ਦਾਨੀ ਸੱਜਣ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਵਿੱਚ ਵੰਡੇ ਗਏ ਪੰਜਾਹ ਹਜਾਰ ਦੇ ਜੁੱਤੇ
ਕਮਲੇਸ਼ ਗੋਇਲ
ਖਨੌਰੀ 15 ਦਸੰਬਰ - ਦਾਨੀ ਸੱਜਣ ਰਾਜਿੰਦਰ ਕੁਮਾਰ ਸਾਬਕਾ ਐਮ ਸੀ ਖਨੌਰੀ ਅਤੇ ਜੈਪਾਲ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਹਾਈ ਸਕੂਲ ਬਨਾਰਸੀ ਵਿੱਚ ਕੁੜੀਆਂ ਨੂੰ ਪੰਜਾਹ ਹਜਾਰ ਰੁਪਏ ਦਾਨ ਕੀਤੇ ਗਏ। ਜਿਸ ਵਿੱਚ ਪਿੰਡ ਵਾਸੀਆਂ ਅਤੇ ਸਮੂਹ ਸਕੂਲ ਸਟਾਫ ਵੱਲੋਂ ਰਾਜਿੰਦਰ ਸਿੰਘ ਅਤੇ ਜੈਪਾਲ ਜੀ ਦਾ ਵਿਸੇਸ ਧੰਨਵਾਦ ਕੀਤਾ। ਅੱਜ ਦੇ ਜਮਾਨੇ ਵਿੱਚ ਪੈਸਾ ਹਰ ਇੱਕ ਆਦਮੀ ਕੋਲ ਹੁੰਦਾ ਹੈ।
ਪਰੰਤੂ ਦਾਨ ਕਰਨਾ ਹਰ ਇੱਕ ਦੇ ਵੱਸ ਨਹੀਂ l ਰਾਜਿੰਦਰ ਸਿੰਘ ਜੀ ਨੇ ਵਿਦਿਆ ਦੇ ਮੰਦਰ ਵਿੱਚ ਦਾਨ ਕਰਨ ਦਾ ਫੈਸਲਾ ਲਿਆ ਜੋ ਕਿ ਬਿਲਕੁੱਲ ਸਹੀ ਹੈ। ਇਸ ਸਮੇਂ ਹਾਈ ਸਕੂਲ ਦੇ ਇੰਚਾਰਜ ਅਤੇ ਪ੍ਰਾਇਮਰੀ ਸਕੂਲ ਦੇ ਇੰਚਾਰਜ ਪਰਮਜੀਤ ਕੌਰ ਵੱਲੋਂ ਰਾਜਿੰਦਰ ਸਿੰਘ ਨੂੰ ਸਨਮਾਨਿਤ ਚਿੰਨ੍ਹ ਨਾਲ ਨਿਵਾਜਿਆ l ਮਹਾਂਵੀਰ ਸਿੰਘ ਗਿੱਲ, ਕੁਲਵੀਰ ਸਿੰਘ, ਧਰਮਵੀਰ ਸਿੰਘ ਅਤੇ ਸਮਸੇਰ ਸਿੰਘ ਸਮੂਹ ਅਧਿਆਪਕਾ ਨੇ ਦਾਨੀ ਸੱਜਣ ਦਾ ਵਿਸੇਸ ਧੰਨਵਾਦ ਕੀਤਾ l ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ l
0 comments:
एक टिप्पणी भेजें