ਜ਼ਿਲ੍ਹਾ ਪੱਧਰੀ ਡਾ ਏ ਪੀ ਜੇ ਅਬਦੁਲ ਕਲਾਮ ਕੰਪਿਊਟਰ ਕੁਇਜ਼ ਅਤੇ ਟਾਈਪਿੰਗ ਮੁਕਾਬਲੇ ਸਸਸਸ ਬਰਨਾਲਾ ਲੜਕੇ ਵਿਖੇ ਕਰਵਾਏ ਗਏ
ਬਰਨਾਲਾ, 20 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ): ਪੰਜਾਬ ਸਰਕਾਰ ਦੇ ਕੰਪਿਊਟਰ ਸਿੱਖਿਆ ਨੂੰ ਪ੍ਰਫੁਲਤ ਕਰਨ ਦੇ ਉਪਰਾਲੇ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰੇਨੂੰ ਬਾਲਾ ਅਤੇ ਪ੍ਰਿੰਸੀਪਲ ਹਰੀਸ਼ ਬਾਂਸਲ ਸਸਸਸ ਬਰਨਾਲਾ ਲੜਕੇ ਦੀ ਅਗਵਾਈ ਅਤੇ ਜ਼ਿਲ੍ਹਾ ਮੈਂਟਰ ਕੰਪਿਊਟਰ ਮਹਿੰਦਰ ਪਾਲ ਦੀ ਨਿਗਰਾਨੀ ਵਿੱਚ ਬਲਾਕ ਮੈਂਟਰ ਅਭੈ ਕੁਮਾਰ, ਕੰਪਿਊਟਰ ਫੈਕਲਟੀਜ਼ ਤੇਜਿੰਦਰ ਕੁਮਾਰ ਅਤੇ ਰਵਨੀਤ ਸ਼ਰਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਪੱਧਰੀ ਡਾ ਏ ਪੀ ਜੇ ਅਬਦੁਲ ਕਲਾਮ ਕੰਪਿਊਟਰ ਕੁਇਜ ਅਤੇ ਟਾਇਪਿੰਗ ਕੰਪੀਟੀਸ਼ਨ ਸਸਸਸ ਬਰਨਾਲਾ ਲੜਕੇ ਸਕੂਲ ਵਿੱਚ ਸਫਲਤਾ ਪੂਰਵਕ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਪਾਲ ਜ਼ਿਲ੍ਹਾ ਮੈਂਟਰ ਕੰਪਿਊਟਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਬਲਾਕ ਪੱਧਰ ਤੇ 9ਵੀਂ ਅਤੇ 10ਵੀਂ ਜਮਾਤ ਦੇ ਪਹਿਲੇ ਦੋ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਤੇ ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਜਿਲ੍ਹਾ ਸਿੱਖਿਆ ਅਫ਼ਸਰ ਅਤੇ ਸਾਰੇ ਆਏ ਹੋਏ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਨਾਲ ਵਿਦਿਆਰਥੀਆਂ ਵਿੱਚ ਕੰਪਿਊਟਰ ਵਿਸ਼ੇ ਸਬੰਧੀ ਰੁਚੀ ਪੈਦਾ ਹੁੰਦੀ ਅਤੇ ਨਾਲ ਦੀ ਵਿਦਿਆਰਥੀਆਂ ਵਿੱਚ ਸਵੈ ਰੋਜ਼ਗਾਰ ਪ੍ਰਾਪਤ ਕਰਨ ਲਈ ਹੁਨਰ ਪੈਦਾ ਹੁੰਦਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਬਰਨਾਲਾ ਜ਼ਿਲ੍ਹੇ ਦੇ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਵਿੱਚ ਡੀ ਐਮ ਮਹਿੰਦਰ ਪਾਲ ਦੀ ਅਗਵਾਈ ਵਿੱਚ ਬਹੁਤ ਸੁਧਾਰ ਹੋਇਆ ਹੈ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਜਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ ਮੈਡਮ ਰੇਨੂੰ ਬਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੁਇਜ਼ ਅਤੇ ਟਾਈਪਿੰਗ ਮੁਕਾਬਲਿਆਂ ਨਾਲ ਵਿਦਿਆਰਥੀਆਂ ਨੂੰ ਕੰਪਿਊਟਰ ਟਾਈਪਿੰਗ ਸਿੱਖਣ ਦੇ ਵਧੇਰੇ ਮੌਕੇ ਮਿਲਦੇ ਹਨ ਜਿਨ੍ਹਾਂ ਨਾਲ ਭਵਿੱਖ ਵਿੱਚ ਵਿਦਿਆਰਥੀ ਇਸਨੂੰ ਸਵੈ-ਰੋਜ਼ਗਾਰ ਦੇ ਤੌਰ ਤੇ ਵੀ ਵਰਤ ਸਕਦੇ ਹਨ। ਉਨ੍ਹਾਂ ਨੇ ਭਾਗ ਲੈਣ ਵਾਲੇ ਅਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਕੰਪਿਊਟਰ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਲਈ ਕਿਹਾ।
ਜ਼ਿਲ੍ਹਾ ਪੱਧਰੀ ਡਾ ਏ ਪੀ ਜੇ ਅਬਦੁਲ ਕਲਾਮ ਕੰਪਿਊਟਰ ਕੁਇਜ ਅਤੇ ਟਾਇਪਿੰਗ ਕੰਪੀਟੀਸ਼ਨ ਦੇ ਨੌਵੀਂ ਜਮਾਤ ਦੇ ਮੁਕਾਬਲੇ ਵਿੱਚੋਂ ਮਨਦੀਪ ਕੌਰ ਸਹਸ ਭੋਤਨਾ ਨੇ ਪਹਿਲਾ, ਬਿਕਰਮਜੀਤ ਸਿੰਘ ਸਹਸ ਕੁਤਬਾ ਨੇ ਦੂਸਰਾ ਅਤੇ ਮਨਪ੍ਰੀਤ ਕੌਰ ਸਸਸਸ ਸੁਖਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੀ ਦਸਵੀਂ ਜਮਾਤ ਦੇ ਮੁਕਾਬਲੇ ਵਿੱੱਚੋਂ ਸ਼ਹਿਨਾਜ਼ ਸਕੰਸਸਸ ਸਹਿਣਾ ਨੇ ਪਹਿਲਾ, ਹਰਮਨਪ੍ਰੀਤ ਕੌਰ ਸਹਸ ਪੰਧੇਰ ਨੇ ਦੂਸਰਾ ਅਤੇ ਰਿਤੀਕ ਕੁਮਾਰ ਸਹਸ ਵਜੀਦਕੇ ਖੁਰਦ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ ਮੈਡਮ ਰੈਨੂੰ ਬਾਲਾ, ਪ੍ਰਿੰਸੀਪਲ ਹਰੀਸ਼ ਬਾਂਸਲ ਸਸਸਸ ਬਰਨਾਲਾ ਮੁੰਡੇ, ਪ੍ਰਿੰਸੀਪਲ ਰਾਜਵੰਤ ਕੌਰ ਸਸਸਸ ਸੁਖਪੁਰ, ਮਹਿੰਦਰ ਪਾਲ ਜ਼ਿਲ੍ਹਾ ਮੈਂਟਰ ਕੰਪਿਊਟਰ ਅਤੇ ਮਨਜੀਤ ਕੌਰ ਸਟੈਨੋ ਨੇ ਪੁਜ਼ੀਸਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਪ੍ਰੰਸ਼ਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਟਰਾਫ਼ੀਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਮਹਿੰਦਰ ਪਾਲ ਜ਼ਿਲ੍ਹਾ ਮੈਂਟਰ ਕੰਪਿਊਟਰ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਹਰੀਸ਼ ਬਾਂਸਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਾਰੇ ਹੀ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉੰਨ੍ਹਾਂ ਦੇ ਗਾਈਡ ਕੰਪਿਊਟਰ ਅਧਿਆਪਕਾਂ ਲਈ ਰਿਫਰੈਸਮੈਂਟ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇਜਿੰਦਰ ਕੁਮਾਰ, ਰਵਨੀਤ ਸ਼ਰਮਾਂ, ਮੋਨਿਕਾ ਰਾਣੀ, ਸੁਖਜੀਤ ਕੌਰ, ਰਣਜੀਤ ਕੌਰ, ਹਰਦੀਪ ਕੌਰ, ਨੀਸ਼ੂ, ਮਨੀਸ਼ ਸ਼ਰਮਾਂ, ਧਰਮਪਾਲ, ਸਤਨਾਮ ਸਿੰਘ, ਮੱਖਣ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਕੰਪਿਊਟਰ ਅਧਿਆਪਕ ਵੀ ਹਾਜ਼ਰ ਸਨ।
0 comments:
एक टिप्पणी भेजें