*ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਬਲਾਕ ਪੱਧਰੀ ਰੈਲੀ*
ਬਰਨਾਲਾ 22 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੱਦੇ ਤੇ ਬਲਾਕ ਬਰਨਾਲਾ ਵੱਲੋਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪ੍ਰਤੀ ਸਾਜ਼ਿਸ਼ੀ ਚੁੱਪ ਧਾਰਨ ਦੇ ਵਿਰੁੱਧ ਕਚਹਿਰੀ ਚੌਂਕ ਬਰਨਾਲਾ ਦੇ ਵਾਟਰ ਵਰਕਸ ਵਿਖੇ ਇਕੱਠੇ ਹੋਣ ਉਪਰੰਤ ਬਲਾਕ ਪੱਧਰੀ ਰੈਲੀ ਕੀਤੀ ਗਈ। ਬਲਾਕ ਬਰਨਾਲਾ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ ਜਿਸਦਾ ਮੁਲਾਜ਼ਮ ਵਿੱਚ ਗੰਭੀਰ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ ਜੱਥੇਬੰਦੀ ਦੇ ਸੂਬਾਈ ਆਗੂ ਸਾਥੀ ਕਰਮਜੀਤ ਸਿੰਘ ਬੀਹਲਾ, ਜ਼ਿਲਾ ਪ੍ਰਧਾਨ ਦਰਸ਼ਨ ਚੀਮਾ, ਜਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ, ਅਨਿਲ ਕੁਮਾਰ, ਹਰਿੰਦਰ ਮੱਲ੍ਹੀਆਂ ਨੇ ਕਿਹਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਲੰਗੜਾ ਨੋਟੀਫਿਕੇਸ਼ਨ ਕਰਨ ਉਪਰੰਤ ਹੋਰ ਕੋਈ ਕਾਰਵਾਈ ਨਾ ਕਰਨ ਪਿੱਛੇ ਸਰਕਾਰ ਦੀ ਬੇਈਮਾਨੀ ਸਾਫ ਝਲਕ ਰਹੀ ਹੈ ਅਤੇ ਡੀ ਏ ਕੇਂਦਰ ਨਾਲੋ ਡੀ ਲਿੰਕ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਆਗੂਆਂ ਨੇ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ , ਛੇਵੇਂ ਪੇ ਕਮਿਸ਼ਨ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ,ਆਸ਼ਾ ਵਰਕਰ ਮਿੱਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਲਿਆਂਦਾ ਜਾਵੇ, ਪੱਕੇ ਹੋਣ ਤੋਂ ਰਹਿੰਦੇ ਸਫਾਈ ਸੇਵਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਕੱਟੇ ਹੋਏ 37 ਭੱਤੇ ਬਹਾਲ ਕੀਤੇ ਜਾਣ।
ਆਗੂਆਂ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਦੀ ਅਣਦੇਖੀ ਖਿਲਾਫ 5 ਜਨਵਰੀ ਨੂੰ ਜਿਲ੍ਹਾ ਪੱਧਰੀ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਉਪਰੰਤ ਸੂਬਾ ਸਰਕਾਰ ਖਿਲਾਫ ਫੈਸਲਾਕੁੰਨ ਸੰਘਰਸ ਵਿੱਢਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਮਲਕੀਤ ਸਿੰਘ ਪੱਤੀ, ਸਫਾਈ ਸੇਵਕ ਦੇ ਮੁਕੇਸ਼ ਕੁਮਾਰ ਈਨਾ ਬਾਜਵਾ , ਸੰਜੇ ਕੁਮਾਰ, ਈਸ਼ਰ ਸਿੰਘ ਚੀਮਾ, ਅਸ਼ੋਕ ਕੁਮਾਰ, ਬਲਵਿੰਦਰ ਸੇਖਾ, ਸੁਖਪਾਲ ਰਾਜੀਆ, ਅਜਿੰਦਰ ਪਾਲ, ਮੁਖਤਿਆਰ ਸਿੰਘ ਭੱਟੀ ਆਦਿ ਸਾਮਿਲ ਸਨ।
0 comments:
एक टिप्पणी भेजें