ਪੀਸੀਆਰ ਇੰਚਾਰਜ ਥਾਣੇਦਾਰ ਗੁਰਮੇਲ ਸਿੰਘ ਨੇ ਬੁਲੇਟ ਮੋਟਰਸਾਇਕਲ ਦੇ ਪਟਾਖੇ ਪਾਉਣ ਵਾਲਿਆਂ ਅਤੇ ਅਧੂਰੇ ਕਾਗਜਾਤ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਕੱਟੇ
www. bbcindianews.com
Keshav vardaan Punj
ਬਰਨਾਲਾ
-ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਸੀਆਰ ਇੰਚਾਰਜ ਬਰਨਾਲਾ ਥਾਣੇਦਾਰ ਗੁਰਮੇਲ ਸਿੰਘ ਵੱਲੋਂ 16 ਏਕੜ 'ਚ ਬੁਲੇਟ ਮੋਟਰਸਾਇਕਲ ਦੇ ਪਟਾਖੇ ਪਾਉਣ ਵਾਲਿਆਂ ਅਤੇ ਅਧੂਰੇ ਕਾਗਜਾਤ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਕੱਟੇ ਗਏ |
ਇਸ ਮੌਕੇ ਗੱਲਬਾਤ ਕਰਦਿਆਂ ਪੀਸੀਆਰ ਇੰਚਾਰਜ ਬਰਨਾਲਾ ਥਾਣੇਦਾਰ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਿਰੰਤਰ ਸ਼ਹਿਰ ਬਰਨਾਲਾ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਵਿੱਚ ਕੁਝ ਮਨਚਲੇ ਲੜਕੀਆਂ ਦੀ ਛੁੱਟੀ ਵੇਲੇ ਸਕੂਲਾਂ ਤੇ ਕਾਲਜਾਂ ਸਮੇਤ ਬਜ਼ਾਰ ਵਿੱਚ ਲੋਕਾ ਨੂੰ ਪਰੇਸ਼ਾਨ ਕਰਨ ਲਈ ਬੁਲਟ ਦੇ ਪਟਾਖੇ ਪਾਉਂਦੇ ਹਨ ਅਤੇ ਇਸਤੋਂ ਇਲਾਵਾ ਪ੍ਰਤੀਦਿਨ ਵੱਧ ਰਹੀਆਂ ਮੋਟਰਸਾਇਕਲ ਚੋਰੀ ਦੀਆਂ ਘਟਨਾਵਾਂ ਕਾਰਣ ਲੋਕ ਪਰੇਸ਼ਾਨ ਹਨ | ਜਿਸਦੇ ਚਲਦਿਆਂ ਸ਼ਹਿਰ ਦੇ ਵੱਖ-ਵੱਖ ਜਗ੍ਹਾਂ 'ਤੇ ਨਾਕਾਬੰਦੀ ਕਰਕੇ ਬੁਲਟ ਦੇ ਪਟਾਖੇ ਪਾਉਣ ਵਾਲੇ ਮਨਚਲਿਆਂ ਦੇ ਬੁਲਟ ਦੇ ਸਲੰਸਰ ਲਾਹੇ ਗਏ | ਇਸ ਤੋਂ ਇਲਾਵਾ ਸ਼ੱਕੀ ਵਾਹਨ ਚਾਲਕਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂਕਿ ਮੋਟਰਸਾਇਕਲ ਚੋਰੀ ਕਰਨ ਵਾਲਿਆਂ 'ਤੇ ਸਿਕੰਜਾ ਕਸਿਆ ਜਾ ਸਕੇ | ਇਸ ਮੌਕੇ ਜਿਨ੍ਹਾਂ ਵਾਹਨ ਚਾਲਕਾਂ ਦੇ ਅਧੂਰੇ ਕਾਗਜਾਤ ਸਨ, ਉਨ੍ਹਾਂ ਦੇ ਵੀ ਚਾਲਾਨ ਕੱਟੇ ਗਏ | ਇਸ ਮੌਕੇ ਏਐਸਆਈ ਜਗਪਾਲ ਸਿੰਘ ਸਮੇਤ ਸਮੁੱਚੀ ਟੀਮ ਹਾਜਰ ਸੀ |
0 comments:
एक टिप्पणी भेजें