ਭਾਰਤੀ ਕਿਸਾਨ ਯੂਨੀਅਨ ਮੂਣਕ ਵਲੋਂ ਪਿੰਡ ਚੱਠਾ ਗੋਬਿੰਦਪੁਰਾ ਜਮੀਨ ਦੀ ਕੁਰਕੀ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ
ਕਮਲੇਸ਼ ਗੋਇਲ
ਖਨੌਰੀ 20 ਦਸੰਬਰ - ਕਿਸਾਨ ਏਕਤਾ ਉਗਰਾਹਾਂ ਬਲਾਕ ਮੂਣਕ ਵੱਲੋਂ ਪਿੰਡ ਚੱਠਾ ਗੋਬਿੰਦਪੁਰਾ ਜ਼ਮੀਨ ਦੀ ਕੁਰਕੀ ਰੋਕਣ ਲਈ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਤੇ ਬਲਾਕ ਜਰਨਲ ਸਕੱਤਰ ਰਿੰਕੂ ਮੂਣਕ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ , ਜਿਸ ਵਿੱਚ ਬਲਾਕ ਦੀਆਂ ਲਗਭਗ 20 ਪਿੰਡਾਂ ਇਕਾਈਆਂ ਦੇ ਕਿਸਾਨ ਮਾਵਾਂ ਭੈਣਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੇ l ਇਸ ਮੌਕੇ ਬਲਾਕ ਆਗੂ ਬਲਵਿੰਦਰ ਸਿੰਘ ਮਨਿਆਣਾ, ਬੰਟੀ ਢੀਂਡਸਾ,ਮਿੰਠੂ ਹਾਡਾ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ l ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤਾਂ ਜਾ ਕੇ ਇਹ ਰਾਹ ਬਣਾਇਆ ਕਿਉਂਕਿ ਇਸ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ l ਬਲਾਕ ਜਰਨਲ ਸਕੱਤਰ ਰਿੰਕੂ ਮੂਣਕ ਨੇ ਦੱਸਿਆ ਕਿ ਬੇਸ਼ੱਕ ਇਹ ਕੁਰਕੀ ਦੋ ਕਿਸਾਨ ਭਰਾਵਾਂ ਦਾ ਆਪਸੀ ਮਸਲਾ ਹੈ ਪਰ ਜਥੇਬੰਦੀ ਦੀ ਪੋਲਸੀ ਹੈ ਕਿ ਦੋਵੇਂ ਭਰਾ ਆਪਸ ਵਿੱਚ ਮਿਲ ਬੈਠ ਕੇ ਮਸਲਾ ਸੁਲਝਾਉਣ ਇਸ ਨਾਲ ਇੱਕ ਦੁਜੇ ਦੀ ਵਿਰੋਧਤਾ ਵੀ ਖ਼ਤਮ ਹੋਵੇਗੀ ਤੇ ਜੇਕਰ ਸਰਕਾਰ ਇਸ ਕੁਰਕੀ ਨੂੰ ਕਰਵਾਉਣ ਚ ਕਾਮਯਾਬ ਹੋ ਜਾਂਦੀ ਹੈ ਤਾਂ ਸਰਕਾਰ ਉਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਨਾਲ ਦੀ ਨਾਲ ਲੈ ਕੇ ਆਵੇ ਗੀ ਜੋ ਕਿਸਾਨ ਬੈਂਕ ਦੇ ਪੈਸੇ ਭਰਨ ਚ ਅਸਮਰੱਥ ਹਨ l ਇਸ ਕਰਕੇ ਅਸੀ ਕਿਸੇ ਵੀ ਹਾਲਤ ਚ ਕੁਰਕੀ ਨਹੀ ਹੋਣ ਦੇਵਾਂਗੇ l ਇਸ ਲਈ ਚਾਹੇ ਜੋ ਮਰਜੀ ਕੁਰਬਾਨੀ ਦੇਣੀ ਪਵੇ ਜਥੇਬੰਦੀ ਤਿਆਰ ਹੈ ਇਸ ਸਮੇਂ ਬਲਾਕ ਆਗੂ ਰਮੇਸ਼ ਅਨਦਾਣਾ ਤੇ ਕੁਲਦੀਪ ਗੁਲਾੜੀ ਵੀ ਹਾਜ਼ਰ ਸਨ l
0 comments:
एक टिप्पणी भेजें