ਸੈਮੀਨਾਰ ਵਿੱਚ ਕਾਮਰਸ ਸੰਬੰਧੀ ਆਧੁਨਿਕ ਸਿੱਖਿਆ ਤਕਨੀਕਾਂ ਤੇ ਕੀਤੀ ਵਿਚਾਰ ਚਰਚਾ
ਬਰਨਾਲਾ 20 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ ) ਡਾਇਰੈਕਟਰ ਸਟੇਟ ਕਾਊਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਦੇ ਨਿਰਦੇਸ਼ਾਂ ਤਹਿਤ ਜਿਲਾ ਬਰਨਾਲਾ ਦੇ ਕਾਮਰਸ ਲੈਕਚਰਾਰਜ ਦਾ ਸੈਮੀਨਾਰ ਜਿਲਾ ਸਿੱਖਿਆ ਦਫਤਰ ਵਿੱਚ ਮੈਡਮ ਰੇਨੂੰ ਬਾਲਾ ਜਿਲਾ ਸਿੱਖਿਆ ਅਫਸਰ ਸੈਕੰਡਰੀ ਦੀ ਅਗਵਾਈ ਵਿੱਚ ਲਗਾਇਆ ਗਿਆ। ਡੀ ਆਰ ਪੀ ਰਾਜੀਵ ਕੁਮਾਰ ਨੇ ਸੈਮੀਨਾਰ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸੈਮੀਨਾਰ ਵਿੱਚ ਜਿਲੇ ਦੇ 9 ਸਕੂਲਾਂ ਦੇ 16 ਲੈਕਚਰਾਰਜ ਨੇ ਟ੍ਰੇਨਿੰਗ ਵਿੱਚ ਭਾਗ ਲਿਆ। ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਕਾਊਂਟੈਂਸੀ, ਬਿਜ਼ਨੈੱਸ ਸਟੱਡੀਜ਼ ਅਤੇ ਈ ਬਿਜ਼ਨੈੱਸ ਦੀ ਸਿੱਖਿਆ ਸੂਚਨਾ ਕ੍ਰਾਂਤੀ ਦੇ ਯੁੱਗ ਵਿੱਚ ਤੇਜੀ ਨਾਲ ਤਬਦੀਲ ਹੋ ਰਹੇ ਸੰਸਾਰ ਦੇ ਹਾਣ ਦੇ ਬਨਾਉਣ ਲਈ ਆਧੁਨਿਕ ਢੰਗ ਤਰੀਕਿਆਂ,ਆਪਸੀ ਸੰਵਾਦ ਵਿਧੀਆਂ, ਫੀਲਡ ਵਿਜਿਟਾਂ,ਵੱਖ ਵੱਖ ਸਮੱਸਿਆਵਾਂ ਦੇ ਹੱਲ ਲਈ ਪ੍ਰਾਜੈਕਟ ਤਿਆਰ ਕਰਨ ਦੀਆਂ ਵਿਧੀਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਸਹਾਇਕ ਡੀ ਆਰ ਪੀ ਸੰਦੀਪ ਕੁਮਾਰ ਭਦੌੜ ਨੇ ਸਿੱਖਿਆ ਵਿਭਾਗ ਦੇ "ਮਿਸ਼ਨ 100%" ਨੂੰ ਸਫਲ ਬਣਾਉਣ ਲਈ ਲੈਕਚਰਾਰਜ ਨੂੰ ਪ੍ਰੇਰਿਤ ਕੀਤਾ। ਇਸ ਸੈਮੀਨਾਰ ਵਿੱਚ ਜਗਤਾਰ ਸਿੰਘ, ਮੈਡਮ ਸੀਨੂੰ, ਮੈਡਮ ਗੀਤੀਕਾ, ਮੈਡਮ ਜਸਵੀਰ ਕੌਰ ਨੇ ਵੀ ਵੱਖ ਵੱਖ ਪੜਾਉਣ ਅਤੇ ਸਿੱਖਣ ਸਿਖਾਉਣ ਵਿਧੀਆਂ ਸੰਬੰਧੀ ਚਰਚਾ ਕੀਤੀ।ਇਸ ਸੈਮੀਨਾਰ ਵਿੱਚ ਹਰਬੰਸ ਸਿੰਘ, ਭੁਪਿੰਦਰ ਸਿੰਘ, ਕ੍ਰਿਸ਼ਨ ਲਾਲ, ਹਰਵਿੰਦਰ ਕੌਰ, ਸੋਨੀਆ ਸਦਿਓੜਾ, ਰਮਨ ਮੈਡਮ, ਸਵਿਤਾ ਰਾਣੀ, ਹੀਨਾ ਮਿਤਲ, ਰਾਜਿੰਦਰ ਕੌਰ ਆਦਿ ਅਧਿਆਪਕਾਂ ਨੇ ਸਰਗਰਮ ਭਾਗ ਲਿਆ।
0 comments:
एक टिप्पणी भेजें