ਪੰਜਾਬ ਦੇ ਕਿਰਸਾਨੀ ਮੁੱਦਿਆਂ ਤੇ ਰਾਜਨੀਤੀ ਕਰਕੇ ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ
ਕਿਸਾਨ ,ਮਜ਼ਦੂਰਾਂ ਅਤੇ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਪੰਜਾਬੀਆ ਤੇ ਡਾਂਗਾਂ ਵਰਾਂ ਰਹੀ ਹੈ, ਜੋ ਬਹੁਤ ਹੀ ਨਿੰਦਨਯੋਗ ਹੈ:--- ਦਰਸ਼ਨ ਸਿੰਘ ਨੈਨੇਵਾਲ
ਬਰਨਾਲਾ, 22 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਭਾਜਪਾ
ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਜ਼ੀਰਾ ਵਿਖੇ ਸ਼ਾਂਤੀ ਪੂਰਨ ਪਰਦਰਸ਼ਨ ਕਰ ਰਹੇ ਲੋਕਾਂ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਅੱਤਿਆਚਾਰ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਮੁੱਦਿਆਂ ਤੇ ਰਾਜਨੀਤੀ ਕੀਤੀ,ਆਪਣੇ ਆਪ ਨੂੰ ਕਿਸਾਨਾਂ ਦੀ ਹਿਤਾਇਸੀ ਪਾਰਟੀ ਵਜੋਂ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਤੇ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਬਣਾਈ ,ਹੁਣ ਪੰਜਾਬ ਦੇ ਲੋਕਾਂ ਤੇ ਡਾਂਗਾਂ ਵਰਾਂ ਰਹੀ ਹੈ,ਇਹ ਬਰਦਾਸ਼ਤ ਯੋਗ ਨਹੀਂ ਹੈ।ਉਹਨਾਂ ਕਿਹਾ ਕਿ ਸਰਕਾਰ ਨੂੰ ਹੰਕਾਰ ਛੱਡ ਕੇ ਪੰਜਾਬ ਦੀ ਜਨਤਾ ਦੀ ਗੱਲ ਸੁਣਨੀ ਚਾਹੀਦੀ ਹੈ,ਉਹਨਾ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ।ਨੈਨੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਕੁਝ ਸਿੱਖੇ ਜਿਸ ਨੇ ਇੱਕ ਸਾਲ ਤੋ ਜਿਆਦਾ ਸਮਾ ਚੱਲੇ ਕਿਸਾਨ ਅੰਦੋਲਨ ਤੇ ਕਦੇ ਵੀ ਕੋਈ ਸਖਤੀ ਨਹੀ ਵਰਤੀ, ਕੋਈ ਲਾਠੀਚਾਰਜ ਨਹੀ ਕੀਤਾ। ਪਰ ਪੰਜਾਬ ਦੇ ਕਿਸਾਨਾ ਦੇ ਹਿਮਾਇਤੀ ਹੋਣ ਦਾ ਢੰਡੋਰਾ ਪਿੱਟ ਕੇ ਸੱਤਾ ਵਿਚ ਆਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਕਿਸਾਨ ਮਜ਼ਦੂਰਾ ਤੇ ਅੱਤਿਆਚਾਰ ਕਰਨੇ ਸੁਰੂ ਕਰ ਦਿੱਤੇ ਹਨ ਜਿਸ ਦੀ ਇੱਕ ਹੋਰ ਮਿਸਾਲ ਮੁੱਖ ਮੰਤਰੀ ਦੇ ਇਲਾਕੇ ਸੰਗਰੂਰ ਦੀ ਹੈ ਜਿੱਥੇ ਆਪਣੀਆ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਪਹੁੰਚੇ ਖੇਤ ਮਜਦੂਰਾਂ ਤੇ ਬੁਰੀ ਤਰਾ ਲਾਠੀਚਾਰਜ ਕਰਨਾ ਹੈ। ਜੀਰਾ ਵਿਖੇ ਸੰਘਰਸ਼ ਕਰ ਰਹੇ ਕਿਸਾਨ, ਮਜਦੂਰਾ, ਔਰਤਾ ਤੇ ਲਾਠੀਚਾਰਜ ਕਰਨ ਦੀ ਬਜਾਏ ਪੰਜਾਬ ਸਰਕਾਰ ਫੈਕਟਰੀ ਤੇ ਵਾਤਾਵਰਣ ਅਤੇ ਪਾਣੀ ਖਰਾਬ ਕਰਨ ਦੇ ਲੱਗੇ ਇਲਜਾਮਾ ਦੀ ਕਿਸੇ ਨਿਰਪੱਖ ਏਜੰਸੀ ਤੋ ਜਾਚ ਕਰਵਾਏ ।ਭਾਜਪਾ ਆਗੂਆ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਬੁਰੀ ਤਰਾ ਫੇਲ੍ਹ ਹੋ ਚੁੱਕੀ ਹੈ, ਸਰਕਾਰ ਪੰਜਾਬ ਦੇ ਲੋਕਾ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਰਹੀ, ਕਿਸਾਨਾ ਨੂੰ ਸਮੇ ਸਿਰ ਖਾਦ ਨਹੀ ਮਿਲ ਰਹੀ ਹੈ,ਪੰਜਾਬ ਦੇ ਕਿਸਾਨਾ ਨੇ ਸਰਕਾਰ ਤੇ ਵਿਸਵਾਸ਼ ਕਰਕੇ ਮੂੰਗੀ ਦੀ ਫਸਲ ਬੀਜੀ ਪਰ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾ ਨਾਲ ਧੋਖਾ ਕੀਤਾ ਮੂੰਗੀ ਦੀ ਫਸਲ ਐਮ ਐਸ ਪੀ ਤੇ ਨਹੀ ਖਰੀਦੀ। ਉਹਨਾ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਭਾਵ ਅੰਤਰ ਯੋਜਨਾ ਦਾ ਲਾਭ ਕਿਸਾਨਾ ਤੱਕ ਨਹੀ ਪਹੁੰਚਾ ਰਹੀ ਹੈ।ਉਹਨਾ ਦੱਸਿਆ ਕਿ ਪੰਜਾਬ ਦੀਆ ਟੇਲਾ ਤੇ ਪਾਣੀ ਨਹੀ ਪਹੁੰਚ ਰਿਹਾ ਹੈ ਜਿਸ ਕਰਕੇ ਅਬੋਹਰ, ਫਾਜਿਲਕਾ ਆਦਿ ਜਿਲਿਆ ਵਿੱਚ ਬਾਗ ਆਦਿ ਖਰਾਬ ਹੋ ਗਏ ਹਨ। ਉਹਨਾ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਕਿਸਾਨਾ ਦਾ ਸਾਰਾ ਕਰਜਾ ਮੁਆਫ ਕਰੇ।ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਹੈਪੀ ਠੀਕਰੀਵਾਲਾ ਹਾਜ਼ਰ ਸਨ।
0 comments:
एक टिप्पणी भेजें