ਸਾਲਾਸਰ ਧਾਮ ਲਈ ਤਪਾ ਤੋਂ ਹੋਈਆਂ ਦੋ ਬੱਸਾਂ ਰਵਾਨਾ ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਦੇ ਸੂਬਾ ਪ੍ਰਧਾਨ ਤਰਲੌਚਨ ਬਾਂਸਲ ਨੇ ਦਿੱਤੀ ਝੰਡੀ
Sukhwinder Bhandari
Keshav vardaan Punj
ਬਰਨਾਲਾ/ਤਪਾ ਮੰਡੀ 29 ਦਸੰਬਰ- ਰਾਜਸਥਾਨ ਦੇ ਸਾਲਾਸਰ ਧਾਮ ਸ੍ਰੀ ਬਾਲਾ ਜੀ ਦੇ ਮੰਦਿਰ ਦੇ ਦਰਸ਼ਨਾਂ ਲਈ ਅੱਜ ਸ੍ਰੀ ਬਾਲਾ ਜੀ ਲੰਗਰ ਕਮੇਟੀ ਤਪਾ ਵੱਲੋਂ ਸ੍ਰੀ ਹਨੂੰਮਾਨ ਜੀ ਦੇ ਭਗਤਾਂ ਦੀਆਂ ਦੋ ਬੱਸਾਂ ਭਰਕੇ ਰਵਾਨਾ ਹੋਈਆਂ।ਇੰਨਾ ਬੱਸਾਂ ਨੂੰ ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਦੇ ਸੂਬਾ ਪ੍ਰਧਾਨ ਤਰਲੌਚਨ ਬਾਂਸਲ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਪੜੇ ਗਏ ਅਤੇ ਭੋਗ ਲਗਵਾਕੇ ਲੱਡੂ ਵੰਡੇ ਗਏ।ਸ੍ਰੀ ਬਾਲਾ ਜੀ ਲੰਗਰ ਕਮੇਟੀ ਦੇ ਆਗੂ ਬੰਟੀ ਰਾਮ, ਪ੍ਰਦੀਪ ਮੌੜ ਅਤੇ ਰਾਜਿੰਦਰ ਕੁਮਾਰ ਮਾਲਾ ਨੇ ਦੱਸਿਆ ਕਿ ਸ੍ਰੀ ਬਾਲਾ ਜੀ ਦੇ ਸਾਲਾਸਰ ਧਾਮ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਚਾਹ ਪਕੋੜੇ ਅਤੇ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਜਾਵੇਗਾ ਜਿਸ ਨੂੰ ਲੈ ਕੇ ਸ਼ਹਿਰ ਵਿਚੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੋ ਟਰੱਕ ਲੰਗਰ ਲਈ ਰਾਸ਼ਨ ਦੇ ਭਰਕੇ ਰਵਾਨਾ ਕੀਤੇ ਗਏ ਹਨ । ਇਸ ਮੌਕੇ ਸ੍ਰੀ ਬਾਲਾ ਦੇ ਜੀ ਦੇ ਜੈਕਾਰੇ ਲਗਾਏ ਗਏ। ਇਸ ਮੌਕੇ ਰਾਜਿੰਦਰ ਕੁਮਾਰ ਮਿੱਤਲ,ਸ਼ਾਮਾਂ ਹਲਵਾਈ,ਭੋਲੂ ਰਾਮ,ਬਾਲੀ ਮੌੜ,ਕਾਕਾ ਰੇਹੜੇ ਵਾਲਾ, ਰਾਕੇਸ਼ ਸਿੰਗਲਾ, ਪੰਡਿਤ ਗੀਲੀ ਰਾਜ,ਡਾ ਅਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
0 comments:
एक टिप्पणी भेजें