ਪਿੰਡ ਬਨਾਰਸੀ ਵਿਖੇ ਡਾ ਹਰਬੰਸ ਸਿੰਘ ਦੇ ਦਿਸ਼ਾ ਤੇ ਕਿਸਾਨਾਂ ਨੂੰ ਸਿਖਲਾਈ ਮੁਹਇਆ ਕਰਵਾਉਣ ਲਈ ਫਾਰਮ ਸਕੂਲ ਦਾ ਆਯੋਜਨ ਕੀਤਾ
ਕਮਲੇਸ਼ ਗੋਇਲ
ਖਨੌਰੀ 21ਦਸੰਬਰ - ਪਿੰਡ ਬਨਾਰਸੀ ਵਿਖੇ ਸ਼੍ਰੀ ਕੁਲਦੀਪ ਸ਼ਰਮਾ ਦੇ ਖੇਤ ਵਿੱਚ ਡਾਕਟਰ ਹਰਬੰਸ ਸਿੰਘ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਲਹਿਰਾਗਾਗਾ ਵੱਲੋਂ ਫਸਲੀ ਵਿਭਿਨਤਾ ਪ੍ਰੋਗਰਾਮ ਤਹਿਤ ਸਰੋਂ ਦੀ ਸੁਚੱਜੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਸਿਖਲਾਈ ਮੁਹਇਆ ਕਰਵਾਉਣ ਲਈ ਫਾਰਮ ਸਕੂਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰਮੀਤ ਸਿੰਘ ਸੈਣੀ ਖੇਤੀਬਾੜੀ ਉਪ ਨਿਰੀਖਕ ਅਤੇ ਏ ਟੀ ਐਮ ਗੁਰਸੇਵਕ ਸਿੰਘ ਉਚੇਚੇ ਤੌਰ ਤੇ ਪਹੁੰਚੇ। ਸ੍ਰੀ ਗੁਰਮੀਤ ਸਿੰਘ ਸੈਣੀ ਖੇਤੀਬਾੜੀ ਉਪ ਨਿਰੀਖਕ ਵੱਲੋਂ
ਕਿਸਾਨਾਂ ਨੂੰ ਭੂਮੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਅਤੇ ਮਿੱਟੀ ਦੇ ਸੈਂਪਲ ਲੈਣ ਬਾਰੇ ਜਾਣਕਾਰੀ ਅਤੇ ਹਾੜ੍ਹੀ ਦੀਆਂ ਫਸਲਾਂ ਬਾਰੇ ਜਾਣਕਾਰੀ ਦਿੱਤੀ , ਸੁਰਿੰਦਰ ਸ਼ਰਮਾ ਪ੍ਰਧਾਨ ਆੜਤੀ ਐਸੋਸੀਏਸ਼ਨ ਖਨੌਰੀ ਵੱਲੋਂ ਪਾਣੀ ਬਚਾਉਣ ਹਰੀ ਖਾਦ ਰੂੜੀ ਵਾਲੀ ਖਾਦ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ੇ ਪੱਤੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਸ੍ਰੀ ਕੁਲਦੀਪ ਸ਼ਰਮਾ ਨੇ ਪ੍ਰੋਗਰਾਮ ਵਿੱਚ ਆਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਤੇਲ ਬੀਜਾਂ ਦੀ ਕਾਸਤ ਅਤੇ ਭਵਿੱਖ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਕੈਂਪ ਵਿੱਚ ਪਹੁੰਚੇ ਕਿਸਾਨਾਂ ਨੂੰ ਯੂਨੀਵਰਸਿਟੀ ਦੀ ਹਾੜੀ ਦੀ ਫਸਲਾ ਬਾਰੇ ਕਿਤਾਬ ਤਕਸੀਮ ਕੀਤੀ ਗਈ ਇਸ ਮੌਕੇ ਪਿੰਡ ਬਨਾਰਸੀ ਦੇ ਲਗਭਗ 40 ਕਿਸਾਨ ਹਾਜ਼ਰ ਸਨ।
0 comments:
एक टिप्पणी भेजें