ਜ਼ਿਲ੍ਹਾ ਬਰਨਾਲਾ ਦੇ ਕੰਪਿਊਟਰ ਸਾਇੰਸ ਦੇ ਬਲਾਕ ਲੈਵਲ ਕੁਇਜ਼ ਅਤੇ ਟਾਈਪਿੰਗ ਮੁਕਾਬਲੇ ਕਰਵਾਏ ਗਏ
ਬਰਨਾਲਾ, 15 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ): ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰੇਨੂੰ ਬਾਲਾ ਦੀ ਅਗਵਾਈ ਅਤੇ ਜ਼ਿਲ੍ਹਾ ਮੈਂਟਰ ਕੰਪਿਊਟਰ ਮਹਿੰਦਰ ਪਾਲ ਦੀ ਨਿਗਰਾਨੀ ਵਿੱਚ ਬੀ.ਐਮਜ਼. ਕੰਪਿਊਟਰ ਅਤੇ ਕੰਪਿਊਟਰ ਫੈਕਲਟੀਜ਼ ਦੀ ਸਹਾਇਤਾ ਨਾਲ ਤਿੰਨ ਬਲਾਕਾਂ ਵਿੱਚ ਕੰਪਿਊਟਰ ਕੁਇਜ ਅਤੇ ਟਾਇਪਿੰਗ ਕੰਪੀਟੀਸ਼ਨ ਸਫਲਤਾ ਪੂਰਵਕ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਪਾਲ ਜ਼ਿਲ੍ਹਾ ਮੈਂਟਰ ਕੰਪਿਊਟਰ ਨੇ ਦੱਸਿਆ ਕਿ ਇਹਨਾਂ ਮੁਕਾਬਿਲਆਂ ਵਿੱਚ ਸਕੂਲ ਪੱਧਰ ਤੇ 9ਵੀਂ ਅਤੇ 10ਵੀਂ ਜਮਾਤ ਦੇ ਪਹਿਲੇ ਦੋ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਬਰਨਾਲਾ ਬਲਾਕ ਦੇ ਮੁਕਾਬਲੇ ਸਹਸ ਜੁਮਲਾ ਮਾਲਕਾਨ ਬਰਨਾਲਾ ਵਿਖੇ ਸ਼੍ਰੀਮਤੀ ਸੋਨੀਆ ਹੈਡ ਮਿਸਟ੍ਰੈਸ ਦੀ ਅਗਵਾਈ ਵਿੱਚ ਅਭੈ ਕੁਮਾਰ ਬਲਾਕ ਮੈਂਟਰ ਕੰਪਿਊਟਰ, ਦੇਸ਼ ਸਿੰਘ ਕੰਪਿਊਟਰ ਫੈਕਲਟੀ ਅਤੇ ਰਾਜ ਕੁਮਾਰ ਕੰਪਿਊਟਰ ਫੈਕਲਟੀ ਦੁਆਰਾ, ਸਹਿਣਾ ਬਲਾਕ ਦੇ ਮੁਕਾਬਲੇ ਅਨਿਲ ਮੋਦੀ ਪ੍ਰਿੰਸੀਪਲ ਦੀ ਅਗਵਾਈ ਵਿੱਚ ਹਰਪ੍ਰੀਤ ਸਿੰਘ ਬਲਾਕ ਮੈਂਟਰ ਕੰਪਿਊਟਰ, ਜਤਿੰਦਰ ਜੋਸ਼ੀ ਕੰਪਿਊਟਰ ਫੇਕਲਟੀ ਅਤੇ ਤਰਸੇਮ ਸਿੰਘ ਕੰਪਿਊਟਰ ਫੈਕਲਟੀ ਅਤੇ ਮਹਿਲ ਕਲਾਂ ਬਲਾਕ ਦੇ ਮੁਕਾਬਲੇ ਲੈਕਚਰਾਰ ਜਸਵੀਰ ਸਿੰਘ ਦੀ ਅਗਵਾਈ ਵਿੱਚ ਜਸਵੰਤ ਸਿੰਘ ਬਲਾਕ ਮੈਂਟਰ ਕੰਪਿਊਟਰ, ਵਿਕਾਸ ਕੁਮਾਰ ਬਲਾਕ ਮੈਂਟਰ ਕੰਪਿਊਟਰ, ਸੌਰਵ ਕੁਮਾਰ ਕੰਪਿਊਟਰ ਫੈਕਲਟੀ ਅਤੇ ਕੁਲਦੀਪ ਸਿੰਘ ਕੰਪਿਊਟਰ ਫੈਕਲਟੀ ਦੁਆਰਾ ਕਰਵਾਏ ਗਏ। ਜਿਸਦਾ ਨਤੀਜਾ ਸਕੂਲ ਮੁੱਖੀਆਂ ਦੀ ਹਾਜ਼ਰੀ ਵਿੱਚ ਮੁਕਾਬਲੇ ਤੋਂ ਬਾਅਦ ਘੋਸ਼ਿਤ ਕੀਤਾ ਗਿਆ ।
