ਕੌਮੀ ਸੜਕ ਸੁਰੱਖਿਆ ਹਫਤਾ: ਪਸ਼ੂਆਂ ਦੇ ਰਿਫਲੈਕਟਰ ਬੈਲਟਾਂ ਲਾਈਆਂ
*ਪਹਿਲੇ ਪੜਾਅ 'ਚ ਕਰੀਬ 250 ਪਸ਼ੂਆਂ ਦੇ ਲਾਏ ਜਾਣਗੇ ਰਿਫਲੈਕਟਰ: ਐੱਸਡੀਐੱਮ
ਬਰਨਾਲਾ, 16 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ)
ਕੌਮੀ ਸੜਕ ਸੁਰੱਖਿਆ ਹਫ਼ਤੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਬੇਸਹਾਰਾ ਪਸ਼ੂਆਂ ਦੇ ਗਲਾਂ ਵਿਚ ਰਿਫਲੈਕਟਰ ਬੈਲਟਾਂ ਪਾਈਆਂ ਗਈਆਂ।
ਐੱਸ. ਡੀ. ਐਮ. ਬਰਨਾਲਾ ਅਤੇ ਤਪਾ ਗੋਪਾਲ ਸਿੰਘ ਨੇ ਅੱਜ ਸਥਾਨਕ ਦਾਣਾ ਮੰਡੀ ਵਿਖੇ 15 ਪਸ਼ੂਆਂ ਦੇ ਗਲਾਂ ਵਿਚ ਬੈਲਟਾਂ ਪਾਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸੜਕ ਹਾਦਸਿਆਂ ਨੂੰ ਟਾਲਣ ਲਈ ਅਤੇ ਆਮ ਜਨਤਾ ਲਈ ਸੜਕਾਂ ਸੁਰੱਖਿਆ ਵਾਸਤੇ ਇਹ ਹਫਤਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਲਗਭਗ 250 ਪਸ਼ੂਆਂ ਦੇ ਇਹ ਬੈਲਟਾਂ ਪਾਈ ਜਾਣੀਆਂ ਹਨ ਤਾਂ ਜੋ ਹਨੇਰੇ ਵਿੱਚ ਪਸ਼ੂਆਂ ਦਾ ਪਤਾ ਲੱਗ ਸਕੇ ਅਤੇ ਨਾਲ ਹੀ ਇਨ੍ਹਾਂ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਟਾਲਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਬੰਧੀ ਹਰ ਇਕ ਨਾਗਰਿਕ ਅਹਿਦ ਲੈ ਕੇ ਸਾਰੇ ਸੜਕ ਨਿਯਮਾਂ ਦਾ ਪਾਲਣ ਕਰਣ ਅਤੇ ਸ਼ਰਾਬ ਪੀ ਕੇ ਗੱਡੀ ਨਾ ਚਲਾਈ ਜਾਵੇ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਤੋਂ ਡਾ. ਲਖਵੀਰ ਸਿੰਘ, ਨਗਰ ਕੌਂਸਲ ਦੇ ਸੈਨੀਟੇਸ਼ਨ ਅਫਸਰ ਅੰਕੁਸ਼ ਸਿੰਗਲਾ, ਵਪਾਰ ਮੰਡਲ ਤੋਂ ਅਨਿਲ ਬਾਂਸਲ ਅਤੇ ਹੋਰ ਲੋਕ ਵੀ ਮੌਜੂਦ ਸਨ।
0 comments:
एक टिप्पणी भेजें