ਸਰਕਾਰੀ ਹਾਈ ਸਕੂਲ ਨਾਈਵਾਲਾ ਵਿਖੇ ਮੈਗਾ ਪੀ ਟੀ ਐਮ ਕਰਵਾਈ ਗਈ
ਬਰਨਾਲਾ, 24 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ): ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ(ਸ) ਬਰਨਾਲਾ ਰੇਨੂੰ ਬਾਲਾ ਦੇ ਦਿਸ਼ਾ ਨਿਰੇਦਸ਼ਾ ਅਨੁਸਾਰ ਸਰਕਾਰੀ ਹਾਈ ਸਕੂਲ ਨਾਈਵਾਲਾ ਵਿਖੇ ਹੈਡਮਾਸਟਰ ਰਾਜੇਸ਼ ਗੋਇਲ ਦੀ ਅਗਵਾਈ ਵਿੱਚ ਮੈਗਾ ਪੀ ਟੀ ਐਮ ਕਰਵਾਈ ਗਈ। ਮਹਿੰਦਰ ਪਾਲ ਕੰਪਿਊਟਰ ਫੈਕਲਟੀ ਨੇ ਦੱਸਿਆ ਕਿ ਇਸ ਮੈਗਾ ਪੀ ਟੀ ਐਮ ਵਿੱਚ ਗੋਪਾਲ ਸਿੰਘ ਐਸ ਡੀ ਐਮ ਬਰਨਾਲਾ ਅਤੇ ਰੇਨੂੰ ਬਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ ਵੱਲੋਂ ਸਪੈਸ਼ਲ ਵਿਜ਼ਿਟ ਕੀਤੀ ਗਈ। ਐਸ ਡੀ ਐਮ ਗੋਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਦੁਆਰਾ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ ਰੇਨੂੰ ਬਾਲਾ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮਿਸ਼ਨ 100% ਨੂੰ ਕਾਮਯਾਬ ਕਰਨ ਲਈ ਵਿਦਿਆਰਥੀਆਂ ਨੂੰ ਹਰ ਰੋਜ਼ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਰਾਜੇਸ਼ ਗੋਇਲ ਹੈਡਮਾਸਟਰ ਨੇ ਵਿਦਿਆਰਥੀਆਂ ਦੁਆਰਾ ਘਰ ਵਿੱਚ ਰੀਡਿੰਗ ਕਾਰਨਰ ਬਣਾਉਣ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਧਿਆਪਕਾਂ ਦੁਆਰਾ ਉਹਨਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ, ਮਿਸ਼ਨ ਮੈਰਿਟ ਅਤੇ ਸਟੱਡੀ ਕਾਰਨਰ ਬਣਾਉਣ ਲਈ ਦੱਸਿਆ ਗਿਆ। ਮਹਿੰਦਰ ਪਾਲ ਕੰਪਿਊਟਰ ਫੈਕਲਟੀ ਨੇ ਦੱਸਿਆ ਕਿ ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਹਰ ਰੋਜ਼ ਸਕੂਲ ਭੇਜਣ ਲਈ ਪਲੈਜ਼ ਬੋਰਡ ਵੀ ਲਗਾਇਆ ਗਿਆ ਜਿਸ ਉੱਪਰ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਾਈਨ ਕਰਵਾਏ ਗਏ। ਇਸ ਮੌਕੇ ਤੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਸਕੂਲ ਵੱਲੋਂ ਰਿਫਰੈਂਸਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ । ਇਸ ਮੈਗਾ ਪੀ ਟੀ ਐਮ ਵਿੱਚ ਸਕੂਲ ਮਨੈਜਮੈਂਟ ਕਮੇਟੀ ਵੱਲੋਂ ਚੇਅਰਮੈਨ ਜਤਿੰਦਰ ਸਿੰਘ, ਜਗਤਾਰ ਸਿੰਘ ਉੱਪ ਚੇਅਰਮੈਨ ਕੁਲਵਿੰਦਰ ਕੌਰ, ਕੁਲਦੀਪ ਕੌਰ ਅਤੇ ਰਾਣੀ ਕੌਰ ਨੇ ਹਾਜ਼ਰੀ ਲਗਵਾਈ। ਇਸ ਪੀ ਟੀ ਐਮ ਵਿੱਚ ਸੰਜੇ ਸਿੰਗਲਾ ਪ੍ਰਿੰਸੀਪਲ ਸਕੰਸਸਸ ਠੀਕਰੀਵਾਲਾ, ਮਹਿੰਦਰ ਪਾਲ ਡੀ ਐਮ ਕੰਪਿਊਟਰ, ਹਰਵਿੰਦਰ ਰੌਮੀ ਮੀਡੀਆ ਕੁਆਰਡੀਨੇਟਰ, ਤੇਜਿੰਦਰ ਸ਼ਰਮਾ ਬੀ ਐਮ, ਮਾਸਟਰ ਚਮਕੌਰ ਸਿੰਘ, ਮਧੂ ਬਾਲਾ, ਰੋਜ਼ੀ ਸਿੰਗਲਾ, ਜੋਤੀ ਮਹਿਰਾ, ਲਵਲੀ ਸਿੰਗਲਾ, ਬੇਅੰਤ ਕੌਰ, ਹਰੀਸ਼ ਕੁਮਾਰ, ਦਵਿੰਦਰ ਸਿੰਘ ਅਤੇ ਰਾਜ ਕੁਮਾਰ ਹਾਜ਼ਰ ਸਨ।
0 comments:
एक टिप्पणी भेजें