ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,1,50,000 ਨਸ਼ੀਲੀਆਂ ਗੋਲੀਆਂ ਬਰਾਮਦ
ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ,ਐੱਸ ਪੀ ਰਮਨੀਸ਼ ਕੁਮਾਰ, ਸ੍ਰੀ ਮਾਨਵਜੀਤ ਸਿੰਘ ਸਿੱਧੂ,ਉਪ ਕਪਤਾਨ ਇੰਚਾਰਜ ਸੀ.ਆਈ.ਏ ਬਲਜੀਤ ਸਿੰਘ ਕੀਤੀ ਪ੍ਰੈਸ ਕਾਨਫਰੰਸ
ਡਾ ਰਾਕੇਸ਼ ਪੁੰਜ/ਕੇਸ਼ਵ ਵਰਦਾਨ ਪੁੰਜ
Barnala
www. bbcindianews.com
ਬਰਨਾਲਾ
ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ,ਸੀਨੀਅਰ ਕਪਤਾਨ ਪੁਲਿਸ,ਰਮਨੀਸ਼ ਕੁਮਾਰ,ਪੀ.ਪੀ.ਐਸ. ਕਪਤਾਨ ਪੁਲਿਸ (ਡੀ) ਬਰਨਾਲਾ ਅਤੇ ਸ੍ਰੀ ਮਾਨਵਜੀਤ ਸਿੰਘ ਸਿੱਧੂ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ) ਬਰਨਾਲਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਨਸ਼ਿਆ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਸੀਬਰਨਾਲਾ ਦੀ ਯੋਗ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਇਨਸਪੈਕਟਰ ਬਲਜੀਤ ਸਿੰਘ,ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਬੱਬੂ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਸ਼ੇਰਮਾਜਰਾ ਜਿਲਾ ਪਟਿਆਲਾ, ਜਿਸ ਪਾਸ ਇੱਕ ਸਕਾਰਪੀਉਂ ਗੱਡੀ ਨੰਬਰ PB11 CL 6200 ਅਤੇ ਮਨਦੀਪ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਬਿੰਜਲਪੁਰ ਜ਼ਿਲਾ ਪਟਿਆਲਾ, ਜਿਸ ਪਾਸ XUV ਕਾਰ ਨੰਬਰੀ PB-1388-8666 ਹੈ, ਜੋ ਇਹ ਦੋਵੇਂ ਜਾਣੇ ਇਹਨਾਂ ਗੱਡੀਆਂ ਵਿੱਚ ਬਾਹਰੋਂ ਨਮੀਲੀਆ ਗੋਲੀਆਂ ਲਿਆ ਕੇ ਜ਼ਿਲ੍ਹਾ ਬਰਨਾਲਾ ਦੇ ਹੰਡਿਆਇਆ ਦੇ ਕਸਬਾ ਦੀ ਸੈਂਸੀ ਬਸਤੀ ਵਿੱਚ ਸਪਲਾਈ ਕਰਨ ਦੀ ਤਾਕ ਵਿੱਚ ਹਨ। ਇਤਲਾਹ ਮਿਲਣ ਪਰ ਇਹਨਾਂ ਉਕਤਾਨ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਨੰਬਰ ()) ਮਿਤੀ 18-01-2023 ਅਧ 22/25/61/85 NDPS ACT ਥਾਣਾ ਸਦਰ ਬਰਨਾਲਾ ਦਰਜ ਕੀਤਾ ਗਿਆ। ਇਹਨਾਂ ਗ੍ਰਿਫ਼ਤਾਰ ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ :
ਦੌਰਾਨੇ ਤਫ਼ਤੀਸ਼ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਵਲੋਂ ਸਮੇਤ ਪੁਲਿਸ ਪਾਰਟੀ ਦੇ ਉਕਤ ਦੋਵਾ ਦਸੀਆਂ ਨੂੰ ਗੱਡੀਆਂ ਸਮੇਤ ਕਾਬੂ ਕੀਤਾ ਗਿਆ। ਸ੍ਰੀ ਸਤਵੀਰ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ ਦੀ ਹਾਜਰੀ ਵਿੱਚ ਦੋਸ਼ੀਆਨ ਦੇ ਕਬਜਾ ਵਿਚਲੀਆਂ ਗੱਡੀਆਂ ਦੀ ਚੈਕਿੰਗ ਕਰਨ ਪਰ ਉਹਨਾਂ ਦੇ ਕਬਜ਼ਾ ਵਿਚ 1,50,000 ਨਸ਼ੀਲੀਆਂ ਗੋਲੀਆਂ ਮਾਰਕਾ TRAMWEL SR 100 ਗ੍ਰਾਮਦ ਹੋਈਆਂ ਹਨ।ਇਸ ਮੌਕੇ ਏ ਐੱਸ ਆਈ ਨਾਇਬ ਸਿੰਘ,ਸੁਖਵੀਰ ਸਿੰਘ,ਹੌਲਦਾਰ ਗੁਰਜੀਤ ਸਿੰਘ ,ਬਲਦੇਵ ਸਿੰਘ ,ਸੁਖਚੈਨ ਸਿੰਘ ਦਲਜੀਤ ਸਿੰਘ,ਗੁਰਪ੍ਰੀਤ ਸਿੰਘ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਗਈ
0 comments:
एक टिप्पणी भेजें