Contact for Advertising

Contact for Advertising

Latest News

गुरुवार, 15 दिसंबर 2022

ਭੂਤਾਂ ਦਾ ਸ਼ਿਕਾਰੀ - ਸਿਆਣਾ ਬੋਹੜਿਆ

ਭੂਤਾਂ ਦਾ ਸ਼ਿਕਾਰੀ - ਸਿਆਣਾ ਬੋਹੜਿਆ


ਭੂਤਾਂ ਦਾ ਸ਼ਿਕਾਰੀ - ਸਿਆਣਾ 

ਬੋਹੜਿਆ

ਫਾਲਤੂ ਗੱਲ   

ਐਸ ਐਸ ਬਾਵਾ


ਸੰਗਰੂਰ, 
-ਗੱਲ ਬਹੁਤੀ ਲੰਮੀਂ ਚੋੜੀ ਨਹੀਂ ਹੈ। ਗੱਲ ਪੰਜਾਬ ਦੀ ਵੀ ਨਹੀਂ ਹੈ। ਗੱਲ ਸਿਰਫ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀ । ਗੱਲ ਮੀਡੀਆ ਦੀ । ਵੇਖਣ ਵਾਲਿਆ ਨੂੰ ਲੱਗਦਾ ਹੈ ਕਿ ਸੋਸਲ ਮੀਡੀਆ ਅਤੇ ਨਿੱਕੇ ਅਖਬਾਰਾਂ ਦੇ ਪੱਤਰਕਾਰ ਪੀਲੀ ਪੱਤਰਕਾਰੀ ਕਰਦੇ ਹਨ, ਪਰ ਇਹ ਸੱਚ ਨਹੀਂ ਹੈ। Ghost hunter

ਲੇਕਿੰਨ ਕੁਝ ਇੱਕ ਸ਼ਾਤਰ ਵੱਡੇ ਮੀਡੀਆਈ ਅਖਵਾਉਣ ਵਾਲੇ ਜਿੰਨਾਂ ਦਾ ਕੰਮ ਸਿਰਫ ਚਮਚਾਗਿਰੀ ਅਤੇ ਚਾਪਲੂਸੀ ਹੈ ਅਤੇ ਜਿਨ੍ਹਾ ਦਾ ਮੀਡੀਆ ਸਿਰਫ ਤੇ ਸਿਰਫ ਟੇਬਲ ਨਿਊਜ਼ ਬਣਾ ਕੇ, ਸਮਾਜ ਵਿਚ ਗਲਤ ਨੂੰ ਸਹੀ ਅਤੇ ਸਹੀ ਨੂੰ ਗਲਤ ਤਰੀਕੇ ਨਾਲ ਪ੍ਰਚਾਰਿਆ ਜਾਣਾ ਹੈ ਅਤੇ ਇਹਨਾ ਵੱਡਿਆ ਦੇ ਲਾਈ-ਲੱਗ ਸਮਾਜ ਵਿਚ ਦਹਿਸ਼ਤ ਬਣਾਉਣ ਦੀ ਕੋਸ਼ਿਸ ਕਰਦੇ ਨਜ਼ਰ ਆ ਰਹੇ ਹਨ। ਲੋਕਾਂ ਵਿਚ ਇਹ ਲਾਈ-ਲੱਗ ਵੱਡੇ ਸਮਾਜ ਸੇਵਕ ਨਜ਼ਰ ਆਉਂਦੇ ਹਨ ਪਰ ਅਸਲ ਵਿਚ ਇਸ ਖੜੇ ਦਿਨ ਇਹ ਲੋਕ ਕਹਾਣੀਆਂ ਵਾਲੇ ਭੂਤ ਹਨ ਜੋ ਆਪਣੀਆਂ ਚੋਚਲੀਆਂ ਪੋਚਲੀਆਂ ਗੱਲ ਰਾਹੀ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਕਰ ਦਿੰਦੇ ਹਨ ਕਿ ਵੱਡਾ ਇਹ ਕਰ ਦਿਊ, ਆ ਕਰ ਦਿਊ। ਇਹ ਰਾਕਸ਼ਿਸ ਪਰਵਿਰਤੀ ਦੇ ਲੋਕ ਬਦਨਾਮ ਛੋਟਿਆ ਅਤੇ ਡਰਪੋਕਲਾਂ ਨੂੰ ਕਰਦੇ ਹਨ ਅਤੇ ਆਪ ਹਮੇਸ਼ਾਂ ਝੁੱਡਾਂ ਵਿਚ ਰਹਿਣਾ ਪਸੰਦ ਕਰਦੇ ਹਨ।

