ਗੁਰੂਕੁਲ ਗਲੋਬਲ ਕਰਿਐਂਜ਼ਾ ਸਕੂਲ, ਖਨੌਰੀ ਦਾ ਸਾਲਾਨਾ ਸਮਾਰੋਹ ਰਹਿਆ ਸ਼ਾਨਦਾਰ
ਗੁਰੂਕੁਲ ਗਲੋਬਲ ਕਰੇਜਾ ਦੇ ਸਾਲਾਨਾ ਸਮਰੋਹ ਚ ਸ਼ਹਿਰ ਦੀਆਂ ਨਾਮਵਰ ਸਖਸ਼ੀਅਤਾਂ ਨੇ ਲਵਾਈ ਹਾਜ਼ਰੀ
ਕਮਲੇਸ਼ ਗੋਇਲ
ਖਨੌਰੀ 24 ਦਸੰਬਰ - ਬੀਤੇ ਦਿਨੀਂ ਮੈਨੇਜ਼ਿੰਗ ਡਾਇਰੈਕਟਰ ਸਰਦਾਰ ਸ਼ਮਸ਼ੇਰ ਸਿੰਘ ਹੁੰਦਲ ਅਤੇ ਚੇਅਰਮੈਨ ਸ਼੍ਰੀਮਤੀ ਅਮਨਦੀਪ ਕੌਰ ਜੀ ਦੀ ਅਗਵਾਈ ਹੇਠ ਚੱਲ ਰਹੇ ਗੁਰੂਕੁਲ ਗਲੋਬਲ ਕਰਿਐਂਜ਼ਾ ਦਾ ਸਾਲਾਨਾ ਸਮਾਰੋਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਇਲਾਕੇ ਦੀਆਂ ਮਸ਼ਹੂਰ ਹਸਤੀਆਂ ਅਤੇ ਅਦਾਕਾਰਾਂ ਨੇ ਮੁੱਖ ਮਹਿਮਾਨਾਂ ਵਜੋਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸ਼ਿਰਕਤ ਕੀਤੀ ਜਿਵੇਂ ਕਿ ਸ੍ਰੀਮਤੀ ਕਾਂਤਾ ਗੋਇਲ ਰਾਸ਼ਟਰਪਤੀ ਐਵਾਰਡ (ਧਰਮਪਤਨੀ ਸ੍ਰੀ ਨਰਿੰਦਰ ਕੁਮਾਰ ਗੋਇਲ ਰਿਟਾਇਰ ਐਕਸ਼ਨ), ਲਖਵਿੰਦਰ (ਫਿਲਮ ਅਦਾਕਾਰ) ਸ਼੍ਰੀ ਮਨੋਜ ਗੋਰਸੀ ਡੀ ਐਸ ਪੀ ਮੂਣਕ ਸ਼੍ਰੀਮਤੀ ਮਿਨਾਕਸ਼ੀ ਮਿੱਤਲ ਵਾਈਸ ਪ੍ਰਧਾਨ ਨਗਰ ਪੰਚਇਤ ਖਨੌਰੀ, ਸ਼੍ਰੀ ਰਾਂਝਾ ਬਕਸ਼ੀ ਜਰਨਲ ਸੱਕਤਰ ਐਸ ਸੀ ਕਮਿਸ਼ਨ ਬੀ.ਜੇ.ਪੀ.ਪੰਜਾਬ, ਨਰੈਣ ਸਿੰਘ ਨਰਸੋਤ ਬੀ ਜੇ ਪੀ ਆਗੂ ,ਸਰਦਾਰ ਜੋਰਾ ਸਿੰਘ ਉੱਪਲ ਪਰਧਾਨ ਟਰੱਕ ਜੂਨੀਅਨ, ਸ਼੍ਰੀ ਤਰਸੇਮ ਸਿੰਗਲਾ ਸਾਬਕਾ ਪ੍ਰਧਾਨ ਨਗਰ ਪੰਚਾਇਤ , ਰਾਮਨਵਾਸ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ, ਅੰਗਰੇਜ ਸਿੰਘ ਮਤੋਲੀ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਸੰਜੇ ਸਿੰਗਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ , ਛੋਟੂ ਗਰਗ ਸ਼ਹਿਰੀ ਪ੍ਰਧਾਨ ਆਪ, ਚੌਧਰੀ ਦਵਿੰਦਰ ਸਿੰਘ ,ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਮੌਜੂਦ ਸਨ। ਸਮਾਰੋਹ ਦਾ ਆਰੰਭ ਜੋਤ ਜਗਾਉਣ ਨਾਲ਼ ਹੋਇਆ, ਇਸ ਤੋਂ ਬਾਅਦ ਸਮਾਗਮ ਵਿਚ ਪਹੁੰਚੇ ਸਾਰੇ ਹੀ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਨ ਤੋਂ ਬਾਅਦ ਸ਼੍ਰੀ ਗਣੇਸ਼ ਵੰਦਨਾ ਨਾਲ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ ,
ਇਸ ਸਮਾਰੋਹ ਵਿੱਚ ਪੰਜਾਬੀ ਸੱਭਿਆਚਾਰ ਨਾਲ਼ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਲਗਭਗ 40 ਤਰ੍ਹਾਂ ਦੀਆਂ ਵੱਖ ਵੱਖ ਜਿਵੇਂ ਕਿ ਗੱਤਕਾ, ਜਾਗੋ, ਗਿੱਧਾ, ਭੰਗੜਾ, ਕੌਮੀ ਨਾਟਕ, ਡਰਾਵਣਾ ਨਾਟਕ , ਮੋਟੀਵੇਸ਼ਨਲ ਨਾਟਕ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ l ਪ੍ਰੋਗਰਾਮ ਦੀਆਂ ਵੱਖ ਵੱਖ ਵੰਨਗੀਆਂ ਤੋਂ ਖ਼ੁਸ਼ ਹੋ ਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਨਕਦ ਇਨਾਮ ਵੀ ਭੇਂਟ ਕੀਤੇ। ਇਸ ਤੋਂ ਬਾਅਦ ਮੁੱਖ ਮਹਿਮਾਨਾਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ। ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਮਾਪਿਆਂ ਲਈ ਖਾਣੇ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ,
ਇਸ ਸ਼ਾਨਦਾਰ ਸਮਾਰੋਹ ਦਾ ਅੰਤ ਬਹੁਤ ਹੀ ਸੁਚੱਜੇ ਢੰਗ ਨਾਲ਼ ਰਾਸ਼ਟਰੀ ਗਾਣ ਦੀ ਰਸਮ ਅਦਾ ਕਰਕੇ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਹੋਣ ਤੋਂ ਬਾਅਦ ਸਕੂਲ ਦੀ ਚੇਅਰਮਮੈਨ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਤਰਾਂ ਦੇ ਪ੍ਰੋਗਰਾਮ ਕਰਵਾਉਣ ਨਾਲ਼ ਵਿਦਿਆਰਥੀਆਂ ਦੇ ਜਜ਼ਬੇ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ਼ ਹੀ ਵਿਦਿਆਰਥੀਆਂ ਨੂੰ ਆਪਣੀਆਂ ਕਲਾਵਾਂ ਨੂੰ ਮੰਚ ਉੱਪਰ ਦਿਖਾਉਣ ਦਾ ਮੌਕਾ ਮਿਲਦਾ ਹੈ।
0 comments:
एक टिप्पणी भेजें