ਮਾਲਵੇ ਦੀ ਉੱਘੀ ਕਵਿੱਤਰੀ, ਕਹਾਣੀਕਾਰਾ, ਸਮਾਜ ਸੇਵੀ ਮਮਤਾ ਸੇਤੀਆ ਸੇਖਾ ਦਾ ਪਰਮਦੀਪ ਸਿੰਘ ਦੀਪ ਵੈਲਫ਼ੇਅਰ ਸੋਸਾਇਟੀ ਵੱਲੋਂ ਸਨਮਾਨ
ਬਰਨਾਲਾ 19 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ, ਡਾਕਟਰ ਰਾਜੀਵ ਸ਼ਰਮਾ) ਪਰਮਦੀਪ ਸਿੰਘ ਦੀਪ ਵੈਲਫ਼ੇਅਰ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਕਰਵਾਏ ਗਏ 16ਵੇਂ ਸਲਾਨਾ ਸਨਮਾਨ ਸਮਾਰੋਹ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ 82 ਨਾਮਵਰ ਕਵਿੱਤਰੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਵਿੱਚ ਇਨ੍ਹਾਂ ਸਤਿਕਾਰਯੋਗ ਕਵਿੱਤਰੀਆਂ ਲਈ ਉਚੇਚੇ ਪ੍ਰਬੰਧ ਕੀਤੇ ਗਏ । ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸਰਦਾਰ ਗੁਰਮੀਤ ਸਿੰਘ ਆਸਟ੍ਰੇਲੀਆ ਸਕੱਤਰ ਅਕਾਲ ਤਖਤ ਸਾਹਿਬ, ਪ੍ਰਿੰਸੀਪਲ ਕਮਲਜੀਤ ਕੌਰ, ਵਾਇਸ ਚੇਅਰਮੈਨ ਜਤਿੰਦਰਪਾਲ ਸਿੰਘ, ਸ. ਇੰਦਰਪਾਲ ਸਿੰਘ, ਆਨਰੇਰੀ ਡਰੈਕਟਰ ਭਾਸ਼ਾ ਵਿਭਾਗ ਪਟਿਆਲਾ, ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਚੰਡੀਗੜ੍ਹ ,ਡਾ. ਗੁਰਪਾਲ ਸਿੰਘ ਅਕਾਦਮੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ,ਡਾ. ਚਰਨ ਕਮਲ ਸਿੰਘ ਡਾਇਰੈਕਟਰ, ਇਸ਼ਮੀਤ ਸਿੰਘ ਜੀ ਮਿਊਜ਼ਿਕ ਇੰਸਟੀਚਿਊਟ, ਸ. ਹਰਦੀਪ ਸਿੰਘ ਚੀਫ਼ ਐਡਮਿਨਿਸਟ੍ਰੇਟਰ ,ਡਾ. ਬਲਵਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਸਕੱਤਰ, ਸ. ਮਨਜੀਤ ਸਿੰਘ ਮੋਹਾਲੀ, ਡਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ, ਡਾ. ਭੁਪਿੰਦਰ ਕੌਰ ਕਵਿਤਾ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਇਸਤਰੀ ਕੌਸ਼ਲ, ਸ. ਜਸਪਾਲ ਸਿੰਘ ਪਿੰਕੀ ਡਾਇਰੈਕਟਰ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੋਂਥ, ਡਾ. ਸਰਬਜੋਤ ਕੌਰ ਪ੍ਰਧਾਨ ਸਾਹਿਤਕਾਰ ਸਦਨ, ਸ. ਸੁਰਜੀਤ ਸਿੰਘ ਜ਼ੋਨਲ, ਸ. ਹਰਜੀਤ ਸਿੰਘ ਪ੍ਰਧਾਨ ਲੰਗਰ ਕਮੇਟੀ ,ਸ੍ਰੀਮਤੀ ਕਵਿਤਾ ਖੁੱਲਰ, ਇੰਚਾਰਜ ਅਜੀਤ ਆਫ਼ਿਸ ਲੁਧਿਆਣਾ, ਪ੍ਰੀਤ ਹੀਰ ਡਾਇਰੈਕਟਰ ਪੰਜਾਬ ਭਵਨ ਜਲੰਧਰ , ਡਾ. ਰਵਿੰਦਰ ਕੌਰ ਭਾਟੀਆ ,ਸ.