੇਂਟ ਵਗੈਰਾ ਉਧਾਰ ਖਰੀਦਿਆ ਸੀ, ਜਿਸਦੇ ਇਵਜ ਵਿੱਚ ਦੋਸ਼ੀ ਮੈਸ: ਮੇਹਰ ਐਗਰੀਕਲਚਰ ਵਰਕਸ ਵਜੀਦਕੇ ਕਲਾਂ (ਬਰਨਾਲਾ) ਦੇ ਮਾਲਕ ਜਗਮੋਹਨ ਸਿੰਘ ਵੱਲੋਂ ਇੱਕ ਚੈਕ ਮ:5,18,610/-ਰੁ: ਦਾ ਹੀ ਇੱਕ ਚੈਕ ਮੁਸਤਗੀਸ ਮੈਸ: ਗੋਇਲ ਪੇਂਟ ਸਟੋਰ ਦੇ ਹੱਕ ਵਿੱਚ ਜਾਰੀ ਕੀਤੇ ਗਏ ਸਨ, ਜੋ ਕਿ ਦੋਸ਼ੀ ਦੇ ਖਾਤਾ ਵਿੱਚ ਰਕਮ ਘੱਟ ਹੋਣ ਕਰਕੇ ਚੈਕ ਬਾਂਉਸ ਹੋ ਗਿਆ, ਜਿਸ ਵਿੱਚ ਮੁਸਤਗੀਸ ਧਿਰ ਵੱਲੋਂ ਸ਼੍ਰੀ ਚੰਦਰ ਬਾਂਸਲ ਐਡਵੋਕੇਟ ਅਦਾਲਤ ਵਿੱਚ ਪੇਸ਼ ਹੋਏ ਅਤੇ ਅਦਾਲਤੀ ਕਾਰਵਾਈ ਵਿੱਚ ਸ਼੍ਰੀ ਚੰਦਰ ਬਾਂਸਲ ਐਡਵੋਕੇਟ ਦੀਆਂ ਦਲੀਲਾਂ ਤੋਂ ਬਾਅਦ ਦੋਸ਼ੀ ਧਿਰ ਨੂੰ ਦੋ ਸਾਲ ਦੀ ਸਜ਼ਾ ਦਾ ਹੁਕਮ ਸਾਦਰ ਫਰਮਾਇਆ ਗਿਆ।
0 comments:
एक टिप्पणी भेजें