ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਨਵੀਂ ਪਿੰਡ ਇਕਾਈ ਗਠਿਤ
ਬਰਨਾਲਾ 30 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਬਰਨਾਲਾ ਦੇ ਪਿੰਡ ਹੰਡਿਆਇਆ ਦੀ ਪਿੰਡ ਇਕਾਈ ਦੀ ਚੋਣ ਬਲਾਕ ਪ੍ਧਾਨ ਪਰਮਿੰਦਰ ਹੰਡਿਆਇਆ ਦੀ ਅਗਵਾਈ ਹੇਠ ਹੋਈ। ਇਸ ਸਮੇਂ ਜਿਲ੍ਹਾ ਮੀਤ ਪ੍ਰਧਾਨ ਇੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਸਮੇਂ ਬੀ ਕੇ ਯੂ ਏਕਤਾ ਡਕੌਂਦਾ ਦੀ ਕਿਸਾਨ ਪੱਖੀ ਵਿਚਾਰਧਾਰਾ ਨਾਲ ਸਹਿਮਤੀ ਪ੍ਰਗਟ ਕਰਦੇ ਸਮੂਹ ਪਿੰਡ ਵਾਸੀਆਂ ਨੇ ਸਰਬਸਮਤੀ ਨਾਲ ਕੁੱਲ 62 ਮੈਂਬਰੀ ਕਮੇਟੀ ਚੁਣੀ। ਜਿਸ ਵਿੱਚੋਂ 12 ਪ੍ਰਮੁੱਖ ਔਹਦੇਦਾਰਾਂ ਨੂੰ ਚੁਣਿਆ ਗਿਆ ਜਿੰਨਾ ਦੇ ਨਾਮ ਇਸ ਪ੍ਰਕਾਰ ਹਨ - ਇਕਾਈ ਪ੍ਧਾਨ ਜੱਥੇਦਾਰ ਸੁਰਜੀਤ ਸਿੰਘ ਜਲਾਲ ਕਾ, ਸੀਨੀਅਰ ਮੀਤ ਪ੍ਰਧਾਨ ਭੋਲਾ ਸਿੰਘ,ਜਨਰਲ ਸਕੱਤਰ ਬਲਕਰਨ ਸਿੰਘ,ਮੀਤ ਪ੍ਰਧਾਨ ਗੁਰਦੀਪ ਸਿੰਘ,ਮੀਤ ਪ੍ਰਧਾਨ ਰੂਪ ਸਿੰਘ ਜਲਾਲ ਕਾ,ਮੀਤ ਪ੍ਰਧਾਨ ਕੁਲਵਿੰਦਰ ਸਿੰਘ,ਮੀਤ ਪ੍ਰਧਾਨ ਬਾਬੂ ਸਿੰਘ ਦੁਲਟ, ਪ੍ਰੈਸ ਸਕੱਤਰ ਅਮਰੀਕ ਸਿੰਘ, ਜਥੇਬਦਕ ਸਕੱਤਰ ਗੁਰਵਿੰਦਰ ਸਿੰਘ ਔਲਖ,ਖਜਾਨਚੀ ਗੁਰਦੀਪ ਸਿੰਘ ਰਾਮਨਵਾਸੀਆ, ਸਹਿ ਖਜਾਨਚੀ ਸੁਰਿੰਦਰ ਸਿੰਘ ਭੁੱਲਰ,ਸਕੱਤਰ ਮਹਿੰਦਰ ਸਿੰਘ। ਇਸ ਸਮੇਂ ਪੂਰਨ ਬਲਾਕ ਕਮੇਟੀ ਸਿਕੰਦਰ ਸਿੰਘ ਭੂਰੇ, ਮੇਲਾ ਸਿੰਘ ਖੁੱਡੀ ਕਲਾਂ,ਮਹਿੰਦਰ ਸਿੰਘ ਅਸਪਾਲ ਕਲਾਂ,ਦਰਸ਼ਨ ਬਾਵਾ ਧਨੌਲਾ,ਬਸੰਤ ਸਿੰਘ ਸੰਘੇੜਾ ਆਦਿ ਚੋਣ ਅਬਜਰਵਰ ਦੇ ਤੌਰ ਤੇ ਹਾਜ਼ਰ ਹੋਏ।
0 comments:
एक टिप्पणी भेजें