ਬਲਾਕ ਬਰਨਾਲਾ ਦੇ ਨੌਵੀਂ ਜਮਾਤ ਦੇ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਅਕਾਸ਼ਦੀਪ ਸਿੰਘ ਸਹਸ ਪੰਧੇਰ ਅਤੇ ਦੂਸਰਾ ਸਥਾਨ ਮਹਿਕਪ੍ਰੀਤ ਸਿੰਘ ਸਸਸਸ ਭੈਣੀ ਮਹਿਰਾਜ, ਦਸਵੀਂ ਜਮਾਤ ਦੇ ਮੁਕਾਬਲੇ ਵਿੱੱਚੋਂ ਜਗਸੀਰ ਸਿੰਘ ਸਸਸਸ ਧਨੌਲਾ ਲੜਕੇ ਨੇ ਪਹਿਲਾ ਅਤੇ ਹਰਮਨਪ੍ਰੀਤ ਕੌਰ ਸਹਸ ਪੰਧੇਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਬਲਾਕ ਮਹਿਲ ਕਲਾਂ ਦੇ ਨੌਵੀਂ ਜਮਾਤ ਦੇ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਬਿਕਰਮਜੀਤ ਸਿੰਘ ਸਹਸ ਕੁਤਬਾ ਅਤੇ ਦੂਸਰਾ ਸਥਾਨ ਸੰਦੀਪ ਕੌਰ ਸਹਸ ਸੰਘੇੜਾ, ਦਸਵੀਂ ਜਮਾਤ ਦੇ ਮੁਕਾਬਲੇ ਵਿੱੱਚੋਂ ਰਿਤਿਕ ਕੁਮਾਰ ਸਹਸ ਵਜੀਦਕੇ ਖੁਰਦ ਨੇ ਪਹਿਲਾ ਅਤੇ ਪ੍ਰੇਮ ਸਿੰਘ ਸਸਸਸ ਰਾਏਸਰ ਪੰਜਾਬ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਬਲਾਕ ਸ਼ਹਿਣਾ ਦੇ ਨੌਵੀਂ ਜਮਾਤ ਦੇ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ ਸਸਸਸ ਸੁਖਪੁਰ ਅਤੇ ਦੂਸਰਾ ਸਥਾਨ ਮਨਦੀਪ ਕੌਰ ਸਹਸ ਭੋਤਨਾ, ਦਸਵੀਂ ਜਮਾਤ ਦੇ ਮੁਕਾਬਲੇ ਵਿੱੱਚੋਂ ਕ੍ਰਿਸ਼ ਸ਼ਰਮਾ ਸਸਸਸ ਘੁੰਨਸ ਨੇ ਪਹਿਲਾ ਅਤੇ ਸ਼ਹਿਨਾਜ਼ ਸਕੰਸਸਸ ਸ਼ਹਿਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪੁਜ਼ੀਸਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਪ੍ਰੰਸ਼ਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਪੁਜ਼ੀਸਨਾਂ ਪ੍ਰਾਪਤ ਕਰਨ ਵੱਲੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ । ਇਸ ਮੌਕੇ ਤਿੰਨੇ ਬਲਾਕਾਂ ਦੇ ਕੰਪਿਊਟਰ ਅਧਿਆਪਕ ਵੀ ਹਾਜ਼ਰ ਸਨ।
0 comments:
एक टिप्पणी भेजें