ਕਹਿੰਦੇ ਹਨ ਕਿ ਜਦੋਂ ਜਦੋਂ ਸਮਾਜ ਤੇ ਅੰਧਕਾਰ ਵੱਧ ਜਾਂਦਾ ਹੈ ਤਾਂ ਪ੍ਰਮਾਤਮਾਂ ਕੋਈ ਨਾ ਕੋਈ ਰੂਪ ਲੈ ਕੇ ਇਸ ਧਰਤੀ ਤੇ ਆਉਦਾ ਹੈ ਅਤੇ ਅੰਧਕਾਰ ਦਾ ਖਾਤਮਾਂ ਕਰਕੇ ਹੀ ਮੁੜਦਾ ਹੈ। ਇਸ ਛੋਟੇ ਜਿਹੀ ਸ਼ਹਿਰ ਵਿਚ ਸਮਾਜ ਨੂੰ ਡਰਾਉਣ ਵਾਲੇ ਇਹਨਾਂ ਭੱਦਰ ਪੁਰਸ਼ਾਂ ਤੇ ਇਕ ਸਿਆਣੇ ਦੀ ਨਜ਼ਰ ਪੈ ਦੱਸੀ ਜਾਂਦੀ ਹੈ ਅਤੇ ਆਉਂਣ ਵਾਲੇ ਸਮੇਂ ਵਿੱਚ ਸੂਰਜ ਦੀ ਰੋਸਨੀ ਵਿਚ ਚਮਕਣ ਵਾਲੇ ਇਹਨਾ ਭੂਤਾਂ ਦਾ ਸ਼ਿਕਾਰ ਹੋਣਾ ਲਾਜਮੀ ਨਜ਼ਰ ਆ ਰਿਹਾ ਹੈ। ਪੱਤਰਕਾਰ ਹੋਣ ਦੇ ਨਾਤੇ ਮੈਨੂੰ ਸਮਝ ਆ ਰਹੀ ਹੈ ਕਿ ਭੂਤਾਂ ਦਾ ਸ਼ਿਕਾਰੀ, ਸਿਆਣਾ ਬਹੁੜਿਆ ਹੈ ਤਾਂ ਕੁਝ ਨਾ ਕੁਝ ਵਾਪਰਨ ਵਾਲਾ ਹੈ। ਪਤਾ ਲੱਗੂ ਦੁਨੀਆਂ ਨੂੰ, ਕਿ 2 ਘੰਟਿਆ, 4 ਘੰਟਿਆਂ ਅਤੇ 24 ਘੰਟਿਆਂ ਦੀ ਪੱਤਰਕਾਰੀ ਕਰਨ ਵਾਲੇ ਕਿਹੜੇ ਸਖਸ਼ ਨੇ ਅਤੇੇ ਸਿੰਘਾਂ ਵਾਲੇ ਕਿਹੜੇ ਪੱਤਰਕਾਰ ਨੇ।

ਇਕ ਗੱਲ ਹੋਰ, ਭੂਤਾਂ ਨੂੰ ਝੂਠੀ ਤਰੀਫ, ਸੋਸਲ ਮੀਡੀਆ ਤੇ ਅਣਚਾਹੀ ਹਾਜ਼ਰੀ ਅਤੇ ਚੁਗਲਖੋਰੀ ਦੀ ਵੱਡੀ ਲੱਤ ਲਾਉਣ ਵਾਲੇ, ਵੱਡੇ ਆਪ ਕਦੇ ਕਿਸੇ ਨੂੰ ਮਿਲਣ ਇਕੱਲੇ ਨਹੀਂ ਨਿਕਲਦੇ, ਕਿਉਂਕਿ ਕਾਗਜੀ ਭੂਤਾਂ ਤੋਂ ਉਹ ਖੁਦ ਵੀ ਡਰਦੇ ਰਹਿੰਦੇ ਨੈ। ਸਿਫਰ ਇਕ ਹਥਿਆਰ ਉਹਨਾ ਦਾ, ਕਿ ਵੱਡੇ ਕਰਕੇ ਜਾਣੇ ਜਾਂਦੇ ਨੇ। ਹੁਣ ਸਿਆਣਾ ਆ ਰਿਹਾ ਹੈ ਅਤੇ ਪਤਾ ਲੱਗ ਜੂ ਕਿ ਭੂਤ ਬਣ ਕੇ ਕਿਵੇਂ ਡਰਾਇਆ ਜਾਂਦਾ ਹੈ ਅਤੇ ਭੂਤਾਂ ਤੇ ਕਾਬੂ ਪਾਉਣ ਵਾਲੇ ਸਿਆਣਾ ਦੇ ਹੱਥ ਵਿਚ ਕਿਹੜੀ ਗਿਦੜਸਿੰਘੀ ਹੈ ਕਿ ਆਪਣੀ ਪਹਿਚਾਣ ਛੁਪਾ ਕੇ ਭੂਤ ਬਣੇ ਇਹਨਾਂ ਭੱਦਰ ਪੁਰਸ਼ਾਂ ਨੂੰ ਕਿਵੇਂ ਅਤੇ ਕਿਥੋਂ ਟੋਲੇਗਾ ਅਤੇ ਬੇਨਕਾਬ ਕਰੇਗਾ।

