Contact for Advertising

Contact for Advertising

Latest News

मंगलवार, 27 दिसंबर 2022

ਅੱਤ ਦੀ ਮਹਿੰਗਾਈ ਸਦਕਾ ਗਰੀਬਾਂ ਦੇ ਬਦਾਮ ਮੂੰਗਫ਼ਲੀ ਹੋਈ ਮਹਿੰਗੀ,ਗੱਚਕ, ਛੂਹਾਰੇ ਆਮ ਸ਼ਹਿਰੀਆਂ ਤੇ ਪੇਂਡੂ ਲੋਕਾਂ ਦੀ ਪਹੁੰਚ ਤੋਂ ਹੋਏ ਦੂਰ

 ਅੱਤ ਦੀ ਮਹਿੰਗਾਈ ਸਦਕਾ ਗਰੀਬਾਂ ਦੇ ਬਦਾਮ ਮੂੰਗਫ਼ਲੀ ਹੋਈ ਮਹਿੰਗੀ,ਗੱਚਕ, ਛੂਹਾਰੇ ਆਮ ਸ਼ਹਿਰੀਆਂ ਤੇ ਪੇਂਡੂ ਲੋਕਾਂ ਦੀ ਪਹੁੰਚ ਤੋਂ ਹੋਏ ਦੂਰ 
www. bbcindianews.com

Keshav vardaan Punj 

ਬਰਨਾਲਾ

 ਗਰੀਬਾਂ ਦੇ ਬਦਾਮਾਂ ਵਜੋਂ ਜਾਣੀ ਜਾਂਦੀ ਮੂੰਗਫ਼ਲੀ ਹੋਈ ਮਹਿੰਗੀ,ਗੱਚਕ, ਛੂਹਾਰੇ ਆਦਿ ਆਮ ਸ਼ਹਿਰੀਆਂ ਤੇ ਪੇਂਡੂ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ ! ਰੋਜਾਨਾ ਦਿਹਾੜੀਦਾਰ ਬੰਦੇ ਵਾਸਤੇ ਘਰ ਪਰਤਦਿਆਂ ਦੁੱਧ,ਰਾਸ਼ਨ,ਤੇ ਜੁਆਕਾਂ ਵਾਸਤੇ ਹੋਰ ਕੁਝ ਖਾਣ ਪੀਣ ਦਾ ਸਾਮਾਨ ਲਿਜਾਣਾ ਉਸਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ! 

