22 ਏਕੜ ਵੈੱਲਫੇਅਰ ਸੁਸਾਇਟੀ ਬਰਨਾਲਾ ਵੱਲੋਂ ਮੱਕਰ ਸੰਕ੍ਰਾਂਤੀ ਮੌਕੇ ਲਗਾਇਆ ਗਿਆ ਭੰਡਾਰਾ
ਬਰਨਾਲਾ, 15 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ) ਮਕਰ ਸੰਕ੍ਰਾਂਤੀ ਮੌਕੇ 22 ਏਕੜ ਵੈਲਫੇਅਰ ਸੁਸਾਇਟੀ ਬਰਨਾਲਾ ਵੱਲੋਂ 22 ਏਕੜ ਦੇ ਪਾਰਕ ਚ ਲੰਗਰ ਲਗਾ ਕੇ ਲੰਬੇ ਸਮੇਂ ਤੋਂ ਚੱਲ ਰਹੇ ਲੰਗਰ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਸੋਹਨ ਮਿੱਤਲ, ਰਾਜੇਸ਼ ਭੂਟਾਨੀ ਅਤੇ ਸੁਰਿੰਦਰ ਨੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੁਆਮੀ ਸ਼ਹਿਜ ਪ੍ਰਕਾਸ਼, ਮਹੰਤ ਭਗਵਾਨ ਦਾਸ, ਸੁਆਮੀ ਰਤਨੇਸਾ ਨੰਦ ਸ਼ਿਵ ਮੱਠ ਵਾਲੇ, ਦਿਵੇਸਾ ਨੰਦ, ਝਲੂਰ ਕੁਟੀਆ ਵਾਲੇ ਸੰਤਾਂ ਆਦਿ ਤੋਂ ਇਲਾਵਾ ਹੋਰ ਸਾਧੂ ਸੰਤਾਂ ਨੇ ਵੀ ਪਹੁੰਚ ਕੇ ਮੰਤਰੋ ਉਚਾਰਣ ਦੇ ਨਾਲ ਪ੍ਰਭੂ ਨੂੰ ਪ੍ਰਸ਼ਾਦ ਲਗਾਇਆ ਅਤੇ ਕਲੌਨੀ ਵਾਸੀਆਂ ਦੀ ਸੁੱਖ-ਸ਼ਾਂਤੀ ਅਤੇ ਮਾਨਵਤਾ ਦੇ ਭਲੇ ਲਈ ਅਰਦਾਸ ਅਤੇ ਕਾਮਨਾ ਕੀਤੀ। ਇਸ ਉਪਰੰਤ ਸਾਧੂ ਸੰਤਾਂ ਅਤੇ ਕੰਨਿਆਵਾਂ ਨੂੰ ਭੋਜਨ ਛਕਾਉਣ ਉਪਰੰਤ ਭੰਡਾਰਾ ਸ਼ੁਰੂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਰਜੇਸ਼ ਭੂਟਾਨੀ ਨੇ ਕਿਹਾ ਕਿ ਮਕਰ ਸੰਕ੍ਰਾਂਤੀ ਮੌਕੇ ਭੰਡਾਰਾ ਲਗਾਉਣਾ ਪੁੰਨ ਦਾ ਕਾਰਜ ਹੈ। ਭੰਡਾਰਾ ਲਗਾਉਣ ਅਤੇ ਵਰਤਾਉਣ ਨਾਲ ਆਤਮਾ ਦੀ ਸ਼ੁੱਧੀ ਹੁੰਦੀ ਹੈ ਅਤੇ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਉੱਥੇ ਸਮਾਜ ਅੰਦਰ ਭਾਈਚਾਰਕ ਸਾਂਝ, ਸਾਂਝੀਵਾਲਤਾ ਅਤੇ ਆਪਸੀ ਸਦਭਾਵਨਾ ਪੈਦਾ ਹੁੰਦੀ ਹੈ ਅਤੇ ਸਾਡੇ ਗਿਲੇ ਸ਼ਿਕਵੇ ਅਤੇ ਮਨ ਮੁਟਾਵ ਵੀ ਦੂਰ ਹੁੰਦੇ ਹਨ। ਇਹ ਭੰਡਾਰਾ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਚਲਦਾ ਰਿਹਾ। ਕਲੌਨੀ ਨਿਵਾਸੀਆਂ ਅਤੇ ਆਸ ਪਾਸ ਦੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਇਸ ਨੇਕੀ ਦੇ ਕਾਰਜ ਚ ਵੱਧ ਚੜ੍ਹਕੇ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਕੈਬਿਨਟ ਮੰਤਰੀ ਮੀਤ ਹੇਅਰ ਦੇ ਓ ਐਸ ਡੀ ਹਸਨਪ੍ਰੀਤ ਭਾਰਦਵਾਜ, ਬਿੰਦਰ ਸੰਧੂ, ਪਰਮਿੰਦਰ ਭੰਗ, ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ ਆਦਿ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਮੇਜਰ ਸਿੰਘ,ਕਪਿਲ ਦਾਦੂ,ਭਾਰਤ ਭੂਸ਼ਨ ਸਕਿੰਟੂ, ਸੰਦੀਪ ਗਰਗ, ਦੀਪਕ ਮਿੱਤਲ, ਜਿੰਮੀ ਗਰੋਵਰ, ਧੀਰਜ ਗਰੋਵਰ,ਡਿੰਪਲ ਗਰੋਵਰ, ਹਰਬੰਸ ਮਿੱਤਲ, ਕੇਵਲ ਕ੍ਰਿਸ਼ਨ ਗਰਗ, ਮੋਨਿਕਾ ਗਰਗ ਅਤੇ ਮਹਿੰਦਰ ਪਾਲ ਗਰਗ ਅਤੇ ਹੋਰ ਭਗਤਾਂ ਨੇ ਭੰਡਾਰਾ ਵਰਤਾਉਣ ਦੀ ਸੇਵਾ ਨਿਭਾਈ।
0 comments:
एक टिप्पणी भेजें