ਸਿਆਣਾ ਰਿਵਾਇਤੀ ਸਮਾਜਾਂ ਵਿੱਚ ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਬਾਰੇ ਵਿੱਚ ਇਹ ਵਿਸ਼ਵਾਸ ਹੋਵੇ ਕਿ ਓਹ ਪ੍ਰਤੱਖ ਦੁਨੀਆ ਤੋਂ ਬਾਹਰ ਕਿਸੇ ਰੂਹਾਨੀ ਦੁਨੀਆ, ਰੂਹਾਂ, ਦੇਵੀ –ਦੇਵਤੇ ਜਾਂ ਅਜਿਹੇ ਹੋਰ ਗ਼ੈਰ – ਸਾਂਸਾਰਿਕ ਤਤਾਂ ਨਾਲ ਸੰਪਰਕ ਰੱਖਣ ਜਾਂ ਉਨ੍ਹਾਂ ਦੀ ਸ਼ਕਤੀਆਂ ਤੋਂ ਲਾਭ ਚੁੱਕਣ ਦੀ ਸਮਰੱਥਾ ਰਖਦਾ ਹੋਵੇ।

ਇਸ ਉਮੀਦ ਨਾਲ ਕੇ ਸਿਆਣਾ, ਆਪਣੀ ਸਿਆਣਪ ਨਾਲ ਆਉਣ ਵਾਲੇ ਸਮੇਂ ਵਿਚ ਸੰਗਰੂਰ ਸ਼ਹਿਰ ‘ਚ ਕਾਗਜੀ ਭੂਤਾਂ ਦਾ ਸ਼ਿਕਾਰ ਕਰੇਗਾ, ਸ਼ਹਿਰ ਨੂੰ ਭੂਤਾਂ ਤੋਂ ਮੁਕਤੀ ਮਿਲ ਸਕੇਗੀ, ਸ਼ਹਿਰ ਦੀ ਕਾਇਆ ਕਲਪ ਹੋ ਜਾਵੇਗੀ ਅਤੇ ਕਿਸੇ ਮੁਫਤ ਵਿਚ ਸੇਵਾ ਕਰਨ ਵਾਲੇ ਸਰਕਾਰੀ ਸੇਵਾ ਮੁਕਤ ਅਧਿਕਾਰੀ ਨੂੰ ਇਸ ਵੱਡੇ ਕਾਰਨ ਜਲੀਲ ਨਹੀਂ ਹੋਣਾ ਪਵੇਗੀ ਅਤੇ ਸੰਗਰੂਰ ਸ਼ਹਿਰ ਦੇ ਰਿਆਸਤੀ ਲੋਕਾਂ ਵਿਚ ਪਿਆਰ ਅਤੇ ਭਾਈਚਾਰੇ ਦੀ ਸਾਂਝੀ ਭਾਈਵਾਲੀ ਕਾਇਮ ਹੋ ਸਕੇਗੀ । ਅਮੀਨ ! ਸੁਖਵਿੰਦਰ ਸਿੰਘ ਬਾਵਾ 

ਭੂਤਾਂ ਦਾ ਸ਼ਿਕਾਰੀ - ਸਿਆਣਾ  ਬੋਹੜਿਆ
  • Title : ਭੂਤਾਂ ਦਾ ਸ਼ਿਕਾਰੀ - ਸਿਆਣਾ ਬੋਹੜਿਆ
  • Posted by :
  • Date : दिसंबर 15, 2022
  • Labels :
  • Blogger Comments
  • Facebook Comments

0 comments:

एक टिप्पणी भेजें

Top