ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਕੰਡਕਟਰ ਸੋਨੂੰ ਨੂੰ ਇਮਾਨਦਾਰੀ ਲਈ ਕੀਤਾ ਸਨਮਾਨਿਤ
ਸੋਨੂ ਨੇ ਲੱਖਾਂ ਰੂਪਏ ਦਾ ਸੋਨਾਂ ਚਾਂਦੀ ਤੇ ਨਕਦੀ ਅਸਲੀ ਮਾਲਿਕ ਨੂੰ ਵਾਪਿਸ ਕਰਕੇ ਦਿਖਾਈ ਸੀ ਇਮਾਨਦਾਰੀ
ਕਮਲੇਸ਼ ਗੋਇਲ
ਖਨੌਰੀ 31 ਦਸੰਬਰ - ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਲੋਕ ਸਭਾ ਪਾਰਲੀਮੈਂਟ ਮੈਂਬਰ ਸੰਗਰੂਰ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਨਿਵਾਸ ਸਥਾਨ ਤੇ ਰੋਡਵੇਜ਼ ਬਸ ਕੰਡਕਟਰ ਸੋਨੂੰ ਬੋਪਰ ਨੂੰ ਸਿਰੋਪਾ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ l ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਮਾਨਦਾਰੀ ਇੱਕ ਅਣਮੁੱਲਾ ਗਹਿਣਾ ਹੈ ਜੋ ਕਿ ਸੰਭਾਲ ਕੇ ਰੱਖਣ ਵਾਲਾ ਇਨਸਾਨ ਵੀ ਅਣਮੁੱਲਾ ਹੈ l ਅੱਜ ਦੇ ਕਲਯੁਗੀ ਦੌਰ ਵਿੱਚ ਇਮਾਨਦਾਰਾਂ ਦੀ ਜਿੰਨੀ ਹੋਸ਼ਲਾ ਅਫਜਾਈ ਕੀਤੀ ਜਾਵੇ ਘੱਟ ਹੈ l ਸਿਮਰਨਜੀਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਸੋਨੂੰ ਪੰਜਾਬ ਰੋਡਵੇਜ਼ ਬਸ ਵਿੱਚ ਕੰਡਕਟਰ ਹੈ ਉਹ ਚੰਡੀਗੜ੍ਹ ਤੋਂ ਹਰਦੁਆਰ ਬਸ ਲੈ ਕੇ ਜਾਂਦਾ ਹੈ l ਕੋਈ ਸਵਾਰੀ ਬਸ ਵਿੱਚ ਆਪਣਾ ਬੈਗ ਭੁੱਲ ਗਈ ਸੀ ਤਾਂ ਸੋਨੂੰ ਨੇ ਬੈਗ ਖੋਲ ਕੇ ਦੇਖਿਆ ਉਸ ਵਿੱਚ ਅੱਠ ਕਿਲੋ ਚਾਂਦੀ ਨੋਂ ਤੋਲੇ ਸੋਨਾ ਅਤੇ ਉਨਤਾਲੀ ਹਜ਼ਾਰ ਰੁਪਏ ਅਤੇ ਇੱਕ ਡਾਇਰੀ ਮਿਲੀ ਜਿਸ ਉਪਰ ਮਾਲਿਕ ਮਿੰਦਰ ਸਿੰਘ ਵਾਸੀ ਯਮੁਨਾਨਗਰ ਦਾ ਐਡਰੈਸ ਮਿਲਿਆ l ਸੋਨੂੰ ਨੇ ਪੂਲੀਸ ਅਤੇ ਸਟਾਫ ਮੈਂਬਰਾਂ ਦੀ ਹਾਜਰੀ ਵਿੱਚ ਅਸਲੀ ਮਾਲਕ ਨੂੰ ਬੁਲਾ ਕੇ ਵਾਪਿਸ ਕਰ ਦਿੱਤਾ l ਸੋਨੂੰ ਬੋਪਰ ਦੀ ਚਾਰੋਂ ਤਰਫ਼ ਪ੍ਰਸ਼ੰਸ਼ਾ ਹੋ ਰਹੀ ਹੈ l ਇਸ ਤੋਂ ਪਹਿਲਾਂ ਵੀ ਸੋਨੂੰ ਬੋਪਰ ਨੇ ਇੱਕ ਵਿਆਕਤੀ ਦੇ ਪੰਜਾਹ ਹਜ਼ਾਰ ਰੁਪਏ ਤੇ ਇੱਕ ਮੂਬਾਇਲ ਵਾਪਿਸ ਕਰਕੇ ਇਮਾਨਦਾਰੀ ਵਿਖਾਈ ਸੀ l ਸ ਸਿਮਰਨਜੀਤ ਸਿੰਘ ਮਾਨ ਨੇ ਸੋਨੂੰ ਬੋਪਰ ਨੂੰ ਸਿਰੋਪਾ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ l ਇਸ ਮੌਕੇ ਤੇ ਸ੍ਰੋਮਣੀ ਅਕਾਲੀ ਦਲ (ਅ) ਸੰਗਰੂਰ ਦੇ ਇੰਚਾਰਜ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਅਤੇ ਹੋਰ ਵਿਅਕਤੀ ਹਾਜਿਰ ਸਨ l
0 comments:
एक टिप्पणी भेजें