ਬੜੀ ਦੁੱਖਦਾਈ ਖਬਰ ਫ਼ਰੀਦਕੋਟ ਦੇ SP ਹੈੱਡਕੁਆਰਟਰ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸਥਾਨਕ ਐੱਸਪੀ ਹੈੱਡਕੁਆਟਰ ਅਨਿਲ ਕੁਮਾਰ ਦੀ ਡਿਊਟੀ ਦੌਰਾਨ ਦਫਤਰ ’ਚ ਦਿਲ ਦਾ ਦੌਰਾ ਪੈਣ ਕਾਰਨ ਦੁਖਦਾਇਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ ਉਪਰੰੰਤ ਅਨਿਲ ਕੁਮਾਰ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ। ਮਿ੍ਤਕ ਅਨਿਲ ਕੁਮਾਰ ਥੋੜ੍ਹੇ ਸਮੇਂ ਬਾਅਦ ਸੇਵਾਮੁਕਤ ਹੋਣ ਵਾਲੇ ਸਨ। ਆਈਜੀ ਪ੍ਰਦੀਪ ਯਾਦਵ ਅਤੇ ਐਸਐਸਪੀ ਰਾਜਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲਿਸ ਸੂਤਰਾਂ ਅਨੁਸਾਰ ਮਿ੍ਤਕ ਅਨਿਲ ਕੁਮਾਰ ਪੰਚਕੂਲਾ (ਹਰਿਆਣਾ) ਦੇ ਰਹਿਣ ਵਾਲੇ ਸਨ। ਉਹਨਾਂ ਦੇ ਦੋ ਬੇਟੇ ਹਨ, ਇਕ ਵਿਦੇਸ਼ ਵਿੱਚ ਅਤੇ ਦੂਜਾ ਪੰਚਕੂਲਾ ਵਿਖੇ ਹੀ ਰਹਿੰਦਾ ਹੈ। ਪਰਿਵਾਰਕ ਮੈਂਬਰ ਦੇਹ ਨੂੰ ਆਪਣੇ ਘਰ ਪੰਚਕੂਲਾ ਵਿਖੇ ਲੈ ਗਏ, ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਦੂਰ ਦੀਆਂ ਡਿਊਟੀਆਂ ਕਰਕੇ ਸਰਕਾਰੀ ਅਫਸਰ ਦਬਾਅ ਵਿੱਚ ਰਹਿੰਦੇ ਹਨ, ਜਿਸ ਕਰਕੇ ਦਿਲ ਦਾ ਦੌਰਾ, ਡਿਪਰੈਸ਼ਨ ਜਾਂ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਡਿਊਟੀ ਦੌਰਾਨ ਘਰ ਦੀ ਚਿੰਤਾ ਅਤੇ ਛੁੱਟੀ ਮੌਕੇ ਡਿਊਟੀ ਦਾ ਫਿਕਰ ਰਹਿੰਦਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਐੱਸਪੀਅਨਿਲ ਕੁਮਾਰ ਦੀ ਬੇਵਕਤ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
0 comments:
एक टिप्पणी भेजें