ਦਿਲ ਦਾ ਦੌਰਾ ਪੈਣ ਨਾਲ ਵਿਅਕਤੀ ਦੀ ਮੌਤ
ਕਮਲੇਸ਼ ਗੋਇਲ
ਖਨੌਰੀ 16 ਦਸੰਬਰ - ਪ੍ਰੇਮ ਚੰਦ ਸ਼ਰਮਾ ਪੁਤਰ ਜਨਕ ਰਾਜ ਸ਼ਰਮਾ ਗੋਰਮਿੰਟ ਠੇਕੇਦਾਰ ਦੀ ਦਿਲ ਦਾ ਦੋਰਾ ਪੈਣ ਕਾਰਣ ਮੌਤ ਹੋ ਗਈ, ਅਟੈਕ ਹੋਣ ਤੇ ਤੁਰੰਤ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਉਹ ਸਵਰਗ ਸਿਧਾਰ ਗਏ l ਉਹ 58 ਵਰਿਆਂ ਦੇ ਸਨ l ਅੱਜ ਸਵੇਰੇ ਉਨਾਂ ਦਾ ਰਾਮ ਬਾਗ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ l ਬੇ ਵਕਤੀ ਮੌਤ ਦੇ ਖਨੌਰੀ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ l ਸੋਗ ਪ੍ਰਗਟ ਕਰਨ ਵਾਲਿਆਂ ਵਿੱਚ ਗਰਧਾਰੀ ਲਾਲ ਗਰਗ ਪ੍ਰਧਾਨ ਨਗਰ ਪੰਚਾਇਤ, ਜੋਰਾ ਸਿੰਘ ਉੱਪਲ ਪ੍ਰਧਾਨ ਟਰੱਕ ਯੂਨੀਅਨ, ਨੈਨੂੰ ਰਾਮ ਗਰਗ , ਅਸ਼ੋਕ ਕੁਮਾਰ ਗੋਇਲ ਪ੍ਰਧਾਨ ਸਹਾਰਾ ਟਰੱਸਟ, ਕਰਮਵੀਰ ਚੌਹਾਨ, ਗਿਆਨ ਚੰਦ ਗੋਇਲ ਚੇਅਰਮੈਨ ਆੜਤੀ ਐਸੋਸੀਏਸ਼ਨ , ਬੰਟੀ ਮਿੱਤਲ , ਤਰਸੇਮ ਸਿੰਗਲਾ, ਨੇ ਡੁੰਘਾ ਦੁੱਖ ਪ੍ਰਗਟ ਕੀਤਾ l
0 comments:
एक टिप्पणी भेजें