ਏਅਰਪੋਰਟ ਤੇ ਵੱਡੀ ਮਾਤਰਾ ਵਿੱਚ ਔਰਤ ਦੇ ਢਿੱਡ ਵਿੱਚੋਂ ਮਿਲੀ ਕੋਕੀਨ, ਪੁਲਿਸ ਨੇ ਕੀਤਾ ਗ੍ਰਿਫਤਾਰ
www. bbcindianews.com
ਭਾਰਤ ਵਿੱਚ ਪਿਛਲੇ ਦਿਨੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੇ ਗਿੰਨੀ ਦੀ ਔਰਤ ਤੋਂ 15 ਕਰੋੜ 36 ਲੱਖ ਦੀ ਕੋਕੀਨ ਬਰਾਮਦ ਕੀਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ 7 ਦਸੰਬਰ ਦਾ ਹੈ। ਦੋਸ਼ੀ ਔਰਤ ਗਿਨੀ ਦੇ ਕੋਨਾਕਰੀ ਤੋਂ ਅਦੀਸ ਅਬਾਬਾ ਰਾਹੀਂ ਦਿੱਲੀ ਏਅਰਪੋਰਟ ਤੇ ਪਹੁੰਚੀ ਸੀ। ਜਦੋਂ ਏਅਰਪੋਰਟ ਅਧਿਕਾਰੀਆਂ ਨੇ ਔਰਤ ਤੋਂ ਸ਼ੱਕ ਪੈਣ ਤੇ ਪੁਛਗਿੱਛ ਕੀਤੀ ਤਾਂ ਔਰਤ ਨੇ ਮੰਨਿਆ ਕਿ ਉਸ ਨੇ ਕੁੱਝ ਕੈਪਸੂਲ ਨਿਗਲੇ ਹੋਏ ਹਨ।
ਕਸਟਮ ਵਿਭਾਗ ਨੇ ਦੱਸਿਆ ਕਿ, ਇਸ ਮਾਮਲੇ ਸਬੰਧੀ ਆਪਰੇਸ਼ਨ ਦੀ ਲੋੜ ਸੀ, ਇਸ ਲਈ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਔਰਤ ਦੀ ਡਾਕਟਰੀ ਜਾਂਚ ਦੌਰਾਨ ਉਸ ਦੇ ਸਰੀਰ ਦੇ ਅੰਦਰ ਛੁਪੀ ਹੋਈ ਕੁਝ ਸਮੱਗਰੀ ਮਿਲੀ। ਜਾਣਕਾਰੀ ਅਨੁਸਾਰ ਮਾਹਿਰ ਡਾਕਟਰੀ ਨਿਗਰਾਨੀ ‘ਚ ਆਪਰੇਸ਼ਨ ਦੌਰਾਨ ਔਰਤ ਦੇ ਢਿੱਡ ‘ਚੋਂ ਕੁੱਲ 82 ਕੈਪਸੂਲ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਕੁੱਲ 1,024 ਗ੍ਰਾਮ ਇੱਕ ਚਿੱਟਾ ਪਦਾਰਥ ਸੀ, ਜਿਸਦੀ ਜਾਂਚ ਕਰਨ ‘ਤੇ ਕੋਕੀਨ ਹੋਣ ਦਾ ਖੁਲਾਸਾ ਹੋਇਆ।
ਦੱਸ ਦੇਈਏ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫੜੀ ਗਈ ਔਰਤ ਦੇ ਢਿੱਡ ‘ਚੋਂ ਕੋਕੀਨ ਦੇ ਕੈਪਸੂਲ ਕੱਢਣ ਲਈ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਉਸ ਦਾ ਆਪਰੇਸ਼ਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ 1,024 ਗ੍ਰਾਮ ਕੋਕੀਨ ਦੀ ਕੀਮਤ 15.36 ਕਰੋੜ ਰੁਪਏ ਹੈ। ਫਿਲਹਾਲ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੋਕੀਨ ਜ਼ਬਤ ਕਰ ਲਈ ਗਈ ਹੈ।ਗਿੰਨੀ ਦੀ ਇਸ ਔਰਤ ਨੇ NDPS ਐਕਟ ਦੀ ਧਾਰਾ 8 ਦੇ ਉਪਬੰਧਾਂ ਦੀ ਉਲੰਘਣਾ ਕੀਤੀ ਸੀ, ਜੋ ਕਿ NDPS ਐਕਟ ਦੀ ਧਾਰਾ 21, ਧਾਰਾ 23, ਧਾਰਾ 43 (A) ਅਤੇ ਧਾਰਾ 29 ਅਧੀਨ ਸਜ਼ਾਯੋਗ ਅਪਰਾਧ ਹੈ। ਉਸ ਨੂੰ ਕੋਕੀਨ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਅਧਿਕਾਰੀ ਵੱਲੋਂ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਔਰਤ ਨੇ ਪੈਸਿਆਂ ਦੇ ਲਾਲਚ ਕਾਰਨ ਇਹ ਕੰਮ ਕੀਤਾ ਹੈ।
0 comments:
एक टिप्पणी भेजें