ਦਰਸ਼ਨ ਸਿੰਘ ਭੰਮੇ ,ਸ. ਅਮਰਜੀਤ ਸਿੰਘ ਜਨਰਲ ਸਕੱਤਰ ਗੁਰਦੁਆਰਾ ਸੈਕਟਰ 34, ਚਰਨਜੀਤ ਕੌਰ ਪਟਿਆਲਾ, ਸ. ਸੋਹਨ ਸਿੰਘ ਗੈਂਦੂ ਹੈਦਰਾਬਾਦ, ਡਾ. ਤ੍ਰਿਪਤਾ ਕੇ ਸਿੰਘ, ਡਾ. ਕਮਲਦੀਪ ਕੌਰ ਅਤੇ ਵਿਦੇਸ਼ਾਂ ਦੀ ਧਰਤੀ ਤੋਂ ਬਹੁਤ ਹੀ ਸਤਿਕਾਰਤ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਸ਼ਖਸੀਅਤਾਂ ਸ. ਅਜੈਬ ਸਿੰਘ ਚੱਠਾ ਪ੍ਰਧਾਨ ਪੰਜਾਬੀ ਸਭਾ ਕੈਨੇਡਾ, ਸ. ਦਲਜੀਤ ਸਿੰਘ ਗੈਦੂ ਕਨੇਡਾ, ਚੇਅਰਮੈਨ ਰਾਮਗੜ੍ਹੀਆ ਸਿੱਖ ਫਾਊਡੇਸ਼ਨ ਕਨੇਡਾ, ਸਰਦਾਰਨੀ ਕੁਲਵੰਤ ਕੌਰ ਚੰਨ ਫਰਾਂਸ, ਸਰਦਾਰਨੀ ਕੁਲਵਿੰਦਰ ਕੌਰ ਕੋਮਲ ਦੁਬਈ ,ਲਖਵਿੰਦਰ ਸਿੰਘ ਲੱਖਾ ਸਲੇਮਪੁਰ ਇੰਗਲੈਂਡ, ਸ. ਦਲਜੀਤ ਸਿੰਘ ਨਿਊਜ਼ੀਲੈਂਡ ,ਸ. ਮਨਜਿੰਦਰ ਸਿੰਘ ਨਿਊਜ਼ੀਲੈਂਡ, ਸੁਰਿੰਦਰ ਸਿਦਕ ਆਸਟ੍ਰੇਲੀਆ, ਤੋਂ ਉਚੇਚੇ ਤੌਰ ਤੇ ਸ਼ਾਮਿਲ ਹੋਏ । ਇਸ ਸਨਮਾਨ ਸਮਾਰੋਹ ਵਿੱਚ ਮਾਲਵੇ ਦੇ ਉੱਘੀ ਕਵਿੱਤਰੀ ਮਮਤਾ ਸੇਤੀਆ ਸੇਖਾ ਨੂੰ ਉਹਨਾਂ ਦੀ ਕਾਵਿ ਪੁਸਤਕ "ਲਫਜ਼ਾਂ ਦੀ ਖੁਸ਼ਬੂ " ਲਈ ਪਰਮਦੀਪ ਸਿੰਘ ਦੀਪ ਵੈਲਫ਼ੇਅਰ ਸੁਸਾਇਟੀ ਕਰਤਾ ਧਰਤਾ ਡਾ.ਹਰੀ ਸਿੰਘ ਜਾਚਕ ਚੀਫ਼ ਕੋਲੈਬੋਰੇਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ. ਲਖਵਿੰਦਰ ਸਿੰਘ ਲੱਖਾ ਅਤੇ ਹੋਰ ਪੰਜਾਬੀ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆ ਮਮਤਾ ਸੇਤੀਆ ਸੇਖਾ ਨੇ ਕਿਹਾ ਇਨ੍ਹੀਂ ਵੱਡੀ ਗਿਣਤੀ ਵਿੱਚ ਕਵਿੱਤਰੀਆਂ ਦਾ ਸਨਮਾਨ ਕਰਕੇ ਡਾ. ਹਰੀ ਸਿੰਘ ਜਾਚਕ ਜੀ ਨੇ ਨਵਾਂ ਇਤਿਹਾਸ ਸਿਰਜਿਆ ਹੈ । ਡਾ. ਹਰੀ ਸਿੰਘ ਜਾਚਕ ਦਾ ਧੰਨਵਾਦ ਕਰਦਿਆਂ ਮਮਤਾ ਸੇਤੀਆ ਸੇਖਾ ਨੇ ਕਿਹਾ ਜਿੱਥੇ ਇਹ ਸਨਮਾਨ ਉਨ੍ਹਾਂ ਦਾ ਮਾਣ ਵਧਾਉਂਦਾ ਹੈ, ਹੌਸਲਾ ਅਫ਼ਜ਼ਾਈ ਕਰਦਾ ਹੈ ਦੂਜੇ ਪਾਸੇ ਪੰਜਾਬੀ ਮਾਂ ਬੋਲੀ ਲਈ ਆਪਣੀ ਬਣਦੀ ਜ਼ਿੰਮੇਵਾਰੀ ਦਾ ਅਹਿਸਾਸ ਵੀਂ ਕਰਵਾਉਂਦਾ ਹੈ ।
0 comments:
एक टिप्पणी भेजें