Contact for Advertising

Contact for Advertising

Latest News

गुरुवार, 29 दिसंबर 2022

ਮੁਲਾਜ਼ਮ ਡਿਫੈਂਸ ਕਮੇਟੀ ਵੱਲੋਂ ਆਉਟਸੋਰਸਡ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ

 ਮੁਲਾਜ਼ਮ ਡਿਫੈਂਸ ਕਮੇਟੀ ਵੱਲੋਂ ਆਉਟਸੋਰਸਡ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ 



ਬਰਨਾਲਾ ( ਸੁਖਵਿੰਦਰ ਸਿੰਘ ਭੰਡਾਰੀ ) ਮੁਲਾਜ਼ਮ ਡਿਫੈਂਸ ਕਮੇਟੀ ਬਰਨਾਲਾ ਦੇ ਆਗੂਆਂ ਦੀ ਮੀਟਿੰਗ ਅੱਜ ਇੱਥੇ ਡੀ ਸੀ ਕੰਪਲੈਕਸ ਦੇ ਵਾਟਰ ਵਰਕਸ ਵਾਲੇ ਪਾਰਕ ਵਿੱਚ ਕਰਮਜੀਤ ਬੀਹਲਾ, ਰਾਜੀਵ ਕੁਮਾਰ, ਤਰਸੇਮ ਭੱਠਲ, ਰਮੇਸ਼ ਕੁਮਾਰ ਹਮਦਰਦ ਦੀ ਅਗਵਾਈ ਹੇਠ ਹੋਈ।ਆਗੂਆਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ  ਕਿ ਬਰਨਾਲਾ ਜਿਲੇ ਵਿੱਚ ਡੀ ਸੀ ਦਫਤਰ ਸਮੇਤ ਹੋਰਨਾਂ ਦਫਤਰਾਂ ਵਿੱਚ ਜਿਲਾ ਬਣਨ ਤੋਂ ਲੈ ਕੇ ਪਿੱਛਲੇ 12-13 ਸਾਲਾਂ ਤੋਂ ਲਗਭਗ 24 ਕਰਮਚਾਰੀ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਹਨ। ਨਵੇਂ ਬਣੇ ਜਿਲੇ ਨੂੰ ਚਲਾਉਣ ਲਈ ਇਹਨਾਂ ਕਰਮਚਾਰੀਆਂ ਨੇ ਅਣਥੱਕ ਮਿਹਨਤ ਕੀਤੀ ਹੈ।ਹੁਣ ਜਦੋਂ ਇਹ ਕਰਮਚਾਰੀ ਓਵਰਏਜ ਹੋ ਚੁੱਕੇ ਹਨ ਇਹਨਾਂ ਨੂੰ ਰੈਗੂਲਰ ਕਰਮੀਆਂ ਦੇ ਭਰਤੀ ਤੇ ਘਰਾਂ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਲਾਜ਼ਮ ਡਿਫੈਂਸ ਕਮੇਟੀ ਇਹਨਾਂ ਕਰਮੀਆਂ ਨਾਲ ਬੇਇਨਸਾਫ਼ੀ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਜਿਹੜੀ ਪੰਜਾਬ ਦੇ ਮੇਹਨਤ ਕਸ਼ ਲੋਕਾਂ ਨਾਲ ਧੋਖਾ ਕਰਕੇ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੋਈ ਹੈ। ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਅਤੇ ਪੰਜਾਬ ਦੇ ਸਮੂਹ ਮੇਹਨਤ ਕਸ਼ ਲੋਕਾਂ ਨਾਲ ਗ਼ਦਾਰੀ ਕਰਨ ਦੇ ਮਾਮਲੇ ਵਿਚ ਇਹ ਪਹਿਲੀਆਂ ਰੰਗ ਵਿਰੰਗੀਆਂ ਸਰਕਾਰਾਂ ਨੂੰ ਮਾਤ ਕਰ ਗਈ ਹੈ। ਕਿਉਂਕਿ ਵੋਟਾਂ ਸਮੇਂ ਇਸ ਸਰਕਾਰ ਵੱਲੋਂ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਸਮੂਹ ਆਊਟਸੋਰਸਡ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਜਿਸ ਦੇ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਅਦਾਲਤਾਂ ਤੱਕ ਜਾਣ ਦੇ ਹੋਕਰੇ ਵੀ ਮਾਰਦੇ ਰਹੇ ਹਨ ਅੱਜ ਭਗਤ ਸਿੰਘ ਦੇ ਭੇਸ ਵਿਚ ਛੁਪੇ ਇਨ੍ਹਾਂ ਸਾਮਰਾਜੀ ਸੇਵਾ ਦਾਰਾਂ ਨੇ ਲੋਕਾਂ ਨਾਲ ਗ਼ਦਾਰੀ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ। ਆਊਟਸੋਰਸਿੰਗ ਮੁਲਾਜ਼ਮਾਂ ਨੂੰ ਵਿਭਾਗਾਂ ਅੰਦਰ ਲਿਆ ਕੇ ਰੈਗੂਲਰ ਕਰਨ ਦੀ ਗੱਲ ਤਾਂ ਦੂਰ ਦੀ ਰਹੀ, ਬਾਹਰੋਂ ਪੱਕੀ ਭਰਤੀ ਕਰਕੇ ਆਊਟਸੋਰਸਡ ਮੁਲਾਜ਼ਮਾਂ ਦੀ ਜਿਹੜੇ ਪਿਛਲੇ ਲੰਬੇ ਅਰਸੇ ਤੋਂ ਵਿਭਾਗਾਂ ਵਿਚ ਸੇਵਾ ਨਿਭਾਅ ਰਹੇ ਹਨ ਦੀ ਛਾਂਟੀ ਦਾ ਹਮਲਾ ਵਿੱਢ ਦਿੱਤਾ ਗਿਆ ਹੈ।ਇਸ ਹਮਲੇ ਰਾਹੀਂ ਡੀ ਸੀ ਦਫਤਰ ਬਰਨਾਲਾ ਵਿਖੇ ਤੈਨਾਤ ਆਊਟਸੋਰਸਡ ਮੁਲਾਜ਼ਮਾਂ ਦੀ ਛਾਂਟੀ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਤਰ੍ਹਾਂ ਆਊਟਸੋਰਸਡ  ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਥਾਂ ਇਸ ਸਰਕਾਰ ਦੇ ਰਾਜ ਵਿੱਚ ਠੇਕਾ ਰੁਜ਼ਗਾਰ ਵੀ ਖ਼ਤਰੇ ਮੂੰਹ ਆ‌ ਗਿਆ ਹੈ।ਜਿਸ ਦੀ ਰਾਖੀ ਲਈ ਠੇਕਾ ਮੁਲਾਜ਼ਮਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਬਾਕੀ ਨਹੀਂ ਹੈ। ਕਿਉਂ ਕਿ ਇਕ ਪਾਸੇ ਮੁੱਖ ਮੰਤਰੀ ਪੰਜਾਬ ਪਿਛਲੇ ਦਸ ਮਹੀਨਿਆਂ ਤੋਂ ਗਲਬਾਤ ਦੇ ਦਰਵਾਜ਼ੇ ਬੰਦ ਕਰਕੇ ਬੈਠੇ ਹਨ। ਕਾਮਿਆਂ ਦੇ ਹਕਾਂ ਉਪਰ ਲਗਾਤਾਰ ਹਮਲਿਆਂ ਨੂੰ ਜਾਰੀ ਰਖ ਰਹੇ ਹਨ। ਆਗੂਆਂ ਵੱਲੋਂ ਸਰਕਾਰ ਦੀ ਬੇਈਮਾਨੀ ਦੀ ਸਿਖਰ ਦੀ ਚਰਚਾ ਕਰਦੇ ਹੋਏ ਕਿਹਾ ਗਿਆ ਕਿ ਇਕ ਪਾਸੇ ਉਨ੍ਹਾਂ ਦੇ ਹੱਕਾਂ ਹਿਤਾਂ ਤੇ ਹਮਲੇ ਜਾਰੀ ਹਨ ਦੂਸਰੇ ਪਾਸੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਨਾਂ ਹੇਠ ਪਹਿਲੀਆਂ ਸਰਕਾਰਾਂ ਦੇ ਰਾਹ ਤੇ ਚਲਦਿਆਂ ਸਬ ਕਮੇਟੀ ਦਾ ਗਠਨ ਕਰਨ ਦੀ ਧੋਖੇ ਵਾਜੀ ਦੇ ਨਾਲ ਹੀ ਠੇਕਾ ਮੁਲਾਜਮਾਂ ਦੇ ਠੇਕਾ ਰੁਜ਼ਗਾਰ ਤੇ ਹਮਲਾ ਬੋਲਿਆ ਗਿਆ ਹੈ। ਕਿਉਂ ਕਿ ਅਗਰ ਸਬ ਕਮੇਟੀ ਮੁਲਾਜ਼ਮ ਸਮਸਿਆਵਾਂ ਦੇ ਹੱਲ ਕਰਨ ਲਈ ਬਣਾਈ ਗਈ ਹੈ ਤਾਂ ਫਿਰ ਫਿਰ ਠੇਕਾ ਰੁਜ਼ਗਾਰ ਤੇ ਹਮਲਾ ਕਿਉਂ ਇਹ ਗੱਲ ਸਰਕਾਰ ਦੇ ਠੇਕਾ ਮੁਲਾਜ਼ਮਾਂ ਨਾਲ ਧੋਖੇ ਨੂੰ ਜਗਜਾਹਰ ਕਰਨ ਲਈ ਕਾਫੀ ਹੈ।

