ਐਸਪੀਐਚ ਦੀ ਅਗਵਾਈ ਹੇਠ ਸਬ ਡਵੀਜ਼ਨ ਪੁਲੀਸ ਵੱਲੋਂ ਜਨਤਕ ਮੀਟਿੰਗ ਕੀਤੀ ਗਈ
ਬਰਨਾਲਾ/ ਤਪਾ ਮੰਡੀ 29 ਦਸੰਬਰ ( ਸੁਖਵਿੰਦਰ ਸਿੰਘ ਭੰਡਾਰੀ)
ਸਬ-ਡਵੀਜ਼ਨ ਤਪਾ ਦੀ ਪੁਲਿਸ ਨੇ ਅੱਜ ਤਪਾ ਸ਼ਹਿਰ ਦੇ ਲੋਕਾਂ ਅਤੇ ਵਪਾਰੀਆਂ ਨਾਲ ਮੀਟਿੰਗ ਕੀਤੀ, ਜਿਸ 'ਚ ਪੁਲਿਸ ਵੱਲੋਂ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਬਿਹਤਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ, ਇਸ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਬਰਨਾਲਾ ਪੁਲਿਸ ਦੇ ਐਸ.ਪੀ.ਐਚ ਮੇਜਰ ਸਿੰਘ ਅਤੇ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਨੇ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ ਪੀ ਐਚ ਕਿਹਾ ਕਿ ਸਬ-ਡਵੀਜ਼ਨ ਅੰਦਰ ਚੋਰੀਆਂ, ਮੋਬਾਈਲ ਖੋਹਣ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ 'ਤੇ ਪੁਲਿਸ ਨੂੰ ਚਾਹੀਦਾ ਹੈ ਲੋਕਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਵਿੱਚੋਂ ਲੁੱਟ-ਖੋਹ ਦਾ ਡਰ ਦੂਰ ਹੋ ਸਕੇ। ਲੋਕ ਬਿਨਾਂ ਕਿਸੇ ਡਰ ਦੇ ਘਰਾਂ ਤੋਂ ਬਾਹਰ ਨਿਕਲਣ, ਉਨ੍ਹਾਂ ਬੁਲਟ ਮੋਟਰਸਾਇਕਲ 'ਤੇ ਪਟਾਕੇ ਚਲਾਉਣ ਵਾਲਿਆਂ ਨੂੰ ਵੀ ਤਾੜਨਾ ਕਰਦਿਆਂ ਕਿਹਾ ਕਿ ਮਨਚਲੇ ਨੌਜਵਾਨ ਪਟਾਕੇ ਮੋਟਰਸਾਈਕਲਾ ਚਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਉਨ੍ਹਾਂ ਪੁਲਿਸ ਕਦੇ ਵੀ ਬਖਸ਼ੇਗੀ ਨਹੀ। ਨਸ਼ੇ ਤੇ ਗੱਲ ਕਰਦਿਆਂ ਕਿਹਾ ਕੇ ਨਸ਼ੇ ਦੇ ਸੌਦਾਗਰ ਦਿਨੋ-ਦਿਨ ਫੜੇ ਜਾ ਰਹੇ ਹਨ, ਹੌਲੀ-ਹੌਲੀ ਇਹ ਲੁੱਟ-ਖੋਹ ਦੀਆਂ ਘਟਨਾਵਾਂ ਵੀ ਘਟਣਗੀਆਂ।ਥਾਣਾ ਇੰਚਾਰਜ ਤਪਾ ਨੇ ਇਨ੍ਹਾਂ ਘਟਨਾਵਾਂ ਦੇ ਵਧਣ ਦਾ ਕਾਰਨ ਪੁਲੀਸ ਮੁਲਾਜ਼ਮਾਂ ਦੀ ਘਾਟ ਦੱਸਿਆ ਅਤੇ ਸ਼ਹਿਰ ਵਾਸੀਆਂ ਨੇ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਜਿਸ 'ਤੇ ਮੇਜਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ।
ਇਸ ਮੌਕੇ ਥਾਣਾ ਰੂੜਕੇ ਜਗਜੀਤ ਸਿੰਘ ਘੁਮਾਣ, ਥਾਨਾ ਇੰਚਾਰਜ ਭਦੌੜ ਸੁਖਜਿੰਦਰ ਸਿੰਘ ਸੰਧੂ, ਥਾਣਾ ਇੰਚਾਰਜ ਸ਼ਹਿਣਾ ਜਗਦੇਵ ਸਿੰਘ, ਸਿਟੀ ਤਪਾ ਇੰਚਾਰਜ ਗੁਰਪਾਲ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਸਾਬਕਾ ਕੌਂਸਲਰ ਸ. ਬੁੱਧ ਰਾਮ ਕਾਲਾ, ਕੌਂਸਲਰ ਧਰਮਪਾਲ ਸ਼ਰਮਾ, ਸ਼ਹਿਣਾ ਕੇ ਸੁਖਵਿੰਦਰ ਕਲਕੱਤਾ, ਪੰਚ ਨਾਜਮ ਸਿੰਘ, ਸਰਪੰਚ ਸੁਖਜਿੰਦਰ ਸਿੰਘ ਸ਼ਹਿਣਾ, ਜਸਵਿੰਦਰ ਸਿੰਘ, ਖੁਸ਼ਪ੍ਰੀਤ ਗਰਗ, ਦੀਪਕ ਗਰਗ , ਸਾਬਕਾ ਕੌਂਸਲਰ ਬੁੱਧਰਾਮ ਕਾਲਾ, ਕੌਂਸਲਰ ਹਰਦੀਪ ਸਿੰਘ ਪੋਪਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਦੁਕਾਨਦਾਰ ਹਾਜ਼ਰ ਸਨ।
0 comments:
एक टिप्पणी भेजें