       ਭਾਵੇਂ ਮੌਸਮ ਬਦਲਣ ਦੇ ਚੱਲਦਿਆਂ ਠੰਢ ਵੱਧਣ ਨਾਲ ਸੁੱਕੇ ਮੇਵੇ ਮੂੰਗਫ਼ਲੀ, ਗੱਚਕ, ਛੂਹਾਰੇ ਦੀ ਮੰਗ ਵਧਣਾ ਸੁਭਾਵਿਕ ਹੈ  ਪਰੰਤੂ ਮਹਿੰਗਾਈ ਨੇ ਸਾਰੇ ਚਾਅ ਮਿੱਟੀ ਚ ਰੋਲ ਕੇ ਰੱਖ ਦਿੱਤੇ !ਪੁਰਾਣੇ ਸਮਿਆਂ 'ਚ ਲਗਾਈਆਂ ਜਾਂਦੀਆਂ ਦਾਣੇ ਭੁੰਨਣ ਦੀਆਂ ਭੱਠੀਆਂ ਹੁਣ ਨਾਮਾਤਰ ਹੀ ਦਿਖਾਈ ਦਿੰਦੀਆਂ ਹਨ। ਹੁਣ ਸੜਕਾਂ ਦੇ ਆਲੇ-ਦੁਆਲੇ ਹੋਰਨਾਂ ਸੂਬਿਆਂ ਦੇ ਲੋਕਾਂ ਵਲੋਂ ਮੂੰਗਫ਼ਲੀ ਦੀਆਂ ਵੱਡੀਆਂ-ਵੱਡੀਆਂ ਬੋਰੀਆਂ ਸੜਕ ਕਿਨਾਰਿਆਂ 'ਤੇ ਰੱਖਕੇ ਤੇ ਆਰਜ਼ੀ ਭੱਠੀਆਂ ਬਣਾਕੇ ਆਰਜ਼ੀ ਅੱਡੇ ਬਣਾਏ ਹੋਏ ਹਨ,ਜਿੱਥੇ ਮੂੰਗਫ਼ਲੀ ਭੁੰਨ੍ਹ ਕੇ ਦਿੱਤੀ ਜਾਂਦੀ ਹੈ। ਕਿਸੇ ਸਮੇਂ ਮੂੰਗਫ਼ਲੀ ਨੂੰ ਬਦਾਮ ਕਿਹਾ ਜਾਂਦਾ ਸੀ,ਪਰ ਹੁਣ ਇਸਦੀਆਂ ਕੀਮਤਾਂ ਸੱਚਮੁੱਚ ਹੀ ਬਦਾਮਾਂ ਵਾਂਗ ਵੱਧਦੀਆਂ ਜਾ ਰਹੀਆਂ ਹਨ। ਮੂੰਗਫ਼ਲੀ ਹੁਣ ਬਦਾਮਾਂ ਦੀ ਥਾਂ ਲੈ ਰਹੀ ਹੈ। ਭਾਂਵੇ ਮੂੰਗਫ਼ਲੀ ਮਹਿੰਗੀ ਹੈ,ਪਰ ਫੇਰ  ਵੀ ਲੋਕ ਢੰਗ ਟਪਾ ਰਹੇ ਹਨ । ਸ਼ਹਿਰ ਦੇ ਅੰਦਰ ਤੇ ਬਾਹਰ ਸੜਕਾਂ 'ਤੇ ਕਈ ਹੋਰਨਾਂ ਰਾਜਾਂ ਦੇ ਮਜ਼ਦੂਰ ਤੇ ਪੰਜਾਬੀ ਲੋਕ ਗਰਮ ਮੂੰਗਫ਼ਲੀ ਦਾ ਕਾਰੋਬਾਰ ਕਰ ਰਹੇ ਹਨ। ਇਹ ਕਾਰੋਬਾਰ ਜਿਆਦਾਤਰ ਦੂਜੇ ਸੂਬਿਆਂ ਤੋਂ ਆਏ ਮਜ਼ਦੂਰ ਕਰਦੇ ਹਨ। ਬਰਨਾਲਾ ਸ਼ਹਿਰ ਦੀ ਗੱਲ ਕਰੀਏ ਤਾਂ ਪਹਿਲਾਂ ਮੂੰਗਫ਼ਲੀ ਦੀਆਂ 2-4 ਪੱਕੀਆਂ ਦੁਕਾਨਾਂ ਹਨ। ਇਸਦੇ ਨਾਲ-ਨਾਲ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਵੀ ਮੂੰਗਫ਼ਲੀ ਭੁੰਨ੍ਹਣ ਦੀਆਂ ਆਰਜ਼ੀ ਦੁਕਾਨਾਂ ਦੇਖੀਆਂ ਜਾ ਸਕਦੀਆਂ ਹਨ।

 ਅੱਤ ਦੀ ਮਹਿੰਗਾਈ ਸਦਕਾ ਗਰੀਬਾਂ ਦੇ ਬਦਾਮ ਮੂੰਗਫ਼ਲੀ ਹੋਈ ਮਹਿੰਗੀ,ਗੱਚਕ, ਛੂਹਾਰੇ ਆਮ ਸ਼ਹਿਰੀਆਂ ਤੇ ਪੇਂਡੂ ਲੋਕਾਂ ਦੀ ਪਹੁੰਚ ਤੋਂ ਹੋਏ ਦੂਰ
  • Title : ਅੱਤ ਦੀ ਮਹਿੰਗਾਈ ਸਦਕਾ ਗਰੀਬਾਂ ਦੇ ਬਦਾਮ ਮੂੰਗਫ਼ਲੀ ਹੋਈ ਮਹਿੰਗੀ,ਗੱਚਕ, ਛੂਹਾਰੇ ਆਮ ਸ਼ਹਿਰੀਆਂ ਤੇ ਪੇਂਡੂ ਲੋਕਾਂ ਦੀ ਪਹੁੰਚ ਤੋਂ ਹੋਏ ਦੂਰ
  • Posted by :
  • Date : दिसंबर 27, 2022
  • Labels :
  • Blogger Comments
  • Facebook Comments

0 comments:

एक टिप्पणी भेजें

Top