ਭਗਤ ਮੋਹਨ ਲਾਲ ਸੇਵਾ ਸੰਮਤੀ ਤੇ ਰਾਮਬਾਗ ਕਮੇਟੀ ਬਰਨਾਲ਼ਾ ਨੇ ਮਨਾਈ 102ਵੀਂ ਲੋਹੜੀ
ਪ੍ਰਧਾਨ ਭਾਰਤ ਮੋਦੀ ਨੇ ਨਵੀਂ ਕਾਰਜਕਾਰਨੀ ਦਾ ਕੀਤਾ ਐਲਾਨ
ਬਰਨਾਲ਼ਾ, 14 ਜਨਵਰੀ ( ਕੇਸ਼ਵ ਵਰਦਾਨ ਪੁੰਜ ) : ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ 'ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲ਼ਾ ਅਤੇ ਰਾਮਬਾਗ ਕਮੇਟੀ ਬਰਨਾਲ਼ਾ ਵੱਲੋਂ ਆਪਣੀਪੁਰਾਤਨ ਰਿਵਾਇਤ ਮੁਤਾਬਿਕ ਲੋਹੜੀ ਦਾ ਤਿਉਹਾਰ ਪੂਰੀ ਧੂਮ-ਧਾਮ ਨਾਲ ਮਨਾਇਆ ਗਿਆ। ਸਥਾਨਿਕ ਰਾਮਬਾਗ ਵਾਟਿਕਾ ਵਿਖੇ ਲੋਹੜੀ ਦੀ ਧੂਣੀ 'ਤੇ ਇੱਕਤਰ ਹੋਏ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਭਾਰਤ ਮੋਦੀ ਨੇ ਦੱਸਿਆ ਕਿ ਅੱਜ ਤੋਂ 102 ਸਾਲ ਪਹਿਲਾਂ ਇਸੇ ਅਸਥਾਨ 'ਤੇ ਅੱਜ ਦੇ ਦਿਨ ਭਾਵ ਲੋਹੜੀ ਵਾਲੇ ਦਿਨ ਸਾਡੇ ਬਜੁਰਗਾਂ ਨੇ ਇਸ ਸੰਸਥਾ 'ਸੇਵਾ ਸੰਮਤੀ' ਦੀ ਸਥਾਪਨਾ ਹੋਈ ਸੀ, ਜੋ ਹੁਣ ਭਗਤ ਮੋਹਨ ਲਾਲ ਸੇਵਾ ਸੰਮਤੀ ਵੱਜੋਂ ਜਾਣੀ ਹੈ। ਅੱਜ ਆਪਾਂ ਉਸੇ ਸਥਾਨ 'ਤੇ ਹੀ 102ਵਾਂ ਲੋਹੜੀ ਦਾ ਤਿਉਹਾਰ ਮਨਾ ਰਹੇ ਹਾਂ। ਇਸ ਮੌਕੇ ਸੰਸਥਾ ਦੇ ਸਾਰੇ ਮੈਬਰਾਂ ਨੇ ਰਲ ਕੇ ਲੋਹੜੀ ਦੀ ਧੂਣੀ ਸੇਕੀ, ਤਿਲ ਪਾਉਂਦਿਆਂ 'ਈਸ਼ਰ ਆਏ ਦੁਲਿੱਧਰ ਜਾਏ, ਦੁਲਿੱਧਰ ਦੀ ਜੜ ਚੁੱਲੇ ਪਾਏ' ਗਾ ਕੇ ਸਮਾਜ ਵਿੱਚ ਸਦਾ ਸੁੱਖ ਸ਼ਾਂਤੀ ਬਣੀ ਰਹੇ ਦੀ ਕਾਮਨਾ ਕੀਤੀ। ਮੈਬਰਾਂ ਨੇ ਦੇਸ਼ ਭਗਤੀ ਅਤੇ ਲੋਹੜੀ ਨਾਲ ਸਬੰਧਿਤ ਗੀਤ ਗਾਏ ਅਤੇ ਫਿਰ ਸਭ ਨੇ ਮਿਲਕੇ ਭੋਜਨ ਛਕਿਆ।
ਇਸ ਮੌਕੇ ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲ਼ਾ ਅਤੇ ਰਾਮਬਾਗ ਕਮੇਟੀ ਬਰਨਾਲਾ ਦੇ ਅਗਲੇ ਤਿੰਨ ਸਾਲ ਲਈ ਸਰਬ ਸੰਮਤੀ ਨਾਲ ਚੁਣੇ ਪ੍ਰਧਾਨ ਭਾਰਤ ਮੋਦੇ ਨੇ ਜਨਰਲ ਹਾਊਸ ਵੱਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਹੁਦੇਦਾਰਾਂ ਅਤੇ ਕਾਰਜਕਾਰਨੀ ਦੇ ਮੈਂਬਰਾਂ ਦਾ ਐਲਾਨ ਕੀਤਾ, ਜਿਸ ਮੁਤਾਬਿਕ
