ਜ਼ਿਲ੍ਹਾ ਉਦਯੋਗ ਸੈਂਟਰ ਖੁੱਲ੍ਹਣ ਨਾਲ ਬਰਨਾਲਾ ਵਿਖੇ ਹੋਣਗੇ ਸੰਸਥਾਵਾਂ ਅਤੇ ਕਲੱਬ ਰਜਿਸਟਰਡ
ਬਰਨਾਲਾ 15 ਦਸੰਬਰ (ਡਾਕਟਰ ਰਾਜੀਵ ਸ਼ਰਮਾ, ਸੁਖਵਿੰਦਰ ਸਿੰਘ ਭੰਡਾਰੀ) ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ (ਰਜਿ:) ਬਰਨਾਲਾ ਅਤੇ ਸੂਰਿਆਵੰਸ਼ੀ ਖੱਤਰੀ ਸਭਾ (ਰਜਿ:) ਅਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਨੇ ਬਰਨਾਲਾ ਵਿਖੇ ਜ਼ਿਲ੍ਹਾ ਉਦਯੋਗ ਸੈਂਟਰ ਖੁੱਲ੍ਹਣ ਦਾ ਸਵਾਗਤ ਕੀਤਾ ਹੈ। ਇਸ ਮੌਕੇ ਬੋਲਦਿਆਂ ਮੁੱਖ ਸਰਪ੍ਰਸਤ ਪਿਆਰਾ ਲਾਲ ਰਾਏਸਰ ਵਾਲੇ ਅਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਇਹ ਦਫ਼ਤਰ ਬਰਨਾਲਾ ਵਿਖੇ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ। ਸਾਲ 2006 ਵਿੱਚ ਬਰਨਾਲਾ ਜ਼ਿਲ੍ਹਾ ਹੋਂਦ ਵਿੱਚ ਆਇਆ ਸੀ। ਲਗਭਗ 16 ਸਾਲਾਂ ਬਾਅਦ ਇਹ ਦਫ਼ਤਰ ਬਰਨਾਲਾ ਵਿਖੇ ਖੁੱਲ੍ਹਿਆ ਹੈ। ਜ਼ਿਲ੍ਹਾ ਉਦਯੋਗ ਸੈਂਟਰ ਖੁੱਲ੍ਹਣ ਨਾਲ ਜਿੱਥੇ ਉਦਯੋਗਾਂ ਦੇ ਮਾਲਕਾਂ ਨੂੰ ਸਹੂਲਤਾਂ ਮਿਲਣਗੀਆਂ ਅਤੇ ਉਨ੍ਹਾਂ ਦੇ ਸਾਰੇ ਕੰਮ ਬਰਨਾਲਾ ਵਿਖੇ ਹੋਣਗੇ , ਉੱਥੇ ਜ਼ਿਲ੍ਹਾ ਪੱਧਰ ਤੇ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਕਲੱਬਾਂ ਆਦਿ ਦੀ ਰਜਿਸਟਰੇਸ਼ਨ ਅਤੇ ਰੀਨਿਉ ਕਰਵਾਉਣ ਦਾ ਕੰਮ ਵੀ ਬਰਨਾਲਾ ਵਿਖੇ ਹੀ ਹੋਵੇਗਾ। ਪਹਿਲਾਂ ਸਾਨੂੰ ਐੱਨ ਜੀ ਓ ਰਜਿਸਟਰਡ ਕਰਾਉਣ ਲਈ ਮਲੇਰਕੋਟਲਾ ਵਿਖੇ ਜਾਣਾ ਪੈਂਦਾ ਸੀ, ਹੁਣ ਇਹ ਸਹੂਲਤ ਬਰਨਾਲਾ ਵਿਖੇ ਹੀ ਮਿਲੇਗੀ। ਬਰਨਾਲਾ ਵਿਖੇ ਜ਼ਿਲ੍ਹਾ ਉਦਯੋਗ ਸੈਂਟਰ ਖੁੱਲ੍ਹਣ ਦਾ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਜ਼ਿਲ੍ਹਾ ਬਰਨਾਲਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਨਾਲਾ, ਪ੍ਰਬੰਧਕ ਕਮੇਟੀ ਸ਼੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਆਦਿ ਅਨੇਕਾਂ ਹੋਰ ਸੰਸਥਾਵਾਂ ਨੇ ਸਵਾਗਤ ਕੀਤਾ ਹੈ। ਇਸ ਮੌਕੇ ਮਨਦੀਪ ਵਾਲੀਆ, ਗੁਰਮੀਤ ਮੀਮਸਾ, ਮਨੋਜ ਵਾਲੀਆ, ਰਾਕੇਸ਼ ਜਿੰਦਲ, ਰਾਜੇਸ਼ ਭੂਟਾਨੀ, ਰਾਜਿੰਦਰ ਜਿੰਦਲ, ਅਸ਼ਵਨੀ ਸ਼ਰਮਾ, ਮੁਕੇਸ਼ ਗਰਗ, ਨੀਰਜ ਬਾਲਾ ਦਾਨੀਆ, ਬਬੀਤਾ ਜਿੰਦਲ, ਆਸ਼ਾ ਸ਼ਰਮਾ, ਸੋਮਾ ਭੰਡਾਰੀ, ਆਸ਼ਾ ਵਰਮਾ, ਹੇਮ ਰਾਜ ਵਰਮਾ, ਰਾਜੀਵ ਸ਼ਰਮਾ, ਗੁਰਪ੍ਰੀਤ ਬਾਂਸਲ, ਕੇਵਲ ਕ੍ਰਿਸ਼ਨ ਗਰਗ, ਸੁਦਰਸ਼ਨ ਧੌਲਾ, ਪੀ ਡੀ ਸ਼ਰਮਾ, ਡਾ ਲੀਲਾ ਰਾਮ ਗਰਗ, ਜਗਸੀਰ ਮਾਛੀਕੇ , ਮਹਿੰਦਰਪਾਲ ਗਰਗ, ਮੋਨਿਕਾ ਗਰਗ, ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।
0 comments:
एक टिप्पणी भेजें