ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਹੋਈ ਚੋਣ ਚ ਨਿਤਿਨ ਬਾਂਸਲ ਪ੍ਰਧਾਨ, ਨਿਰਭੈ ਸਿੰਘ ਵਾਈਸ ਪ੍ਰਧਾਨ ਅਤੇ ਨਵੀਨ ਕੁਮਾਰ ਸਕੱਤਰ ਚੁਣੇ ਗਏ|
ਬਰਨਾਲਾ, 16 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ / ਕੇਸ਼ਵ ਵਰਦਾਨ ਪੁੰਜ ) ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੀ ਹੋਈ ਚੋਣ ਚ ਨਿਤਿਨ ਬਾਂਸਲ ਤਪਾ ਪ੍ਰਧਾਨ, ਨਿਰਭੈ ਸਿੰਘ ਵਾਈਸ ਪ੍ਰਧਾਨ ਅਤੇ ਨਵੀਨ ਕੁਮਾਰ ਸਕੱਤਰ ਚੁਣੇ ਗਏ ।
ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਬਰਨਾਲਾ ਦੀ ਚੋਣ ਨੂੰ ਨੇਪਰੇ ਚਾੜ੍ਹਨ ਲਈ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਦੁਆਰਾ ਗਠਿਤ ਕੀਤੀ ਗਈ 7 ਮੈਂਬਰੀ ਐਡਹਾਕ ਕਮੇਟੀ ਵਿਚ ਰਮੇਸ਼ ਕੁਮਾਰ ਗਰਗ ਐਡਵੋਕੇਟ, ਜਗਦੀਪ ਸਿੰਘ ਸੰਧੂ ਐਡਵੋਕੇਟ, ਰਣਜੀਤ ਸਿੰਘ ਐਡਵੋਕੇਟ, ਚੰਦਰ ਬਾਂਸਲ ਐਡਵੋਕੇਟ, ਸੁਖਰਾਜ ਸਿੰਘ ਸਿੱਧੂ ਐਡਵੋਕੇਟ, ਕੁਲਵਿਜੇ ਸਿੰਘ ਐਡਵੋਕੇਟ ਅਤੇ ਸਰਬਜੀਤ ਕੌਰ ਐਡਵੋਕੇਟ ਸ਼ਾਮਲ ਕੀਤੇ ਗਏ। ਐਡਹਾਕ ਕਮੇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ, ਮੀਤ ਪ੍ਰਧਾਨ ਅਤੇ ਸਕੱਤਰ ਦੇ ਅਹੁਦੇ ਲਈ ਸਵੇਰੇ 9:30 ਵਜੇ ਤੋਂ 4 ਵਜੇ ਤੱਕ ਵੋਟਿੰਗ ਹੋਈ ਜਿਸ ਵਿਚ 513 ਐਡਵੋਕੇਟ ਮੈਂਬਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਐਡਹਾਕ ਕਮੇਟੀ ਵੱਲੋਂ ਘੋਸ਼ਿਤ ਕੀਤੇ ਨਤੀਜੇ ਅਨੁਸਾਰ ਪ੍ਰਧਾਨਗੀ ਪਦ ਲਈ ਖੜ੍ਹੇ ਉਮੀਦਵਾਰ ਨਿਤਿਨ ਬਾਂਸਲ ਨੂੰ 278 ਵੋਟਾਂ, ਮਨਜੀਤ ਕੌਰ ਨੂੰ 152 ਵੋਟਾਂ ਅਤੇ ਪੰਕਜ਼ ਬਾਂਸਲ ਨੂੰ 80 ਵੋਟਾਂ ਹਾਸਿਲ ਹੋਈਆਂ ਅਤੇ 3 ਵੋਟਾਂ ਕੈਂਸਲ ਹੋਈਆਂ।
ਇਸ ਪ੍ਰਕਾਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਨਿਰਭੈ ਸਿੰਘ ਨੂੰ 292 ਵੋਟਾਂ, ਪੰਕਜ ਨੂੰ 130 ਅਤੇ ਸਾਹਿਲ ਰਹੇਜਾ ਨੂੰ 83 ਵੋਟਾਂ ਪ੍ਰਾਪਤ ਹੋਈਆਂ ਅਤੇ 8 ਵੋਟਾਂ ਕੈਂਸਲ ਹੋਈਆਂ। ਇਸ ਤਰਾਂ ਹੀ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਨਵੀਨ ਕੁਮਾਰ ਨੂੰ 276 ਵੋਟਾਂ ਅਤੇ ਸੁਮੰਤ ਗੋਇਲ ਨੂੰ 235 ਵੋਟਾਂ ਪ੍ਰਾਪਤ ਹੋਈਆਂ ਅਤੇ 2 ਵੋਟਾਂ ਕੈਂਸਲ ਹੋਈਆਂ। ਉਨ੍ਹਾਂ ਦੱਸਿਆ ਕਿ ਇਹ ਚੋਣ ਸਾਲ 2022- 2023 ਲਈ ਹੋਈ ਹੈ।
ਐਡਹਾਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਜ਼ਾਹਿਰ ਕੀਤੀ ਕਿ ਉਹ ਸਭਨਾਂ ਨੂੰ ਨਾਲ ਲੈ ਕੇ ਚਲਣਗੇ ਅਤੇ ਵਕੀਲਾਂ ਦੇ ਹਿਤਾਂ ਦੀ ਰਖਵਾਲੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਜੇਤੂ ਉਮੀਦਵਾਰਾਂ ਨੇ ਸਭਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਭ ਦਾ ਪੂਰਾ ਸਤਿਕਾਰ ਕਰਨਗੇ।
0 comments:
एक टिप्पणी भेजें