ਸਰਪ੍ਰਸਤ : ਜਗੀਰ ਸਿੰਘ ਜਗਤਾਰ ਅਤੇ ਗੋਪਾਲ ਮਹਿਰਾ
ਚੇਅਰਮੈਨ : ਲਾਜਪਤ ਰਾਏ ਚੋਪੜਾ
ਪ੍ਰਧਾਨ : ਭਾਰਤ ਮੋਦੀ
ਜਨਰਲ ਸਕੱਤਰ : ਕਮਲ ਕੁਮਾਰ ਜਿੰਦਲ
ਮੀਤ ਪ੍ਰਧਾਨ : ਠੇਕੇਦਾਰ ਬੀਰਬਲ ਦਾਸ ਅਤੇ ਵਿਨੋਦ ਕੁਮਾਰ ਕਾਂਸਲ
ਕੈਸੀਅਰ ਸੇਵਾ ਸੰਮਤੀ : ਮੰਗਤ ਰਾਏ
ਕੈਸੀਅਰ ਰਾਮਬਾਗ ਕਮੇਟੀ : ਵੇਦ ਪ੍ਰਕਾਸ਼
ਸਟੋਰ ਕੀਪਰ ਸੇਵਾ ਸੰਮਤੀ : ਰਾਮੇਸ਼ ਕੁਮਾਰ
ਸਟੇਰ ਕੀਪਰ ਰਾਮਬਾਗ : ਯਸ਼ਪਾਲ
ਪੀ.ਆਰ.ਓ : ਜਗਸੀਰ ਸਿੰਘ ਸੰਧੂ ਤੇ ਰਵਿੰਦਰ ਰਵੀ
ਐਂਬੂਲੈਂਸ ਤੇ ਹੋਰ ਵਹੀਕਲ ਇੰਚਾਰਜ : ਨਰਿੰਦਰ ਚੋਪੜਾ
ਪਾਰਕਿੰਗ ਇੰਚਾਰਜ : ਸਤਪਾਲ ਸੱਤਾ
ਸ਼ਾਂਤੀ ਹਾਲ ਇੰਚਾਰਜ : ਵਿਨੋਦ ਕੁਮਾਰ ਤੇ ਜੀਵਨ ਡੱਡੀ
ਪ੍ਰਰਥਨਾ ਹਾਲ ਇੰਚਾਰਜ : ਜੀਵਨ ਹੈਪੀ ਤੇ ਮੰਗਤ ਰਾਏ
ਸਮਸ਼ਾਨ-ਘਾਟ ਇੰਚਾਰਜ : ਗੋਪਾਲ ਸ਼ਰਮਾ ਤੇ ਕਮਲ ਜਿੰਦਲ
ਐਗਜੈਟਿਵ ਮੈਂਬਰ : ਦੀਪਕ ਸੋਨੀ ਅਤੇ ਵਿਪਨ ਧਰਨੀ
ਕੈਪਟਨ : ਵਿਨੋਦ ਸ਼ੋਰੀ ਨੂੰ ਨਿਯੁਕਤ ਕੀਤਾ ਗਿਆ।
ਇਸ ਮੌਕੇ ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਸਮੇਤ ਜਗੀਰ ਸਿੰਘ ਜਗਤਾਰ, ਗੋਪਾਲ ਮਹਿਰਾ, ਕਮਲ ਜਿੰਦਲ, ਠੇਕੇਦਾਰ ਬੀਰਬਲ ਦਾਸ, ਲਾਜਪਤ ਰਾਏ ਚੋਪੜਾ, ਵੇਦ ਪ੍ਰਕਾਸ਼, ਦੀਪਕ ਸੋਨੀ ਆਸਥਾ ਕਾਲੋਨੀ, ਵਿਨੋਦ ਕੁਮਾਰ ਕਾਂਸਲ, ਜਗਸੀਰ ਸਿੰਘ ਸੰਧੂ, ਰਵਿੰਦਰ ਰਵੀ, ਮੰਗਤ ਰਾਏ, ਬੰਟੀ ਸ਼ੋਰੀ, ਰਾਕੇਸ ਜਿੰਦਲ, ਮੋਤੀ ਲਾਲ ਭੱਠੇ ਵਾਲੇ, ਸੁਭਾਸ਼ ਜਿੰਦਲ, ਜੈ ਨਰਾਇਣ ਸ਼ਰਮਾ, ਹੇਮੰਤ ਰਾਜੂ, ਪ੍ਰਦੀਪ ਕੁਮਾਰ ਸਬਜੀ ਮੰਡੀ, ਪਰਦੀਪ ਗੋਇਲ, ਰਾਕੇਸ਼ ਨੋਨੀ, ਰਾਜਿੰਦਰ ਗਾਰਗੀ, ਜਗਦੀਸ਼ ਸਿੰਧਵਾਨੀ, ਜੀਵਨ ਕੁਮਾਰ ਡੱਡੀ, ਸਤਪਾਲ ਸੱਤਾ ਅਤੇ ਸੰਦੀਪ ਗਰਗ, ਯਸਪਾਲ, ਸਮੇਤ ਬਾਕੀ ਸੇਵਾ ਸੰਮਤੀ ਬਰਨਾਲਾ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ।
0 comments:
एक टिप्पणी भेजें