ਸਰਕਾਰ ਦੇ ਇਨ੍ਹਾਂ ਤਬਾਹਕੁੰਨ ਹੱਲਿਆਂ ਖਿਲਾਫ ਠੇਕਾ ਮੁਲਾਜਮਾਂ ਕੋਲ਼ ਸੰਘਰਸ਼ ਹੀ ਆਪਣੇ ਹੱਕਾਂ ਦੀ ਰਾਖੀ ਦਾ ਇਕੋ ਇਕ ਰਾਹ ਬਾਕੀ ਹੈ ਜਿਸ ਤੇ ਚਲਕੇ ਹੀ ਉਹ ਆਪਣੇ ਭਵਿੱਖ ਨੂੰ ਬਚਾਅ ਸਕਦੇ ਹਨ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੈ। ਆਗੂਆਂ ਨੇ ਦੱਸਿਆ ਕਿ ਮੁਲਾਜ਼ਮ ਡਿਫੈਂਸ ਕਮੇਟੀ ਵਲੋਂ  30 ਦਸੰਬਰ ਵਾਲੇ ਦਿਨ ਪੰਜਾਬ ਦੇ ਬਰਨਾਲਾ ਮਾਨਸਾ ਮਲੇਰਕੋਟਲਾ ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਦਾ ਸਾਂਝਾ ਵਿਸ਼ਾਲ ਇਕੱਠ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬਰਨਾਲਾ ਜ਼ਿਲ੍ਹਾ ਹੈਡਕੁਆਰਟਰ ਤੇ ਕੀਤੇ ਜਾ ਰਹੇ ਮਾਰਚ ਦੀ ਹਮਾਇਤ ਕੀਤੀ ਜਾਵੇਗੀ। ਇਸਤੋਂ ਬਾਅਦ ਜੋ ਵੀ ਸੰਘਰਸ਼ ਆਉਟਸੋਰਸਡ ਮੁਲਾਜ਼ਮ ਯੂਨੀਅਨ ਵੱਲੋਂ ਉਲੀਕਿਆ ਜਾਵੇਗਾ ਉਸ ਵਿੱਚ ਮੁਲਾਜ਼ਮ ਡਿਫੈਂਸ ਕਮੇਟੀ ਪੂਰਨ ਸਹਿਯੋਗ ਕਰੇਗੀ।ਇਸ ਮੌਕੇ ਮੀਟਿੰਗ ਵਿੱਚ ਗੁਲਾਬ ਸਿੰਘ,ਅਨਿਲ ਕੁਮਾਰ, ਬਲਵੰਤ ਭੁੱਲਰ,ਦਰਸ਼ਨ ਚੀਮਾ, ਹਰਿੰਦਰ ਮੱਲੀਆਂ, ਰਮਨਦੀਪ ਸਿੰਗਲਾ, ਰਮਨਪ੍ਰੀਤ ਕੌਰ, ਵਿੱਕੀ ਪਾਬਲਾ,ਵੀਰਪਾਲ ਕੌਰ, ਮਨਦੀਪ ਸਿੰਘ, ਨਿਸ਼ਾ ਰਾਣੀ ਆਦਿ ਆਗੂ ਹਾਜ਼ਰ ਸਨ।

 ਮੁਲਾਜ਼ਮ ਡਿਫੈਂਸ ਕਮੇਟੀ ਵੱਲੋਂ ਆਉਟਸੋਰਸਡ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ
  • Title : ਮੁਲਾਜ਼ਮ ਡਿਫੈਂਸ ਕਮੇਟੀ ਵੱਲੋਂ ਆਉਟਸੋਰਸਡ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ
  • Posted by :
  • Date : दिसंबर 29, 2022
  • Labels :
  • Blogger Comments
  • Facebook Comments

0 comments:

एक टिप्पणी भेजें

Top